ਪਹਿਲੀ ਪਤਨੀ ਦੇ ਹੁੰਦਿਆਂ ਦੂਸਰੀ ਸ਼ਾਦੀ ਕਰਵਾਉਣ ਵਾਲੇ ਪਤੀ ਖਿਲਾਫ ,ਪਤਨੀ ਨੇ ਦਿੱਤੀ

0
302

ਮਾਨਸਾ  ( ਤਰਸੇਮ ਸਿੰਘ ਫਰੰਡ ) ਜਿਲ੍ਹਾ ਪੁਲਿਸ ਪ੍ਰਸ਼ਾਸਨ ਮਾਨਸਾ ਦੀ ਨਲਾਇਕੀ ਦੀ ਵਜਾ
ਕਾਰਨ ਅੱਜ 23 ਜਨਵਰੀ 2018 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮਾਨਸਾ
ਵੱਲੋਂ ਐਸ.ਐਸ.ਪੀ. ਮਾਨਸਾ ਦੇ ਖਿਲਾਫ ਧਰਨਾ ਦਿੱਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ
ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਬੀਬੀ ਚਰਨਜੀਤ ਕੌਰ ਪਿੰਡ ਮਲਕਪੁਰ ਖਿਆਲਾ ਵਿਖੇ
ਸ਼ਮਸ਼ੇਰ ਸਿੰਘ ਪੁੱਤਰ ਮਿੱਠੂ ਸਿੰਘ ਨਾਲ ਸ਼ਾਦੀਸ਼ੁਦਾ ਜੀਵਨ ਬਤੀਤ ਕਰ ਰਹੀ ਸੀ। ਸਮਸ਼ੇਰ ਸਿੰਘ ਨੇ
ਆਪਣੀ ਪਤਨੀ ਤੋਂ ਚੋਰੀ ਛੁਪੇ ਮਿਤੀ 31.07.2017 ਨੂੰ ਦੂਸਰੀ ਸ਼ਾਦੀ ਕਮਲਜੀਤ ਕੌਰ ਪੁੱਤਰੀ
ਇੰਦਰਪਾਲ ਸਿੰਘ ਵਾਸੀ ਮੁੰਡੀਆ ਕਲਾਂ ਜਿਲ੍ਹਾ ਲੁਧਿਆਣਾ ਵਿਖੇ ਕਰਵਾ ਲਈ। ਬੀਬੀ ਚਰਨਜੀਤ ਕੌਰ
ਵੱਲੋਂ ਸਮਸ਼ੇਰ ਸਿੰਘ ਦੇ ਖਿਲਾਫ ਮਿਤੀ 19.08.2017 ਨੂੰ ਐਸ.ਐਸ.ਪੀ. ਮਾਨਸਾ ਦੇ ਪੇਸ਼ ਹੋਕਰ
ਦਰਖਾਸਤ ਦਿੱਤੀ । ਪਰ ਪੁਲਿਸ  ਕਰਮਚਾਰੀਆਂ ਨੇ  ਮੁਲਾਜ਼ਮ ਨਾਲ ਮਿਲੀਭੁਗਤ ਕਰਕੇ ਲੜਕੀ ਚਰਨਜੀਤ
ਕੌਰ ਨੂੰ ਇਨਸਾਫ ਨਹੀਂ ਦਿੱਤਾ।ਜਿਸਤੋਂ ਖਫਾ ਹੋਕੇ ਬੀਬੀ ਚਰਨਜੀਤ ਕੌਰ ਨੇ ਸਾਰਾ ਮਾਮਲਾ
ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਗਿਆ । ਪੁਲਿਸ ਦੀ ਕਾਰਗੁਜ਼ਾਰੀ ਦੇ ਰੋਸ ਵਜੋਂ ਜਥੇਬੰਦੀ
ਨੂੰ ਇਹ ਫੈਸਲਾ ਲੈਣਾ ਪਿਆ ।ਪੁਲਿਸ ਦੇ ਉਚ ਅਧਿਕਾਰੀਆਂ ਤੋਂ  ਜਥੇਬੰਦੀ ਮੰਗ ਕਰਦੀ ਹੈ ਕਿ
ਉਪਰੋਕਤ ਮਾਮਲੇ ਦੀ ਸਹੀ ਜਾਂਚ ਪੜਤਾਲ ਕਰਕੇ ਦੋਸ਼ੀ ਸਮਸ਼ੇਰ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ
ਜਾਵੇ ਜਦੋਂ ਕਿ ਸਮਸ਼ੇਰ ਸਿੰਘ ਨੇ ਬਿਨਾ ਤਲਾਕ ਲਏ ਦੂਸਰੀ ਸ਼ਾਦੀ ਕੀਤੀ ਹੈ। ਸੁਖਦੇਵ ਸਿੰਘ
ਕੋਟਲੀ ਬਲਾਕ ਪ੍ਰਧਾਨ ਅਤੇ ਗੁਰਚਰਨ ਸਿੰਘ ਭੀਖੀ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਮਾਨਸਾ
ਮੰਡੀ ਵਿੱਚ ਨਿਊ ਇੰਜੀਨੀਅਰ ਜਵੈਲਰਜ਼ (ਫਾਰਗ) ਗੁਰਦੀਪ ਸਿੰਘ ਨੇ ਪਿੰਡ ਚਕੇਰੀਆਂ ਦੇ ਕਿਸਾਨ
ਤੇਜ ਸਿੰਘ ਚਕੇਰੀਆਂ ਨਾਲ 250 ਗ੍ਰਾਮ ਸੋਨਾ, ਜਿਸ ਦੀ ਕੀਮਤ 675000 ਰੁਪਏ ਹੈ ਧੋਖਾਧੜੀ
ਕੀਤੀ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਉਪਰੋਕਤ ਫਾਰਮ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ
ਜਾਵੇ। ਅਗਰ ਉਪਰੋਕਤ ਮੰਗਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਅਗਲੇ ਦਿ ਨਾਂ
ਚ ਜਿਲ੍ਹਾ ਪੱਧਰ ਦਾ ਪ੍ਰੋਗਰਾਮ ਕੀਤਾ ਜਾਵੇਗਾ।  ਇਸ ਸਮੇਂ ਸੁਖਦੇਵ ਸਿੰਘ ਕੋਟਲੀ, ਉਗਰ ਸਿੰਘ
ਮਾਨਸਾ ਤੇਜ ਸਿੰਘ ਚਕੇਰੀਆਂ, ਜਗਰਾਜ ਸਿੰਘ ਹੀਰੋਂ, ਅਮਨਦੀਪ ਸਿੰਘ, ਤਰਸੇਮ ਸਿੰਘ ਖਿਆਲਾ,
ਦਰਸਨ ਸਿੰਘ ਚਹਿਲਾਂਵਾਲੀ, ਬਲਵੀਰ ਸਿੰਘ ਝੰਡੂਕੇ, ਗੁਰਦੇਵ ਸਿੰਘ ਅਤਲਾ ਆਦਿ ਹਾਜ਼ਰ ਸਨ। ਉਕਤ
ਮਾਮਲੇ ਸਬੰਧੀ ਲੜਕੀ ਦੇ ਪਤੀ ਤੇ ਪੜਤਾਲੀਆ ਪੁਲਿਸ ਕਰਮੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ
ਗਈ ਪਰ ਸੰਪਰਕ ਨਹੀ ਹੋ ਸਕਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.