ਭਗਵਾਨ ਵਾਲਮੀਕੀ ਸਮਾਜ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

0
644

ਜੰਡਿਆਲਾ ਗੁਰੂ 29 ਮਾਰਚ ਵਰਿੰਦਰ ਸਿੰਘ :- ਅੱਜ ਸੰਵਿਧਾਨ ਬਚਾਉ ਭਗਵਾਨ ਵਾਲਮੀਕੀ ਸਮਾਜ
ਵਲੋਂ ਕੇਂਦਰ ਸਰਕਾਰ ਦਾ ਪੁਤਲਾ ਵਾਲਮੀਕਿ ਚੋਂਕ ਵਿਚ ਸਾੜਿਆ ਗਿਆ । ਇਸ ਦੌਰਾਨ ਵੱਖ ਵੱਖ
ਬੁਲਾਰਿਆਂ ਨੇ 2 ਅਪ੍ਰੈਲ ਨੂੰ ਭਾਰਤ ਬੰਦ ਸਫਲ ਬਣਾਉਣ ਦਾ ਸੱਦਾ ਦਿੱਤਾ ਅਤੇ ਦੱਸਿਆ ਕਿ
ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਐਕਟ ਵਿਚ ਬਦਲਾਅ ਕਰਕੇ ਤੁਰੰਤ
ਗ੍ਰਿਫਤਾਰੀ ਤੇ ਰੋਕ ਲਗਾ ਦਿਤੀ ਹੈ । ਇਹ ਫੈਂਸਲਾ ਬਿਲਕੁਲ ਗਲਤ ਹੈ ।  ਸੁਪਰੀਮ ਕੋਰਟ ਨੇ 20
ਮਾਰਚ 2018 ਨੂੰ ਆਪਣੇ ਫੈਂਸਲੇ ਰਾਹੀਂ ਐਕਟ ਨੂੰ ਇਸ ਹੱਦ ਤੱਕ ਕਮਜ਼ੋਰ ਕਰ ਦਿਤਾ ਹੈ ਕਿ ਇਕ
ਡੀ ਐਸ ਪੀ ਰੈਂਕ ਦਾ ਅਧਿਕਾਰੀ ਇਕ ਹਫਤੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਮਾਮਲਾ ਦਰਜ ਕਰਨ ਦਾ
ਹੁਕਮ ਦੇਵੇਗਾ ਜਿਸਤੋ ਬਾਅਦ ਵੀ ਆਰੋਪੀ ਦੀ ਗ੍ਰਿਫਤਾਰੀ ਨਹੀਂ ਹੋ ਸਕੇਗੀ । ਪ੍ਰੈਸ ਦੇ ਨਾਮ
ਜਾਰੀ ਨੋਟ ਵਿੱਚ ਉਹਨਾਂ ਦੱਸਿਆ ਕਿ ਇਹ ਮਨੂੰਵਾਦੀ ਸਰਕਾਰ ਨੇ ਲੋਕਤੰਤਰ ਦਾ ਕਤਲ ਕਰਕੇ
ਕਾਨੂੰਨ ਦੀਆਂ ਚਿੱਟੇ ਦਿਨ ਧੱਜੀਆਂ ਉਡਾ ਦਿਤੀਆਂ ਹਨ । ਇਸ ਮੌਕੇ ਭਗਵਾਨ ਵਾਲਮੀਕਿ ਸੰਗਰਸ਼
ਸੈਨਾ ਦੇ ਪ੍ਰਧਾਨ ਦਿਲਬਾਗ ਸਿੰਘ, ਸੰਘਰਸ਼ ਦਲ ਦੇ ਪ੍ਰਧਾਨ ਜਤਿੰਦਰ ਸਿੰਘ ਲਾਖਨ, ਬਾਬਾ ਨੰਦ
ਜੀ, ਰੰਘਰੇਟਾ ਯੂਥ ਏਕਤਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਹਰਪ੍ਰੀਤ ਸਿੰਘ ਲਾਡਾ, ਮਨਜਿੰਦਰ
ਸਿੰਘ ਹੈਪੀ , ਸੁਭਾਸ਼ ਚੰਦਰ, ਚਿਮਨ ਲਾਲ, ਬਲਰਾਜ ਸਿੰਘ, ਆਦਿ ਸ਼ਾਮਿਲ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.