ਤਖਤਾਂ ਦੇ ਜਥੇਦਾਰ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਪੱਤਰਕਾਰ ਨੂੰ ਧਮਕੀਆਂ ਦੀ ਨਿੰਦਾ ਮਾਮਲਾ ਨਾਨਕ ਸ਼ਾਹ ਫ਼ਕੀਰ ਫਿਲਮ ਦਾ

0
562

ਜੰਡਿਆਲਾ ਗੁਰੂ 31 ਮਾਰਚ ਪੱਤਰ ਪ੍ਰੇਰਕ :- ਵਿਵਾਦਾਂ ਵਿਚ ਘਿਰ ਚੁੱਕੀ ਫਿਲਮ ਨਾਨਕ ਸ਼ਾਹ
ਫ਼ਕੀਰ ਦੇ ਨਿਰਮਾਤਾ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ
ਮੰਗ ਉੱਠਣ ਲੱਗੀ ਹੈ । ਅੱਜ ਜੰਡਿਆਲਾ ਗੁਰੂ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸਰਬੱਤ ਖਾਲਸਾ
ਵਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਬਾਬਾ
ਬਲਜੀਤ ਸਿੰਘ ਖਾਲਸਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੇ ਆਪਣੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ
ਬੀਤੇ ਦਿਨੀ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਵਲੋਂ ਨਾਨਕ ਸ਼ਾਹ ਫ਼ਕੀਰ ਸਬੰਧੀ ਸਿੱਖ ਕੋਮ ਨੂੰ
ਜਾਗਰੂਕ ਕੀਤਾ ਸੀ ਜਿਸਤੋ ਬਾਅਦ ਹਰਿੰਦਰ ਸਿੱਕਾ ਨਾਮਕ ਵਿਅਕਤੀ ਜਿਸਨੂੰ ਫਿਲਮ ਦਾ ਪ੍ਰੋਡਿਊਸਰ
ਦੱਸਿਆ ਜਾ ਰਿਹਾ ਹੈ ਵਲੋਂ ਧਮਕੀ ਦੇਣਾ ਅਤਿ ਨਿੰਦਣਯੋਗ ਘਟਨਾ ਹੈ । ਪ੍ਰਸ਼ਾਸ਼ਨ ਨੂੰ ਤੁਰੰਤ
ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ । ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਡ
ਅਕਾਲੀ ਦਲ ਨੇ ਕਿਹਾ ਕਿ ਇਕ ਪੱਤਰਕਾਰ ਨੂੰ ਧਮਕੀ ਸਿੱਧਾ ਸਿਧਾ ਮੀਡੀਆ ਦੀ ਆਜ਼ਾਦੀ ਤੇ ਹਮਲਾ
ਹੈ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਭਿੰਡਰਾਂਵਾਲਾ
ਵਲੋਂ ਪੰਜਾਬ ਵਿਚ ਕਿਧਰੇ ਵੀ ਫਿਲਮ ਚੱਲਣ ਨਹੀਂ ਦਿਤੀ ਜਾਵੇਗੀ ਅਤੇ ਲੋਕਤੰਤਰ ਦੇ ਚੌਥੇ ਥੰਮ
ਮੀਡੀਆ ਨਾਲ ਸੱਚੇ ਮਾਰਗ ਤੇ ਚਲਦਿਆਂ ਹਮੇਸ਼ਾਂ ਮੋਢੇ ਨਾਲ ਮੋਢਾ ਜੋੜਕੇ ਨਾਲ ਚਲੇਗੀ । ਬੀਬੀ
ਅਮਨਦੀਪ ਕੌਰ ਮਜੀਠੇ ਵਾਲੇ ਰਾਗੀ ਜਥੇ ਨੇ ਵੀ ਧਮਕੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ
ਕਿਹਾ ਕਿ ਧਮਕੀਆਂ ਦੇ ਨਾਲ ਨਾਲ ਨਿਰਮਾਤਾ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ
ਮਾਮਲਾ ਦਰਜ ਕੀਤਾ ਜਾਵੇ । ਭਾਈ ਬਲਬੀਰ ਸਿੰਘ ਮੁੱਛਲ ਸਤਿਕਾਰ ਕਮੇਟੀ ਨੇ ਕਿਹਾ ਕਿ ਵਰਿੰਦਰ
ਸਿੰਘ ਮਲਹੋਤਰਾ ਸਿੱਖ ਕੌਮ ਦਾ ਇਕ ਸਤਿਕਾਰਿਤ ਪੱਤਰਕਾਰ ਹੈ ਜਿਸ ਵਲੋਂ ਆਏ ਦਿਨ ਸਿੱਖ ਧਰਮ
ਨਾਲ ਸਬੰਧਤ ਖਬਰਾਂ ਪ੍ਰਕਾਸ਼ਿਤ ਕਰਕੇ ਕੌਮ ਨੂੰ ਜਾਗਰੂਕ ਕੀਤਾ ਜਾਂਦਾ । ਫਿਲਮ ਦੇ ਪ੍ਰੋਡਿਊਸਰ
ਵਲੋਂ ਉਸਨੂੰ ਧਮਕੀਆਂ ਦੇਣਾ ਅਤਿ ਨਿੰਦਣਯੋਗ ਘਟਨਾ ਹੈ ਅਤੇ ਦੋਸ਼ੀ ਵਿਅਕਤੀ ਦੇ ਖਿਲਾਫ ਤੁਰੰਤ
ਕਾਰਵਾਈ ਹੋਣੀ ਚਾਹੀਦੀ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.