ਚਲਦੀ ਰੇਲ ਗੱਡੀ ‘ਚੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ

0
676

ਕੁਹਾੜਾ/ਸਾਹਨੇਵਾਲ 26 ਦਿਸੰਬਰ(ਰਾਜੂ ਘੁਮੈਤ)–ਬੀਤੇ ਦਿਨ ਸਾਹਨੇਵਾਲ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਇਕ ਵਿਅਕਤੀ ਦੀ ਚਲਦੀ ਰੇਲ ਗੱਡੀ ‘ਚੋਂ ਡਿੱਗ ਕੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਦੇ ਏ.ਐਸ.ਆਈ.ਰਘੁਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਚੰਡੀਗੜ ਰੇਲ ਲਾਈਨਾਂ ‘ਚ ਇਕ ਲਾਸ਼ ਪਈ ਹੈ ਤਾਂ ਫੌਰਨ ਮੌਕੇ ਵਾਲੀ ਥਾਂ ‘ਤੇ ਪਹੁੰਚ ਕੇ ਲਾਸ਼ ਨੰੂ ਕਬਜ਼ੇ ਵਿਚ ਕਰ ਲਿਆ ਗਿਆ | ਮਿ੍ਤਕ ਦੀ ਉਮਰ ਲਗਭਗ 30 ਤੋਂ 35 ਸਾਲ, ਕਾਲੀ ਤੇ ਗਰੇਅ ਰੰਗ ਦੀ ਜੈਕੇਟ, ਚੈਕਦਾਰ ਪਜ਼ਾਮਾ, ਸਿਰ ਤੋਂ ਮੋਨਾ, ਕਲੀਨ-ਸ਼ੇਪ ਅਤੇ ਜਿਸਦੀ ਜੇਬ ਵਿਚੋਂ ਲੁਧਿਆਣਾ ਬਾਰਾਨਸੀ ਰੇਲਵੇ ਦੀ ਟਿਕਟ ਮਿਲੀ ਜਿਸਦੀ ਸ਼ਨਾਖਤ ਨਹੀ ਹੋ ਸਕੀ | ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੰੂ ਸ਼ਨਾਖਤ ਲਈ ਲੁਧਿਆਣਾ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.