ਰਾਮਪੁਰਾ ਫੂਲ  ਚ ਐਸ ਐਸ ਪੀ ਬਠਿੰਡਾਂ ਦਾ ਪੁਤਲਾਂ ਫੂਕਿਆਂ ।

0
ਰਾਮਪੁਰਾ ਫੂਲ , 26 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਪੰਜਾਬ ਪੁਲੀਸ ਦੀ ਬੇਲਗਾਮੀ ਤੇ ਸਰਕਾਰੀ ਦਹਿਸਤਗਦੀ ਤੋ ਸਤਾਏ ਲੋਕਾ ਦਾ ਆਖਰ ਅੱਜ ਸਬਰ ਦਾ ਪਿਆਲਾ ਭਰ ਗਿਆ ਤੇ ਪਿਛਲੇ ਪੰਜ ਦਿਨਾਂ ਤੋ ਇੰਨਸਾਫ ਦੀ ਉਡੀਕ ਚ ਸੜਕ ਤੇ ਧਰਨਾ ਲਾਈ ਬੈਠ ਲੋਕਾ ਨੇ ਅੱਜ ਆਪਣੇ ਤੇਵਰ ਤਿੱਖੇ ਕਰਦਿਆ ਤੇ ਸਰਕਾਰ ਤੇ ਪੰਜਾਬ ਪੁਲੀਸ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰਦਿਆ ਰਾਮਪੁਰਾ ਫੂਲ ਦੇ ਟੀ ਪੁਆਇੰਟ ਤੇ ਐਸ ਐਸ ਪੀ ਬਠਿੰਡਾ ਦਾ ਪੁਤਲਾ ਫੂਕਦਿਆ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜੀ ਕਰਦਿਆ ਕਿਹਾ ਕਿ ਜੇਕਰ ਪੁਲੀਸ ਕਰਮਚਾਰੀ ਹੱਥੋ ਸਤਾਏ ਆਤਮ ਹੱਤਿਆ ਕਰ ਚੁੱਕੇ ਨੌਜਵਾਨ ਨੂੰ ਇੰਨਸਾਫ ਨਾ ਮਿਲਿਆ ਤਾ ਉਹ ਇਸ ਸੰਘਰਸ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਣਗੇ । ਜਿਕਰਯੋਗ ਹੈ ਪੁਲੀਸ ਕਰਮਚਾਰੀ ਵੱਲੋ ਪਿੰਡ ਮੰਡੀ ਕਲਾਂ ਦੇ ਨੌਜਵਾਨ ਦੇ ਨੌਜਵਾਨ ਤੋ ਨਸੇ ਦੇ ਕੇਸ ਚ ਗਵਾਹੀ ਮੁਕਰਨ ਤੇ ਪੰਜ ਲੱਖ ਰੁਪਏ ਦੀ ਮੰਗ ਕਰਦਿਆ ਉਸ ਨੂੰ ਨਜਾਇਜ ਤੰਗ ਪ੍ਰੇਸਾਨ ਕੀਤਾ ਤਾ ਉਹ ਨੌਜਵਾਨ ਆਤਮ ਹੱਤਿਆ ਕਰ ਗਿਆ ਉਸ ਦੇ ਪਰੀਵਾਰ ਨੂੰ ਇੰਨਸਾਫ ਦਿਵਾਉਣ ਲਈ ਪਿਛਲੇ ਪੰਜ ਦਿਨਾਂ ਤੋ ਸੰਘਰਸਸੀਲ ਜੰਥੇਬੰਦੀਆ ਸੜਕ ਤੇ ਧਰਨਾਂ ਲਾਈ ਬੈਠੀਆ ਹਨ ਪਰਤੂੰ ਪੁਲੀਸ ਪ੍ਰਸਾਸਨ ਤੇ ਸਰਕਾਰ ਦੇ ਕੰਨਾਂ ਤੇ ਜੂੰਅ ਨਹੀ ਸਰਕੀ ਇਸ ਲਈ ਹੁਣ ਸੰਘਰਸ ਤੇਜ ਕਰਨ ਲਈ ਐਸ ਐਸ ਪੀ ਦਾ ਪੁਤਲਾ ਫੂਕਿਆ ਗਿਆ ਹੈ । ਇਸ ਮੌਕੇ ਵੱਖ ਵੱਖ ਸੰਘਰਸਸੀਲ ਜੰਥੇਬੰਦੀਆਂ ਦੇ ਆਗੂਆ ਨੇ ਪੰਜਾਬ ਪੁਲੀਸ ਦੀ ਨੰਗੀ ਚਿੱਟੀ ਦਹਿਸਤਗਰਦੀ ਦਾ ਗੰਭੀਰ ਨੋਟਿਸ ਲੈਦਿਆ ਸੰਘਰਸ ਨੂੰ ਤਿੱਖਾ ਕਰਨ ਦੀ ਧਮਕੀ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਸਿੱਧੂਪੁਰ  ਦੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ, , ਭਾਰਤੀ ਕਿਸਾਨ ਕ੍ਰਾਂਤੀਕਾਰੀ ,ਲੋਕ ਮੁਕਤੀ ਮੋਰਚਾ ਦੇ ਕਾਮਰੇਡ  ਪਿਰਤਪਾਲ ਸਿੰਘ ਵੀ ਆਪਣੇ ਮਜ਼ਦੂਰ ਸਾਥੀਆਂ ਨਾਲ ਸ਼ਾਮਿਲ ਸਨ।

ਦਲਿਤ ਬੱਚੇ ਦਾ ਸਾਰਾ ਇਲਾਜ ਸਰਕਾਰੀ ਹਸਪਤਾਲ ਮੁਫ਼ਤ ਹੋਵੇਗਾ : ਐਮ ਐਲ ਏ ਬਾਬਾ ਬਕਾਲਾ

0
ਜੰਡਿਆਲਾ ਗੁਰੂ/ਬਾਬਾ ਬਕਾਲਾ/ਟਾਂਗਰਾ 26 ਨਵੰਬਰ ਵਰਿੰਦਰ ਸਿੰਘ, ਸੁਖਦੇਵ ਸਿੰਘ, ਕੰਵਲ ਜੋਧਾਨਗਰੀ- ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ੍ਰ ਸੰਤੋਖ ਸਿੰਘ ਭਲਾਈਪੁਰ ਵਲੋਂ ਇੱਕ ਗਰੀਬ ਦਲਿਤ ਬੱਚੇ ਦਾ ਇਲਾਜ਼ ਸਰਕਾਰੀ  ਖਰਚੇ  ਤੇ ਕਰਵਾਉਂਣ ਦੀ ਜ਼ਿੰਮੇਵਾਰੀ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਖਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਕੌਂਮ ਮੱਜਬੀ ਸਿੰਘ ਪਿੰਡ ਜੋਧਾ ਬਲਾਕ ਰਈਆ ਦੇ 21 ਸਾਲਾਂ ਬੇਟੇ ਇੰਦਰਜੀਤ ਸਿੰਘ ਨੂੰ 16 ਨਵੰਬਰ ਦੀ ਰਾਤ ਕੰਮ ਕਰਦਿਆਂ ਗੰਭੀਰ ਰੂਪ ‘ਚ ਸੱਟਾਂ ਲੱਗ ਗਈਆਂ ਸਨ। ਘਰ ‘ਚ ਗਰੀਬੀ ਹੋਣ ਕਰਕੇ ਗਰੀਬ ਬੱਚੇ ਵਿੱਕੀ ਦੇ ਇਲਾਜ਼ ਲਈ ਸਰਕਾਰੀ ਹਸਪਤਾਲ ਨੇ ਹੱਥ ਨਾ ਪਾਇਆ ਅਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ 70,000 ਦਾ ਖਰਚ ਸਮੇਤ ਆਪ੍ਰੇਸ਼ਨ ਦੱਸ ਦਿੰਤਾ। ਇਲਾਜ਼ ਕਰਵਾਉਂਣ ਤੋਂ ਅਸਮਰੱਥ ਦਲਿਤ ਪ੍ਰੀਵਾਰ ਕਾਫੀ ਚਿੰਤਾਂ ‘ਚ ਸੀ ਤੇ ਜ਼ਖਮੀਂ ਬੱਚਾ ਇਲਾਜ਼ ਦੀ ਬਜਾਏ ਘਰ ਹੀ ਪਿਆ ਸੀ।  ਇਸ ਘਟਨਾ ਦੀ ਖਬਰ ਐਮ ਐਲ ਏ ਬਾਬਾ ਬਕਾਲਾ ਦੇ ਕੰਨੀ ਪਈ ਤਾਂ ਉਨਾ ਨੇ ਇਨਸਾਨੀਅਤ ਦਿਖਾਉਦਿਆਂ ਬੱਚੇ ਦੀ ਹਾਲਤ ਦੇਖੀ ਤਾਂ ਉਨਾ ਨੇ ਐਤਵਾਰ ਦੀ ਪ੍ਰਵਾਹ ਕੀਤੇ ਬਿਨਾ ਸਰਕਾਰੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐਸ ਐਮ ਓ ਡਾ. ਲਖਵਿੰਦਰ ਸਿੰਘ ‘ਚਾਹਲ’ ਨੂੰ ਫੌਨ ਤੇ ਹਦਾਇਤ ਕੀਤੀ ਕਿ ਜੱਖਮੀਂ ਬੱਚੇ ਵਿੱਕੀ ਨੂੰ ਦਾਖਲ ਕਰਕੇ ਇਸ ਦਾ ਇਲਾਜ਼ ਤਸੱਲੀ ਦੇ ਨਾਲ ਕੀਤਾ ਜਾਵੇ ਅਤੇ ਇਲਾਜ਼ ਤੇ ਸਾਰਾ ਖਰਚ ਸਰਕਾਰੀ ਹੋਵੇਗਾ। ਉਨਾ ਨੇ ਐਸ ਐਮ ਓ ਨੂੰ ਹਦਾਇਤ ਕੀਤੀ ਕਿ ਸਾਰਾ ਇਲਾਜ਼ ਮੁਫਤ ਕਰਨਾ ਹੋਵੇਗਾ ਤੇ ਇੱਕ ਵੀ ਧੇਲਾ ਜ਼ਖਮੀਂ ਵਿੱਕੀ ਦੇ ਮਾਪਿਆਂ ਤੋਂ ਨਾ ਲਿਆ ਜਾਵੇ ਮੈਡੀਕਲ ਸਟੋਰ ਤੋਂ ਦਵਾਈ ਵੀ ਮੈਡੀਕਲ ਸਟਾਫ ਖੁਦ ਖਰੀਦੇ। ਮੀਡੀਆ ਨਾਲ ਗੱਲਬਾਤ ਦੋਰਾਨ ਐਮ ਐਲ ਏ ਨੇ ਦੱਸਿਆ ਕਿ ਇਸ ਗਰੀਬ ਬੱਚੇ ਦਾ ਇਲਾਜ਼ ਸਰਕਾਰੀ ਖਰਚ ਤੋ ਹੇਵੇਗਾ। ਇਸ ਦੇ ਲਈ ਮੈਂ ਲੋੜੇਂਦੇ ਫੰਡ ਦੀ ਵਿਵਸਥਾ ਕਰ ਦੇਵਾਂਗਾ। ਐਸ.ਐਮ.ਓ.ਬਾਬਾ ਬਕਾਲਾ ਸਾਹਿਬ ਡਾ. ਲਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਪਿੰਡ ਜੋਧੇ ਦੇ ਦਲਿਤ ਗਰੀਬ ਬੱਚੇ ਵਿੱਕੀ ਦੇ ਇਲਾਜ਼ ਦੇ ਆਦੇਸ਼ ਸਾਨੂੰ ਦੇ ਦਿੱਤੇ ਹਨ। ਮੰਗਲਵਾਰ ਤੋਂ ਅਸੀ ਉਸ ਦਾ ਇਲਾਜ਼ ਸ਼ੁਰੂ ਕਰਨ ਜਾ ਰਹੇ ਹਾਂ ਉਨਾ ਨੇ ਕਿਹਾ ਕਿ ਇਲਾਜ਼ ਸਾਰੇ ਦਾ ਸਾਰਾ ਮੁਫਤ ਹੋਵੇਗਾ। ਵਿੱਕੀ ਦੇ ਮਾਪਿਆਂ ਸੁਖਵਿੰਦਰ ਸਿੰਘ ਉਰਫ ਬਿੱਟੂ ਨੇ ਦੱਸਿਆ ਕਿ ਅਸੀ ਦਰ ਦਰ ਦੀਆਂ ਠੋਕਰਾ ਖਾ ਰਹੇ ਸੀ ਆਪਣੇ ਬੱਚੇ ਦਾ ਇਲਾਜ ਕਰਵਾਉਂਣ ਲਈ ਪਰ ਸਾਡੀ ਕਿਸੇ ਨੇ ਬਾਂਹ ਨਾ ਫੜੀ,ਪਰ ਅੱਜ ਸਾਡੇ ਹਲਕੇ ਦੇ ਐਮ ਐਲ ਏ ਸੰਤੋਖ ਸਿੰਘ ਭਲਾਈਪੁਰ ਨੇ ਸਾਰਾ ਇਲਾਜ ਮੁਫਤ ਕਰਵਾਉਂਣ ਦਾ ਭਰੋਸਾ ਦੇ ਕੇ ਸਾਨੂੰ ਵੱਡੀ ਰਾਹਤ ਦਿੱਤੀ ਅਤੇ ਰੋਮ ਰੌਮ ਵਿਧਾਇਕ ਦਾ ਰਿੱਣੀ ਰਹੇਗਾ ਜਿੰਨਾ ਨੇ ਸਾਡੇ ਦਰਦ ਨੂੰ ਸਮਝਿਆ ਹੈ। ਇਸ ਮੌਕੇ ਸਰਬਜੀਤ ਸਿੰਘ ਸੰਧੂ ਬਾਬਾ ਬਕਾਲਾ,ਨਵ ਪੱਡਾ,ਨੋਬੀ ਗਿੱਲ,ਗੁਰਕੰਵਲ ਸਿੰਘ ਮਾਨ,ਪ੍ਰਦੀਪ ਸਿੰਘ ਭਲਾਈਪੁਰ,ਨਿਰਵੈਰ ਸਿੰਘ ਸ਼ਾਬੀ,ਲਖਵਿੰਦਰ ਸਿੰਘ ਭਿੰਡਰ,ਵਰਿੰਦਰ ਸਿੰਘ ਮਿੱਠੂ,ਚਰਨਜੀਤ ਸਿੰਘ ਧੂਲਕਾ,ਸੁਖਦੇਵ ਸਿੰਘ ਧੂਲਕਾ,ਅਵਤਾਰ ਸਿੰਘ ਠੇਕੇਦਾਰ ਜੋਧੇ,ਕਾਲਾ ਲਿੱਧੜ,ਗੁਰਮੇਜ ਸਿੰਘ ਚੀਮਾ,ਸ਼ੁਸ਼ੀਲ ਕੁਮਾਰ ਸ਼ੀਲਾ ਰਈਆ ਆਦਿ ਹਾਜ਼ਰ ਸਨ।