Home crime ਰਾਮਪੁਰਾ ਫੂਲ  ਚ ਐਸ ਐਸ ਪੀ ਬਠਿੰਡਾਂ ਦਾ ਪੁਤਲਾਂ ਫੂਕਿਆਂ ।

ਰਾਮਪੁਰਾ ਫੂਲ  ਚ ਐਸ ਐਸ ਪੀ ਬਠਿੰਡਾਂ ਦਾ ਪੁਤਲਾਂ ਫੂਕਿਆਂ ।

0
ਰਾਮਪੁਰਾ ਫੂਲ  ਚ ਐਸ ਐਸ ਪੀ ਬਠਿੰਡਾਂ ਦਾ ਪੁਤਲਾਂ ਫੂਕਿਆਂ ।

ਰਾਮਪੁਰਾ ਫੂਲ , 26 ਨਵੰਬਰ ( ਦਲਜੀਤ ਸਿੰਘ ਸਿਧਾਣਾ )
ਪੰਜਾਬ ਪੁਲੀਸ ਦੀ ਬੇਲਗਾਮੀ ਤੇ ਸਰਕਾਰੀ ਦਹਿਸਤਗਦੀ ਤੋ ਸਤਾਏ ਲੋਕਾ ਦਾ ਆਖਰ ਅੱਜ ਸਬਰ ਦਾ
ਪਿਆਲਾ ਭਰ ਗਿਆ ਤੇ ਪਿਛਲੇ ਪੰਜ ਦਿਨਾਂ ਤੋ ਇੰਨਸਾਫ ਦੀ ਉਡੀਕ ਚ ਸੜਕ ਤੇ ਧਰਨਾ ਲਾਈ ਬੈਠ
ਲੋਕਾ ਨੇ ਅੱਜ ਆਪਣੇ ਤੇਵਰ ਤਿੱਖੇ ਕਰਦਿਆ ਤੇ ਸਰਕਾਰ ਤੇ ਪੰਜਾਬ ਪੁਲੀਸ ਨਾਲ ਆਰ ਪਾਰ ਦੀ
ਲੜਾਈ ਲੜਨ ਦਾ ਐਲਾਨ ਕਰਦਿਆ ਰਾਮਪੁਰਾ ਫੂਲ ਦੇ ਟੀ ਪੁਆਇੰਟ ਤੇ ਐਸ ਐਸ ਪੀ ਬਠਿੰਡਾ ਦਾ ਪੁਤਲਾ
ਫੂਕਦਿਆ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜੀ ਕਰਦਿਆ ਕਿਹਾ ਕਿ ਜੇਕਰ ਪੁਲੀਸ
ਕਰਮਚਾਰੀ ਹੱਥੋ ਸਤਾਏ ਆਤਮ ਹੱਤਿਆ ਕਰ ਚੁੱਕੇ ਨੌਜਵਾਨ ਨੂੰ ਇੰਨਸਾਫ ਨਾ ਮਿਲਿਆ ਤਾ ਉਹ ਇਸ
ਸੰਘਰਸ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਣਗੇ । ਜਿਕਰਯੋਗ ਹੈ ਪੁਲੀਸ ਕਰਮਚਾਰੀ ਵੱਲੋ ਪਿੰਡ
ਮੰਡੀ ਕਲਾਂ ਦੇ ਨੌਜਵਾਨ ਦੇ ਨੌਜਵਾਨ ਤੋ ਨਸੇ ਦੇ ਕੇਸ ਚ ਗਵਾਹੀ ਮੁਕਰਨ ਤੇ ਪੰਜ ਲੱਖ ਰੁਪਏ
ਦੀ ਮੰਗ ਕਰਦਿਆ ਉਸ ਨੂੰ ਨਜਾਇਜ ਤੰਗ ਪ੍ਰੇਸਾਨ ਕੀਤਾ ਤਾ ਉਹ ਨੌਜਵਾਨ ਆਤਮ ਹੱਤਿਆ ਕਰ ਗਿਆ ਉਸ
ਦੇ ਪਰੀਵਾਰ ਨੂੰ ਇੰਨਸਾਫ ਦਿਵਾਉਣ ਲਈ ਪਿਛਲੇ ਪੰਜ ਦਿਨਾਂ ਤੋ ਸੰਘਰਸਸੀਲ ਜੰਥੇਬੰਦੀਆ ਸੜਕ ਤੇ
ਧਰਨਾਂ ਲਾਈ ਬੈਠੀਆ ਹਨ ਪਰਤੂੰ ਪੁਲੀਸ ਪ੍ਰਸਾਸਨ ਤੇ ਸਰਕਾਰ ਦੇ ਕੰਨਾਂ ਤੇ ਜੂੰਅ ਨਹੀ ਸਰਕੀ
ਇਸ ਲਈ ਹੁਣ ਸੰਘਰਸ ਤੇਜ ਕਰਨ ਲਈ ਐਸ ਐਸ ਪੀ ਦਾ ਪੁਤਲਾ ਫੂਕਿਆ ਗਿਆ ਹੈ ।
ਇਸ ਮੌਕੇ ਵੱਖ ਵੱਖ ਸੰਘਰਸਸੀਲ ਜੰਥੇਬੰਦੀਆਂ ਦੇ ਆਗੂਆ ਨੇ ਪੰਜਾਬ ਪੁਲੀਸ ਦੀ ਨੰਗੀ ਚਿੱਟੀ
ਦਹਿਸਤਗਰਦੀ ਦਾ ਗੰਭੀਰ ਨੋਟਿਸ ਲੈਦਿਆ ਸੰਘਰਸ ਨੂੰ ਤਿੱਖਾ ਕਰਨ ਦੀ ਧਮਕੀ ਦਿੱਤੀ ਹੈ। ਇਸ
ਮੌਕੇ ਭਾਰਤੀ ਕਿਸਾਨ ਸਿੱਧੂਪੁਰ  ਦੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ, , ਭਾਰਤੀ ਕਿਸਾਨ
ਕ੍ਰਾਂਤੀਕਾਰੀ ,ਲੋਕ ਮੁਕਤੀ ਮੋਰਚਾ ਦੇ ਕਾਮਰੇਡ  ਪਿਰਤਪਾਲ ਸਿੰਘ ਵੀ ਆਪਣੇ ਮਜ਼ਦੂਰ ਸਾਥੀਆਂ
ਨਾਲ ਸ਼ਾਮਿਲ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.