Breaking News

ਕਾਂਗਰਸੀ ਆਗੂਆਂ ਨੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ

ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲਣ)-ਆਲ ਇੰਡੀਆ ਕਾਂਗਰਸ ਕਮੇਟੀ ਨੇ ਨੌਜਵਾਨ
ਦਿਲਾਂ ਦੀ ਧੜਕਣ ਰਾਹੁਲ ਗਾਂਧੀ ਨੂੰ ਸਰਬਸੰਮਤੀ ਨਾਲ ਕਾਂਗਰਸ ਦਾ ਕੌਮੀ ਪ੍ਰਧਾਨ ਬਣਾ
ਕੇ ਪਾਰਟੀ ਵਿਚ ਨਵਾਂ ਜੋਸ਼ ਭਰਿਆ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ
ਨਵ-ਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਹਲਕਾ ਖੇਮਕਰਨ ਵਿਧਾਇਕ
ਸੁਖਪਾਲ ਸਿੰਘ ਭੁੱਲਰ, ਇੰਦਰਬੀਰ ਸਿੰਘ ਪਹੂਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਬੱਬੂ
ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਸੁੱਚਾ ਸਿੰਘ ਕਾਲੇ, ਗੋਰਾ ਸਾਂਧਰਾ,
ਬਲਜੀਤ ਸਿੰਘ ਚੂੰਗ, ਗੁਰਪਾਲ ਸਿੰਘ ਭਗਵਾਨਪੁਰਾ, ਸਰਬ ਸੁਖਰਾਜ ਸਿੰਘ ਨਾਰਲਾ ਨੇ ਵਧਾਈ
ਦਿੰਦਿਆਂ ਕੀਤਾ ਤੇ ਆਖਿਆ ਕਿ ਰਾਹੁਲ ਗਾਂਧੀ ਅਗਾਂਹ ਵਧੂ ਸੋਚ ਦੇ ਮਾਲਕ ਹਨ, ਜਿਹਨਾਂ
ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ “ਦਿਨ-ਦੁਗਣੀ, ਰਾਤ ਚੁਗਣੀ” ਤਰੱਕੀ ਕਰੇਗੀ।
ਉਪਰੋਕਤ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਉਸਾਰੂ ਸੋਚ ਦਾ ਮਾਲਕ ਦੱਸਦਿਆਂ ਕਿਹਾ
ਕਿ ਪਾਰਟੀ ਦੀ ਕਮਾਂਡ ਨੌਜਵਾਨ ਦੇ ਹੱਥਾਂ ਵਿਚ ਜਾਣ ਨਾਲ ਪਾਰਟੀ ਜਿਥੇ ਬੁਲੰਦੀਆਂ ਨੂੰ
ਛੂਹੇਗੀ, ਉਥੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦੇਵੇਗੀ।
ਇਸ ਤੋਂ ਇਲਾਵਾ ਪੀ.ਏ ਕੰਵਲ ਭੁੱਲਰ, ਪੀ.ਏ ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ,
ਗੁਰਬੀਰ ਸਿੰਘ ਭੁੱਲਰ, ਨੰਬਰਦਾਰ ਕਰਤਾਰ ਸਿੰਘ ਬਲੇਰ, ਰਵੀ ਬਾਸਰਕੇ, ਜੱਸ ਵਾਂ, ਸਰਪੰਚ
ਹਰਪ੍ਰੀਤ ਸਿੰਘ ਸਿੰਘਪੁਰਾ, ਦੀਪ ਖਹਿਰਾ, ਸਿਮਰਪਾਲ ਸਿੰਘ ਸੁੱਗਾ, ਹਰਜੀਤ ਸਿੰਘ ਸ਼ਾਹ
ਬਲੇਰ, ਰਣਜੀਤ ਸਿੰਘ ਢਿਲੋਂ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ,
ਬਲਜੀਤ ਸਿੰਘ ਫਰੰਦੀਪੁਰ, ਗੁਰਜੰਟ ਸਿੰਘ ਭਗਵਾਨਪੁਰਾ, ਗੁਲਸ਼ਨ ਅਲਗੋਂ, ਦਿਲਬਾਗ ਸਿੰਘ
ਸਿੱਧਵਾਂ, ਮਖਤੂਲ ਸਿੰਘ ਬੂੜਚੰਦ, ਵਿਲਸਨ ਮਸੀਹ, ਨਵੀ ਭਿੱਖੀਵਿੰਡ, ਵਰਿੰਦਰਬੀਰ ਸਿੰਘ
ਗਿੱਲ, ਸੁਰਿੰਦਰ ਸਿੰਘ ਉਦੋਕੇ, ਸਰਬਜੀਤ ਸਿੰਘ ਡਲੀਰੀ, ਸਰਪੰਚ ਗੁਲਾਬ ਸਿੰਘ
ਫਰੰਦੀਪੁਰ, ਬਿਕਰਮਜੀਤ ਸਿੰਘ ਡਲੀਰੀ, ਸੁਖੀ ਸੁਖਬੀਰ ਆਦਿ ਨੇ ਵੀ ਰਾਹੁਲ ਗਾਂਧੀ ਨੂੰ
ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਕੈਪਸ਼ਨ :- ਵਿਧਾਇਕ ਸੁਖਪਾਲ ਸਿੰਘ ਭੁੱਲਰ, ਇੰਦਰਬੀਰ ਸਿੰਘ ਪਹੂਵਿੰਡ, ਗੁਰਮੁਖ ਸਿੰਘ
ਸਾਂਡਪੁਰਾ, ਬੱਬੂ ਸ਼ਰਮਾ, ਸੁਰਿੰਦਰ ਸਿੰਘ ਬੁੱਗ, ਸੁੱਚਾ ਸਿੰਘ ਕਾਲੇ ਆਦਿ ਵਧਾਈ ਦਿੰਦੇ
ਹੋਏ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.