ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ

0
537

ਮਾਲੇਰਕੋਟਲਾ 13 ਦਸੰਬਰ () ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ਼ੀ੍ ਮੁਹੰਮਦ ਰਫੀਕ ਥਿੰਦ ਨੇ ਦੱਸਿਆ ਕਿ ਇਸ ਟੂਰ ‘ਚ ਸਕੂਲ ਦੇ 66 ਵਿਦਿਆਰਥੀਆਂ ਨੂੰ ਲਿਜਾਇਆ ਗਿਆ ਅਤੇ ਉਹਨਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਸਕੂਲ ਦੇ ਸੀਨੀਅਰ ਅਧਿਆਪਕਾਂ ਸ਼ੀ੍ਮਤੀ ਸਤਵਿੰਦਰ ਕੌਰ, ਸ਼ੀ੍ਮਤੀ ਰੁਬੀਨਾ ਖਾਨਮ, ਡਾ.ਸਲੀਮ ਜੁਬੇਰੀ, ਸ਼ੀ੍ ਵਿਜੈਕਰਨ ਸਿੰਘ ਅਤੇ ਸ਼ੀ੍ ਮਾਸੂਮ ਸਾਹਿਬ ਨੂੰ ਵੀ ਇਸ ਟੂਰ ਨਾਲ ਭੇਜਿਆ ਗਿਆ| ਵਿਦਿਆਰਥੀਆਂ ਨੇ ਕਸੌਲੀ ਵਿਖੇ ਮੰਨਕੀ ਪੁਆਇੰਟ, ਇਤਿਹਾਸਿਕ ਚਰਚ, ਸਨ ਸੈ~ਟ ਅਤੇ ਪਹਾੜ੍ਹੀ ਦਿ੍ਸ਼ਾਂ ਦਾ ਖੂਬ ਆਨੰਦ ਮਾਣਿਆ| ਵਾਪਸੀ ਤੇ ਵਿਦਿਆਰਥੀਆਂ ਨੂੰ ਪਿਜੌਰ ਗਾਰਡਨ, ਸਰਹੰਦ ਸਥਿੱਤ ਰੋਜ਼ਾ ਸ਼ਰੀਫ ਅਤੇ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵੀ ਲਿਜਾਇਆ ਗਿਆ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.