Breaking News

ਕਾਂਗਰਸ ਦੀ ਜਿੱਤ ‘ਤੇ ਸੁੱਚਾ ਸਿੰਘ ਕਾਲੇ ਨੇ ਦਿੱਤੀ ਵਧਾਈ

ਭਿੱਖੀਵਿੰਡ 17 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ
ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਦੀ ਨਮੋਸ਼ੀਜਨਕ ਹਾਰ ਤੋਂ
ਅਕਾਲੀ ਲੀਡਰ ਸਬਕ ਲੈਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਜਿੱਤ ‘ਤੇ
ਵਧਾਈ ਦਿੰਦਿਆਂ ਕਾਂਗਰਸੀ ਆਗੂ ਸੁੱਚਾ ਸਿੰਘ ਕਾਲੇ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ
ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਨਗਰ ਪੰਚਾਇਤ ਖੇਮਕਰਨ ਦੀਆਂ
ਚੋਣਾਂ ਵਿਚ ਹੋਈ ਹੂੰਝਾ ਫੇਰ ਜਿੱਤ ਨੇ ਵਿਰੋਧੀਆਂ ਦੀ ਬੋਲਤੀ ਬੰਦ ਕਰਕੇ ਰੱਖ ਦਿੱਤੀ
ਹੈ। ਕਾਂਗਰਸੀ ਆਗੂ ਸੁੱਚਾ ਸਿੰਘ ਕਾਲੇ, ਜਰਨੈਲ ਸਿੰਘ ਸੰਧੂ, ਕਰਮ ਸਿੰਘ ਸੰਧੂ,
ਦਿਲਸ਼ੇਰ ਸਿੰਘ, ਸਨਦੀਪ ਸਿੰਘ ਰੱਤੋਕੇ, ਅੰਮ੍ਰਿਤਪਾਲ ਸਿੰਘ, ਰਣਜੀਤ ਰਾਣਾ, ਹਰਮਨਪ੍ਰੀਤ
ਭੁੱਲਰ, ਕੋਮਲਪ੍ਰੀਤ, ਜਗਦੀਪ ਸਿੰਘ, ਅਵਤਾਰ ਸਿੰਘ ਆਦਿ ਆਗੂਆਂ ਨੇ ਕਾਂਗਰਸ ਦੀ ਜਿੱਤ
‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਪਪਾਰਟੀ
ਵਰਕਰਾਂ ਨੂੰ ਵਧਾਈ ਦਿੰਦਿਆਂ ਵੋਟਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.