Breaking News

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸਹੀਦੀ ਨੂੰ ਸਮਰਪਿਤ ਮਹਿਲ ਕਲਾਂ ਵਿਖੇ ਲੰਗਰ ਲਗਾਇਆਂ |

ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ)- ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸਹੀਦੀ ਨੂੰ ਸਮਰਪਿਤ ਸਮੂਹ ਇਲਾਕਾ ਨਿਵਾਸੀਆਂ,ਪੱਤਰਕਾਰ ਭਾਈਚਾਰੇ,ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਅਦਲ (ਅ) ਦੇ ਆਗੂਆਂ ਦੇ ਸਹਿਯੋਗ ਨਾਲ ਸਲਾਨਾ ਲੰਗਰ ਨਜ਼ਦੀਕ ਟੋਲ ਟੈਕਸ ਮਹਿਲ ਕਲਾਂ ਵਿਖੇ ਲਗਾਇਆ ਗਿਆ |ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜੀਤ ਸਿੰਘ ਮਾਂਗੇਵਾਲ ਨੇ ਕਿਹਾ ਕਿ ਉਕਤ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਸਰਧਾ ਭਾਵਨਾ ਨਾਲ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਲੰਗਰ ਵਿੱਚ ਬਰੈਡ ਪਕੌੜੇ,ਮੱਠੀਆਂ,ਡਵਲ ਰੋਟੀ ,ਚਾਹ ਅਤੇ ਲੱਡੂਆਂ ਦਾ ਲੰਗਰ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਨੌਜਵਾਨ ਸੇਵਾਦਾਰ ਪੂਰੇ ਤਨ ,ਮਨ ਅਤੇ ਧਨ ਨਾਲ ਯੋਗਦਾਨ ਪਾ ਰਹੇ ਹਨ |
ਇਸ ਮੌਕੇ ਆਮ ਦੇ ਹਲਾਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਦਵਿੰਦਰ ਸਿੰਘ ਟਿੱਕਾ ਪੰਡੋਰੀ, ਪ੍ਰਤਾਪ ਸਿੰਘ ਸੰਘੇੜਾ, ਪੰਚ ਹਰਪ੍ਰੀਤ ਸਿੰਘ ਫੌਜੀ ਕਲਾਲ ਮਾਜਰਾ, ਤੇਜਿੰਦਰਦੇਵ ਮਿੰਟੂ, ਰਘਵੀਰ ਮਾਨ ਸੰਘੇੜਾ, ਕੁਲਵਿੰਦਰ ਸਿੰਘ ਚੀਮਾ,ਸੰਦੀਪ ਸਿੰਘ ਚੀਮਾ, ਪੱਤਰਕਾਰ ਭੁਪਿੰਦਰ ਸਿੰਘ ਧਨੇਰ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਟੇਲਰ ਕੇ ਕੇ ਮਹਿਲ ਕਲਾਂ, ਭੋਲਾ ਸਿੰਘ ਗੰਗੋਹਰ, ਕਰਮ ਸਿਮਘ ,ਹਰਮਨ ਸਿੰਘ ਹੇਹਰ,ਪੱਤਰਕਾਰ ਤੇ ਉੱਘੇ ਲੇਖਕ ਜੱਸਾ ਸਿੰਘ ਮਾਣਕੀ,ਨਛੱਤਰ ਸਿੰਘ, ਕੁਲਵੰਤ ਰਾਏ ਹਮੀਦੀ ਹਲਵਾਈ ਹਾਜਰ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.