Breaking News

ਪੰਜਾਬ ਦੇ ਲੋਕਾਂ ਪ੍ਰਤੀ ਦਿਲੋਂ ਹਮਦਰਦੀ ਰੱਖਦੇ ਸਨ ਡਾ:ਦਲਜੀਤ ਸਿੰਘ – ਅਮਰੀਕ ਵਰਪਾਲ

ਭਿੱਖੀਵਿੰਡ 28 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ
ਡਾਕਟਰ ਦਲਜੀਤ ਸਿੰਘ ਦੇ ਦੁਨੀਆਂ ਤੋਂ ਤੁਰ ਜਾਣ ਨਾਲ ਪੰਜਾਬ ਦਾ ਅਣਮੁੱਲਾ ਹੀਰਾ ਗੁਆਚ
ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਦਮਸ੍ਰੀ ਡਾ:ਦਲਜੀਤ ਸਿੰਘ ਦੇ ਅਕਾਲ ਚਲਾਣੇ
‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ
ਸਿੰਘ ਵਰਪਾਲ ਨੇ ਕੀਤਾ ਤੇ ਆਖਿਆ ਕਿ ਡਾ:ਦਲਜੀਤ ਸਿੰਘ ਜਿਥੇ ਸਮਾਜਸੇਵਕ ਵਜੋਂ ਕਾਰਜਸ਼ੀਲ
ਸਨ, ਉਥੇ ਪੰਜਾਬ ਦੇ ਗੰਭੀਰ ਮਸਲਿਆਂ ਪ੍ਰਤੀ ਵੀ ਦਿਲੋਂ ਹਮਦਰਦੀ ਰੱਖਦੇ ਸਨ, ਜਿਹਨਾਂ
ਨੂੰ ਮੈਡੀਕਲ ਖੇਤਰ ਵਿਚ ਪਾਏ ਗਏ ਵਿਸ਼ੇਸ਼ ਯੋਗਦਾਨ ਬਦਲੇ ਦੇਸ਼ ਦੇ ਰਾਸ਼ਟਰਪਤੀ ਸ਼ੰਕਰ ਦਿਆਲ
ਸ਼ਰਮਾ ਵੱਲੋਂ ਪਦਮਸ੍ਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਐਸੇ ਨੇਕ ਦਿਲ ਇਨਸਾਨ
ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ। ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ ਸਿੰਘ
ਮਥਰੇਵਾਲੀਆ, ਰਾਜਬੀਰ ਸਿੰਘ ਪੱਖੋਕੇ, ਜਥੇਦਾਰ ਸਰਦੂਲ ਸਿੰਘ, ਜਥੇਦਾਰ ਗੁਰਪਾਲ ਸਿੰਘ,
ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ ਪੱਪੂ, ਬਾਬਾ ਰਾਜ ਸਿੰਘ ਗਿੱਲ, ਪ੍ਰੇਮ
ਸਿੰਘ ਵਰਪਾਲ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਮਾਡੇ ਕਲਾਂ, ਬਲਵਿੰਦਰ ਸਿੰਘ
ਬੋਪਾਰਾਏ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਬਾਬਾ ਰੇਸ਼ਮ ਸਿੰਘ ਛੀਨਾ,
ਮਾਸਟਰ ਸਵਰਨ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਨਵਾਂ ਕੋਟ, ਗੁਰਪ੍ਰੀਤ ਸਿੰਘ ਆਦਿ
ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ,
ਕਰਮਜੀਤ ਸਿੰਘ ਦਿਉਲ, ਮਨਪ੍ਰੀਤ ਸਿੰਘ ਲਵਲੀ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ
ਛੀਨਾ, ਅਰਸ਼ਬੀਰ ਸਿੰਘ ਨਾਰਲੀ, ਕੰਵਲਜੀਤ ਸਿੰਘ, ਗੁਰਬਿੰਦਰ ਸਿੰਘ ਭੁੱਚਰ, ਦਲਬੀਰ ਸਿੰਘ
ਰੂਪ, ਬਲਜੀਤ ਸਿੰਘ ਭੰਡਾਲ, ਪਲਵਿੰਦਰ ਸਾਂਡਪੁਰਾ, ਗੁਰਦਾਸ ਸਿੰਘ ਢੋਲਣ, ਗੁਰਦੇਵ ਸਿੰਘ
ਲਾਖਣਾ, ਬਲਜੀਤ ਸਿੰਘ ਖਹਿਰਾ ਆਦਿ ਨੇ ਵੀ ਡਾ:ਦਲਜੀਤ ਸਿੰਘ ਦੇ ਦਿਹਾਂਤ ‘ਤੇ ਦੁੱਖੀ
ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.