Breaking News

ਸ੍ਰੀ ਆਨੰਦਪੁਰ ਸਾਹਿਬ ਤੋਂ ਸਜਿਆ ਨਗਰ ਕੀਰਤਨ ਮਾਛੀਵਾੜੇ ਪੁੱਜਾ

ਕੈਪਸ਼ਨ : ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਤੋ ਚੱਲੇ ਨਗਰ ਕੀਰਤਨ ਦਾ ਸਵਾਗਤ ਕਰਦੇ ਸ਼ਹਿਰ ਵਾਸੀ ਤੇ ਪੰਤਵੰਤੇ ਸਜੱਣ
ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)—– ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਆਨੰਦਪੁਰ ਸਾਹਿਬ ਤੋਂ ਪੈਦਲ ਚੱਲੇ ਨਗਰ ਕੀਰਤਨ ਦਾ ਮਾਛੀਵਾੜੇ ਦੇ ਗੁਰਦੁਆਰੇ ਸ਼੍ਰੀ ਚਰਨ ਕੰਵਲ ਸਾਹਿਬ ਪਹੰੁਚਣ ‘ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ | ਸੰੁਦਰ ਪਾਲਕੀ ‘ਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜ ਪਿਆਰਿਆ ਦੀ ਅਗਵਾਈ ‘ਚ ਨਗਰ ਕੀਰਤਨ ਦੇ ਨਾਲ ਆਈ ਸੰਗਤ ਦਾ ਗੁਰੂ ਘਰ ‘ਚ ਮੌਜੂਦ ਸੰਗਤ ਨੇ ਭਰਵਾ ਸਵਾਗਤ ਕੀਤਾ | ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਤੇ ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ ਨੇ ਚਰਨ ਕੰਵਲ ਚੌਕ ਵਿਖੇ ਪੰਜ ਪਿਆਰਿਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਤੇ ਬਾਬਾ ਜੋਰਾ ਸਿੰਘ ਮਾਨ ਦਾ ਸਨਮਾਣ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਲਗਾਤਾਰ ਸਜਾਇਆ ਜਾਣ ਵਾਲਾ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤਪੁਰੇ ਦੀਨਾ ਜਾ ਕੇ ਸਮਾਪਤ ਹੋਵੇਗਾ | ਬਾਬਾ ਜ਼ੋਰਾ ਸਿੰਘ ਲੱਖਾ ਦੀ ਦੇਖ ਰੇਖ ‘ਚ ਚੱਲ ਰਹੇ ਨਗਰ ਕੀਰਤਨ ਉਨ੍ਹਾਂ ਗੁਰੂ ਘਰਾਂ ‘ਚ ਹੀ ਰਾਤ ਨੂੰ ਰੁਕੇਗਾ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ | ਅੱਜ ਸਵੇਰੇ ਅਰਦਾਸ ਉਪਰੰਤ ਮਾਛੀਵਾੜਾ ਤੋਂ ਚੱਲਿਆ ਨਗਰ ਕੀਰਤਨ ਦਾ ਸਵਾਗਤ ਸ਼ਹਿਰ ਵਿੱਚ ਥਾਂ-ਥਾਂ ਕੀਤਾ ਗਿਆ | ਇਸ ਨਗਰ ਕੀਰਤਨ ਦਾ ਸਵਾਗਤ ਕਰਨ ਮੌਕੇ ਕੌਸ਼ਲਰ ਗੁਰਨਾਮ ਸਿੰਘ ਕੌਸ਼ਲਰ ਹਰਜੀਤ ਕੌਰ, ਪਰਮਜੀਤ ਸਿੰਘ ਪੰਮਾ, ਜਸਵੀਰ ਸਿੰਘ ਢਿੱਲੋ,ਜਸਵੀਰ ਸਿੰਘ ਪ੍ਰਧਾਨ,ਤੇਜਿੰਦਰ ਸਿੰਘ ਸੈਣੀ,ਗੁਰਜਿੰਦਰ ਸਿੰਘ ਸਰਪੰਚ, ਬਲਵੀਰ ਸਿੰਘ ਮਾਨ,ਹਰਮਿੰਦਰ ਸਿੰਘ ਗੋਰਾ ਮਾਗਟ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ ਕੁਲਵਿੰਦਰ ਮਾਣੇਵਾਲ, ਜੱਥੇਦਾਰ ਮਨਜੀਤ ਸਿੰਘ ਮੱਕੜ,ਅਵਤਾਰ ਸਿੰਘ ਸੈਣੀ, ਪਵਨਦੀਪ ਸਿੰਘ, ਪਰਗਟ ਸਿੰਘ ਪੂਨੀਆਂ, ਭੁਪਿੰਦਰ ਸਿੰਘ ਮੁਲਤਾਨੀ, ਜੀਤੀ ਪਹਿਲਵਾਨ,ਜਸਵਿੰਦਰ ਸਿੰਘ ਬੈਨੀਪਾਲ ਰਘਵੀਰ ਸਿੰਘ ਮਾਨ,ਕੀਮਤੀ ਲਾਲ,ਸੰਨੀ ਨਾਗਪਾਲ, ਸ਼ੰਦੀਪ ਸਰਮਾ,ਨੰਬਰਦਾਰ ਸੁਖਪਾਲ ਸਿੰਘ ਪਾਲਾ, ਸ਼ੁਸੀਲ ਸ਼ਰਮਾ,ਨਸਾਰ ਖਾਨ, ਜੱਥੇਦਾਰ ਸੁਖਦੇਵ ਸਿੰਘ, ਬਲਵੀਰ ਸਿੰਘ ਦੇਹੜਕਾ, ਹਰਪ੍ਰੀਤ ਸਿੰਘ ਵਿੱਕੀ, ਬਹਾਦਰ ਸਿੰਘ, ਸੋਹਣ ਸਿੰਘ, ਮੇਹਰ ਸਿੰਘ, ਮੋਹਣ ਸਿੰਘ, ਗੁਰਮੀਤ ਸਿੰਘ,ਗੁਰਮੇਲ ਸਿੰਘ ਤੇ ਹੋਰ ਵੀ ਮੌਜੂਦ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.