Home PUNJAB ਸੁਭਾਸ਼ ਚੰਦਰ ਬੌਸ ਦਾ ਜਨਮ ਦਿਹਾੜਾ 23 ਨੂੰ

ਸੁਭਾਸ਼ ਚੰਦਰ ਬੌਸ ਦਾ ਜਨਮ ਦਿਹਾੜਾ 23 ਨੂੰ

0
ਸੁਭਾਸ਼ ਚੰਦਰ ਬੌਸ ਦਾ ਜਨਮ ਦਿਹਾੜਾ 23 ਨੂੰ

ਮਾਨਸਾ   ( ਤਰਸੇਮ ਫਰੰਡ  ) ਅੱਜ ਅਜਾਦੀ ਘੁਲਾਟੀਏ ਪ੍ਰੀਵਾਰਾਂ  ਦੀ ਇੱਕ ਜ਼ਰੂਰੀ ਮੀਟਿੰਗ
ਨੂੰ ਬਾਲ ਭਵਨ ਮਾਨਸਾ ਵਿਖੇ  ਹੋਈ ਜਿਸ ਵਿੱਚ ਜਿਲ੍ਹਾ ਮਾਨਸਾ ਨਾਲ ਸਬੰਧਤ ਫਰੀਡਮ ਪ੍ਰਿਵਾਰਾਂ
ਬਾਰਿਸ ਸ਼ਾਮਲ ਹੋਏ । ਉਤਰਾਅਧਿਕਾਰੀ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸ੍ਰ. ਚਤਿੰਨ ਸਿੰਘ ਦੀ
ਅਗਵਾਈ ਹੇਠ ਇਕੱਤਰਤਾ ਹੋਈ । ਇਕੱਠ ਨੂੰ ਸਬੋਧਨ ਦੱਸਿਆ ਕਿ ਇਸ ਮੀਟਿੰਗ ਵਿੱਚ ਦੇਸ਼ ਨੂੰ ਅਜ਼ਾਦ
ਕਰਵਾਉਣ ਵਾਲੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਿਰਕਤ ਕੀਤੀ ਹੈ । ਇਸ ਵਿੱਚ  ਉਨ੍ਹਾਂ
ਵੱਲੋਂ ਦੱਸਿਆ ਗਿਆ ਕਿ ਉਕਤ ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਪਰਲ ਪੈਲੇਸ ਬਰਨਾਲਾ ਚੌਂਕ
ਸੰਗਰੂਰ ਵਿਖੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਬੜੇ ਸਾਨੋ—ਸੌਕਤ ਨਾਲ ਮਨਾਇਆ
ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਜਥੇਬੰਦੀ ਦੇ ਭਾਰਤ ਦੇ ਪ੍ਰਧਾਨ ਅਦਿਤਿਆ ਨੰਦ ਸ਼ਰਮਾ ਸਮੇਤ
ਹੋਰ ਆਗੂ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿੱਚ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੇ ਵਾਰਸਾਂ
ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਅਜੇ ਤੱਕ ਆਜ਼ਾਦੀ
ਘੁਲਾਟੀਏ ਪਰਿਵਾਰਾਂ ਦੇ ਵਾਰਸਾਂ ਦੀਆਂ ਮੰਗਾਂ ਨਾ ਮੰਨੇ ਜਾਣ ਬਾਰੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਵੱਡੀ ਪੱਧਰ ਤੇ ਆਜ਼ਾਦੀ ਘੁਲਾਟੀਏ ਵਾਰਸਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ
ਮੀਟਿੰਗ ਵਿੱਚ 23 ਜਨਵਰੀ ਨੂੰ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ ਬਾਰੇ ਚਰਚਾ ਕੀਤੀ। ਮੀਟਿੰਗ
ਵਿੱਚ ਜਿਲ੍ਹਾ ਪ੍ਰਧਾਨ ਸ੍ਰ. ਚਤਿੰਨ ਸਿੰਘ, ਜਿਲ੍ਹਾ ਵਾਇਸ ਪ੍ਰਧਾਨ ਵੀਰਦਵਿੰਦਰ ਸਿੰਘ ਬਰਾੜ,
ਸਾਧੂ ਸਿੰਘ ਖੀਵਾ, ਰਾਜਦੀਪ ਸਿੰਘ ਵਿੱਕੀ, ਜਰਨੈਲ ਸਿੰਘ ਭੈਣੀਬਾਘਾ, ਹਰਜਿੰਦਰ ਕੌਰ ਮੱਤੀ,
ਜਗਤਾਰ ਸਿੰਘ ਮੱਤੀ, ਜਿਲ੍ਹਾ ਸਕੱਤਰ ਸ੍ਰ. ਭਰਪੂਰ ਸਿੰਘ ਰੰਘੜਿਆਲ ਆਦਿ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.