Breaking News

ਡਾ: ਜੋਗਿੰਦਰ ਸਿੰਘ ਕੈਰੋਂ ਆਜੀਵਨ ਕਾਲ ਅਵਾਰਡ ਨਾਲ ਸਨਮਾਨਿਤ 

ਅੰਮ੍ਰਿਤਸਰ 3 ਫਰਵਰੀ (    ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ• ਵੱਲੋਂ ਉੱਘੇ ਆਲੋਚਕ ਅਤੇ ਸਾਹਿੱਤਕਾਰ ਡਾ: ਜੋਗਿੰਦਰ ਸਿੰਘ ਕੈਰੋਂ ਨੂੰ ਸਾਹਿੱਤ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਅਜੀਵਨਕਾਲ ਪ੍ਰਾਪਤੀ ਸਨਮਾਨ ਦਿੱਤਾ ਗਿਆ। ਇਹ ਸਨਮਾਨ ਉਹਨਾਂ ਚੰਡੀਗੜ• ਵਿਖੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾ: ਸੁਰਜੀਤ ਸਿੰਘ ਪਾਤਰ ਤੋਂ ਹਾਸਲ ਕੀਤਾ। ਇਸ ਸਨਮਾਨ ਵਿੱਚ ਸੋਭਾ ਪੱਤਰ, ਸਨਮਾਨ ਚਿੰਨ• ਅਤੇ ਇੱਕ ਲੱਖ ਰੁਪੈ ਨਗਦ ਇਨਾਮ ਸ਼ਾਮਿਲ ਹੈ। ਡਾ: ਜੋਗਿੰਦਰ ਸਿੰਘ ਕੈਰੋਂ ਸਾਹਿੱਤ ਅਤੇ ਆਲੋਚਨਾ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਹਸਤਾਖਰ ਹਨ, ਜਿਨ•ਾਂ ਦੀਆਂ 40 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ•ਾਂ ‘ਚ ਲੋਕਧਾਰਾ ਨਾਲ ਸੰਬੰਧਿਤ ਆਲੋਚਨਾ ਅਤੇ ਖੋਜ, ਨਾਵਲ, ਜੀਵਨੀਆਂ, ਅਨੁਵਾਦਕ,ਖੋਜ ਅਤੇ ਸਫ਼ਰਨਾਮੇ ਸ਼ਾਮਿਲ ਹਨ। ਆਪ ਸ਼ਿਲਾਲੇਖ ਮੈਗਜ਼ੀਨ ਨੂੰ ਸਫਲਤਾ ਪੂਰਵਕ ਚਲਾ ਰਹੇ ਹਨ। ਆਪ ਦੇ ਨਾਵਲ ਨਾਦ ਬਿੰਦ ਪਿਛਲੇ 15 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ ਏ ਪੰਜਾਬੀ ਦੇ ਸਿਲੇਬਸ ‘ਚ ਲਾਗੂ ਹਨ। ਇਸ ਨਾਦ ਬਿੰਦ ਨੂੰ ਨੈਸ਼ਨਲ ਬੁੱਕ ਟਰੱਸਟ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਫੈਸਲਾ ਕੀਤਾ ਹੈ ਜਦ ਕਿ ਹਿੰਦੀ ‘ਚ ਪਹਿਲਾਂ ਹੀ ਅਨੁਵਾਦ ਹੋ ਚੁੱਕਿਆ ਹੈ।ਸਨਮਾਨ ਹਾਸਲ ਕਰਨ ਤੇ ਡਾ: ਕੈਰੋਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸ: ਸਿੱਧੂ ਅਤੇ ਡਾ: ਸੁਰਜੀਤ ਪਾਤਰ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਪ੍ਰੋ: ਜਸਵੰਤ ਸਿੰਘ ਬਾਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰਵੀਨ ਪੁਰੀ, ਮੁਖਤਾਰ ਗਿੱਲ, ਅਨੀਤਾ ਦੇਵਗਨ, ਹਰਦੀਪ ਸਿੰਘ ਆਦਿ ਨੇ ਡਾ: ਕੈਰੋਂ ਨੂੰ ਮਿਲੇ ਸਨਮਾਨ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.