Breaking News

ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦਾ ਇਜਲਸਾ ਅਤੇ ਚੋਣ ਹੋਈ

ਮਾਨਸਾ  (ਤਰਸੇਮ ਸਿੰਘ ਫਰੰਡ ) ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਮੰਡਲ ਮਾਨਸਾ ਦਾ ਚੋਣ ਇਜਲਾਸ 66ਕੇ.ਵੀ. ਗਰਿੱਡ ਵਿਖੇ ਸਫਲਤਾਪੂਰਵਕ ਹੋਇਆ। ਇਸ ਸਮੇਂ ਵਿਸ਼ੇਸ ਤੌਰ ਤੇ ਪਹੁੰਚੇ ਸੂਬਾ ਆਗੂ ਲੱਖਾ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਵੱਲੋਂ ਰਿਟਾਇਰੀ ਮੁਲਾਜ਼ਮਾਂ ਪ੍ਰਤੀ ਰਵੱਈਆ ਬਹੁਤ ਨਿੰਦਣਯੋਗ ਹੈ। ਸਾਡੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਮੌਜੂਦਾ ਮਿਲ ਰਹੀਆਂ ਸਹੂਲਤਾਂ ਖੋਹਣ ਵੱਲ ਵਧ ਰਹੇ ਹਨ। ਉਹਨਾਂ ਫਰਵਰੀ ਦੀ ਪੈਨਸ਼ਨ ਲੇਟ ਕਰਨ ਦੀ ਉਦਾਹਰਣ ਦਿੰਦਿਆਂ ਕਿਹਾ ਜੇ ਮੈਨੇਜ਼ਮੈਂਟ ਅਤੇ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ ਚੱਲ ਰਿਹਾ ਸੰਘਰਸ਼ ਹੋਰ ਤਿੱਖਾ ਹੋਵੇਗਾ। ਚੱਲ ਰਹੇ ਸੰਘਰਸ਼ ਬਾਰੇ ਸਰਕਲ ਪ੍ਰਧਾਨ ਧੰਨਾ ਸਿੰਘ ਨੇ ਦੱਸਿਆ ਕਿ 7 ਮਾਰਚ ਨੂੰ ਹੈੱਡ ਆਫਿਸ ਅੱਗੇ ਸੂਬਾ ਪੱਧਰ ਦਾ ਧਰਨਾ ਦਿੱਤਾ ਜਾ ਰਿਹਾ ਹੈ। ਮੰਡਲ ਸਕੱਤਰ ਮੇਜਰ ਸਿੰਘ ਆਪਣੇ ਕਾਰਜਕਾਲ ਦੌਰਾਨ ਮੰਡਲ ਕਮੇਟੀ ਦੇ ਕੰਮਕਾਰ ਦਾ ਲੇਖਾਜੋਖਾ ਪੇਸ਼ ਕੀਤਾ ਜੋ ਇਜਲਾਸ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਸਬੰਧ ਵਿੱਚ ਮੰਡਲ ਪ੍ਰਧਾਨ ਜਗਦੇਵ ਸਿੰਘ, ਸਰਪ੍ਰਸਤ ਭਗਵਾਨ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ ਲਖਨਪਾਲ ਮੌੜ, ਅਮਰਜੀਤ ਸਿੰਘ, ਜਗਰਾਜ ਸਿੰਘ ਰੱਲਾ, ਬਿੱਕਰ ਸਿੰਘ ਮੰਘਾਣੀਆਂ, ਮਨਿੰਦਰ ਸਿੰਘ, ਬਿਰਛਾ ਸਿੰਘ ਅਤੇ ਕੌਰ ਸਿੰਘ ਅਕਲੀਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਸਾਰਿਆਂ ਨੇ ਹੀ ਪਾਵਰ ਕਾਰਪੋਰੇਸ਼ਨ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਨਿੰਦਾ ਅਤੇ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਅੰਤ ਵਿੱਚ ਸਰਕਲ ਕਮੇਟੀ ਦੀ ਅਗਵਾਈ ਵਿੱਚ ਮੰਡਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਅਮਰਜੀਤ ਸਿੰਘ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਕੌਰ ਸਿੰਘ ਅਕਲੀਆ, ਮੀਤ ਪ੍ਰਧਾਨ ਕੇਵਲ ਚੰਦ ਸਰਦੂਲਗੜ੍ਹ, ਜਨਰਲ ਸਕੱਤਰ ਗੁਰਬਚਨ ਸਿੰਘ ਖਿਆਲਾ, ਵਿੱਤ ਸਕੱਤਰ ਕਰਤਾਰ ਸਿੰਘ, ਜੁਆਇੰਟ ਸਕੱਤਰ ਕਰਮ ਸਿੰਘ ਜੋਗਾ, ਪ੍ਰੈਸ ਸਕੱਤਰ ਬਲਦੇਵ ਸਿੰਘ, ਜਥੇਬੰਦਕ ਸਕੱਤਰ ਦਰਸ਼ਨ ਸਿੰਘ, ਅਡੀਟਰ ਗੁਰਚਰਨ ਸਿੰਘ ਅਤੇ ਸਰਪ੍ਰਸਤ ਭਗਵਾਨ ਸਿੰਘ ਭਾਟੀਆ ਨੂੰ ਚੁਣਿਆ ਗਿਆ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.