ਕਮਰੇ ਤੇ ਬਰਾਂਡੇ ਦੀ ਛੱਤ ਦਾ ਲੈਂਟਰ ਪਾਇਆ

0
410

ਮਾਨਸਾ  (ਤਰਸੇਮ ਸਿੰਘ ਫਰੰਡ ) ਪਿੰਡ ਬਣਾਵਾਲੀ ਵਿੱਚ ਥਰਮਲ ਕੰਪਨੀਆਂ ਦੇ ਸਹਿਯੋਗ ਨਾਲ ਡੇਰੇ
ਦੀਆਂ ਛੱਤਾਂ ਦੇ ਲੈਂਟਰ ਪਾਏ ।ਇਸ ਸਬੰਧੀ ਡੇਰੇ ਦੇ ਪ੍ਰਬੰਧਕਾਂ ਵੱਲੋਂ ਬਣਾਈ ਗਈ ਕਮੇਟੀ ਦੇ
ਪ੍ਰਧਾਨ ਸ੍ਰ ਦਵਿੰਦਰ ਸਿੰਘ ਬਣਾਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਾਸੀਆਂ ਦੇ
ਯਤਨਾਂ ,,,ਸਮੂਹ ਨਗਰ ਵਾਸੀਆਂ ਤੇ ਤਲਵੰਡੀ ਸਾਬੋ ਪਾਵਰ ਪਲਾਟ ਦੀ ਕਮਾਡਿੰਗ ਕੰਪਨੀਆਂ ਆਰ ਬੀ
ਆਈ  ਤੇ ਅਨੇਜਾ ਕੰਪਨੀਆਂ  ਦੇ ਸਹਿਯੋਗ ਨਾਲ ਅੱਜ ਸੰਗਤ ਨੇ ਬਾਬਾ ਲਾਭ ਦਾਸ ਦੇ ਡੇਰੇ ਦੀਆਂ
ਕਮਰੇ ਤੇ ਬਰਾਂਡੇ ਦੀਆਂ ਛੱਤਾਂ ਦੇ ਲੈਂਟਰ ਪਾਏ ਗਏ । ਇਸ ਮੌਕੇ ਤੇ ਸਮੂਹ ਨਗਰ ਵਾਸੀਆਂ ਤੇ
ਥਰਮਲ ਦੇ ਪ੍ਰਬੰਧਕਾਂ ਵੱਲੋਂ ਵੀ ਆਪਣੇ ਆਪਣੇ ਸਹਿਯੋਗ ਦਿੱਤੇ ਗਏ । ਉਕਤ ਤੋਂ ਇਲਾਵਾ ਡੇਰਾ
ਕਮੇਟੀ ਦੇ ਮੀਤ ਪ੍ਰਧਾਨ ਮੰਗਲਾ ਰਾਮ ,ਖਜਾਨਚੀ ਦੀਪੂ ਕੁਮਾਰ ,ਕਮੇਟੀ ਮੈਂਬਰ ਰੇਸ਼ਮ ਭਾਓ
,ਗੁਰਦੀਪ ਸਿੰਘ ,ਸੁਖੀ ਸਿੰਘ ,ਮਾੜਾ ਸਿੰਘ ,ਕਸ਼ਮੀਰ ਸਿੰਘ ,ਦਰਸ਼ਨ ਸਿੰਘ ,ਨਾਜ਼ਮ ਸਿੰਘ ,ਬਲਜੀਤ
ਸਿੰਘ ,ਗੁਰਤੇਜ ਸਿੰਘ ,ਆਦਿ ਨੇ ਵੀ ਯੋਗਦਾਨ ਪਾਏ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.