ਆਗਨਬਾੜੀ ਵਰਕਰਾਂ ਨੇ ਖਿਆਲਾਂ ਕਲਾਂ ਚਂ ਫੂਕੀ ਅਰਥੀ

0
324

ਮਾਨਸਾ  (ਤਰਸੇਮ ਸਿੰਘ ਫਰੰਡ ) ਅੱਜ  ਪਿੰਡ ਖਿਆਲਾ ਕਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ ਤੇ ਪੂਰਾ ਪਿੱਟ ਸਿਆਪਾ ਕੀਤਾ ਗਿਆ ਆਂਗਣਵਾੜੀ
ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਵਿੱਚ ਰੋਸ ਮੁਜਾਹਰਾ ਕੀਤਾ
ਗਿਆ। ਇਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ 3 ਤੋਂ 6 ਸਾਲ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ
ਭੇਜਣ ਦੀ ਬਜਾਏ ਆਂਗਣਵਾੜੀ ਸੈਟਰਾਂ ਵਿੱਚ ਵਾਪਸ ਭੇਜੇ ਜਾਣ। ਦਿੱਲੀ ਜਾਂ ਹਰਿਆਣਾ ਪੈਟਰਨ
ਦਿੱਤਾ ਜਾਵੇ। ਰੁਕੇ ਹੋਏ 100 ਕਰੋੜ ਦੇ ਬਿਲ ਪਾਸ ਕੀਤੇ ਜਾਣ। ਬੱਚਿਆਂ ਦਾ ਰਾਸ਼ਨ ਲਗਾਤਾਰ ਜੋ
ਕਿ ਪਿਛਲੇ ਛੇ—ਸੱਤ ਮਹੀਨਿਆਂ ਤੋਂ ਨਹੀਂ ਭੇਜਿਆ ਗਿਆ, ਉਹ ਭੇਜਿਆ ਜਾਵੇੇ। ਇਸ ਮੌਕੇ ਜਿਲ੍ਹਾ
ਪ੍ਰਧਾਨ ਬਲਵੀਰ ਕੌਰ, ਹਰਵਿੰਦਰ ਕੌਰ ਮਾਨਸਾ ਖੁਰਦ,ਪੁਸਪਾ ਦੇਵੀ ਖਿਆਲਾ, ਸਿੰਦਰਪਾਲ,
ਵੀਪਰਾਲ, ਗੁਰਦੀਪ, ਵੀਰਪਾਲ, ਸੁਖਪਾਲ ਕੌਰ, ਨਸੀਬ, ਅਮਨਦੀਪ, ਸੁਖਪਾਲ, ਗੁਰਦੇਵ ਕੌਰ, ਕਰਨੈਲ
ਕੌਰ, ਭੋਲੀ, ਮਨਜੀਤ ਕੌਰ, ਪਰਮਜੀਤ, ਸੁਖਵਿੰਦਰ, ਵਿੱਦਿਆ, ਮਨਪ੍ਰੀਤ ਕੌਰ, ਸਰਕਲ ਮੂਸੇ ਤੋਂ
ਪਰਉਪਕਾਰ ਕੌਰ ਤੇ ਗੁਰਪ੍ਰੀਤ ਕੌਰ ਮੂਸਾ  ਸ਼ਾਮਿਲ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.