Breaking News

☆ ☆ ☆ ☆ ☆ ☆ ☆ ਸ਼ਹੀਦਾਂ ਦੀ ਸੋਚ ਤੇ ਯੂਥ ਪੀੜ੍ਹੀ ਦੇਣ ਪਹਿਰਾ:- ਮੰਡ ਲੁਧਿਆਣਾ 23 ਮਾਰਚ:-

ਅਜ਼ਾਦੀ ਦੇ ਪਰਵਾਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਤੇ
ਅੱਜ ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ
ਸੈਲ ਦੀ ਅਗਵਾਈ ਹੇਠ ਸਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ,
ਰਾਜਗੁਰੂ ਅਤੇ ਸੁਖਦੇਵ ਦੀਆਂ ਤਸਵੀਰਾਂ ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ. “ਮੰਡ” ਨੇ
ਕਿਹਾ ਕਿ ਅੱਜ ਵੀ ਵੱਡੀ ਲੋੜ ਹੈ ਜਿੰਨਾਂ ਨੇ ਅੰਗਰੇਜ਼ ਸਰਕਾਰ ਤੋਂ ਭਾਰਤ ਦੇਸ਼ ਆਜ਼ਾਦ ਕਰਵਾਇਆ।
ਅਜ ਜੋ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ, ਇਹ ਸਭ ਉਹਨਾਂ ਸ਼ਹੀਦਾਂ ਦੀ ਦਿੱਤੀ ਕੁਰਬਾਨੀਆਂ
ਦੀ ਬਦੌਲਤ ਹੀ ਹੋ ਸਕਿਆ. ਸਾਨੂੰ ਇਕੱਠੇ ਹੋਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਡਟ ਕੇ
ਮੁਕਾਬਲਾ ਕਰਨ ਦੀ ਲੋੜ ਹੈ.. “ਮੰਡ ਨੇ ਕਿਹਾ ਕਿ ਅੱਜ ਦੀ ਯੂਥ ਪੀੜ੍ਹੀ ਨੂੰ ਸਵੀਕਾਰ ਕਰਨ ਲਈ
ਅੱਗੇ ਆਉਣਾ ਚਾਹੀਦਾ ਹੈ, ਸ਼ਹੀਦਾਂ ਦਾ ਜੀਵਨ ਸਾਨੂੰ ਦੇਸ ਭਗਤੀ ਅਤੇ ਦੇਸ ਪਿਆਰ ਦੀ ਪ੍ਰੇਣਾ
ਦਿੰਦਾ ਹੈ। ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਬੁਰਾਈਆਂ ਦਾ ਸਫਾਇਆ ਕਰਕੇ ਹੀ ਇਕ ਸਿਹਤਮੰਦ
ਪੰਜਾਬ ਦੀ ਕਲਪਨਾ ਕੀਤੀ ਜਾ ਸਕਦੀ ਹੈ. ਅੰਤ ਵਿੱਚ ਮੰਡ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ
ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ
ਹਨ। ਇਸ ਮੌਕੇ ਐਨ ਆਰ ਆਈ ਸੂਰਤ ਸਿੰਘ ਦਿਉਲ, ਪਵਨ ਕੁਮਾਰ ਧਵਨ, ਸੀਨੀਅਰ ਕਾਂਗਰਸੀ ਆਗੂ
ਮਨਿੰਦਰ ਸਿੰਘ ਥਿੰਦ, ਭਵਜੋਤ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ, ਹਰਦੇਵ
ਸਿੰਘ , ਬਲਵਿੰਦਰ ਸਿੰਘ ਗਰੇਵਾਲ, ਨਰਿੰਦਰ ਸਿੰਘ ਰੀਟਾਇਰ ਐਕਸ•ਸੀ•ਐਨ,ਮਨਦੀਪ ਸਿੰਘ ,
ਕੁਲਦੀਪ ਸਿੰਘ ਮਠਾੜੂ, ਬਲਿਹਾਰ ਸਿੰਘ ਸੇਵਾਦਾਰ ਨਾਨਕਸਰ, ਬਰਜੇਸ ਬੇਕਟਰ,ਰਿਸ਼ੀ ਪਾਲ, ਮਨਜੀਤ
ਸਿੰਘ, ਭੋਲਾ ਦਿਉਲ, ਹਰਿੰਦਰ ਸਿੰਘ ਫੱਲੇਵਾਲ, ਅਭਿਸ਼ੇਕ ਧਵਨ, ਅਭਿਵੇਕ ਧਵਨ ਸਮੇਤ ਆਦਿ ਹਾਜ਼ਰ
ਸਨ…*

Leave a Reply

Your email address will not be published. Required fields are marked *

This site uses Akismet to reduce spam. Learn how your comment data is processed.