” ਨਾ ਰੰਗ , ਨਾ ਨਸਲ , ਨਾ ਜਾਤ , ਨਾ ਧਰਮ , ਨਾ ਪੱਗ, ਨਾ ਟੋਪ , ਭਗਤ ਸਿੰਘ ਇੱਕ ਸੋਚ ” ਤੇ ਕੇਂਦਰਤ ਰਿਹਾ ਸ਼ਰਧਾਂਜਲੀ ਸਮਾਰੋਹ ।

0
413

ਸ਼ੇਰਪੁਰ (ਹਰਜੀਤ ਕਾਤਿਲ/ਨਰਿੰਦਰ ਅੱਤਰੀ ) ਅੱਜ ਸ਼ੇਰਪੁਰ ਵਿਖੇ, ਲੋਕ ਮੰਚ ਪੰਜਾਬ ਵੱਲੋਂ 23
ਮਾਰਚ ਦੇ ਸ਼ਹੀਦਾਂ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਤਰਕ
ਭਰਪੂਰ ਸ਼ਰਧਾਂਜਲੀਆਂ ਦਿੱਤੀਆਂ ਗਈਆਂ । ਪ੍ਰੋਗਰਾਮ ਦੀ ਸ਼ੁਰੂਆਤ ਹਰਜੀਤ ਕਾਤਿਲ ਸ਼ੇਰਪੁਰ ਨੇ
ਮਹਿੰਦਰ ਸਾਥੀ ਦੀ ਅਮਰ ਰਚਨਾ ” ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ
ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ।” ਨਾਲ ਕੀਤੀ । ਤੇਜਾ ਸਿੰਘ ਕਾਲਾਬੂਲਾ ਨੇ ਭਗਤ
ਸਿੰਘ ਬਾਰੇ ਬੋਲਦਿਆਂ ਕਿਹਾ ਸਮਾਜਿਕ ਬਰਾਬਰਤਾ ਉਨ੍ਹਾਂ ਦਾ ਸੁਪਨਾ ਸੀ ਜਿਸ ਉੱਤੇ ਸਾਨੂੰ ਡਟ
ਕੇ ਪਹਿਰਾ ਦੇਣਾ ਚਾਹੀਦਾ ਹੈ । ਨੌਜਵਾਨ ਆਗੂ ਸਰਪੰਚ ਜਸਮੇਲ ਸਿੰਘ ਬੜੀ ਦਾ ਕਥਨ ਸੀ ਕਿ ਅਸੀਂ
ਭਗਤ ਸਿੰਘ ਨੂੰ ਵੱਖੋ ਵੱਖਰੇ ਸਿਆਸੀ ਖਾਨਿਆਂ ਚ ਕੈਦ ਕਰ ਲਿਆ ਹੈ , ਜਦੋਂ ਕਿ ਉਸ ਦੀ ਸੋਚ
ਸੰਪੂਰਨ ਮਨੁੱਖਤਾ ਲਈ ਸੀ। ਉਹ ਚਾਹੁੰਦਾ ਸੀ ਕਿ ਮਨੁੱਖ ਹੱਥੋਂ, ਮਨੁੱਖ ਦੀ ਲੁੱਟ ਜਦੋਂ ਤੱਕ
ਬੰਦ ਨਹੀਂ ਹੁੰਦੀ ਉਦੋਂ ਤੱਕ ਇਹ ਜੰਗ ਜਾਰੀ ਰਹੇਗੀ । ਸਿੰਘ ਸ਼ੇਰਪੁਰ ਨੇ ਭਗਤ ਸਿੰਘ ਦੀ
ਸੂਰਤ ਦੀ ਥਾਂ ਸੀਰਤ ਤੇ ਵੱਧ ਜ਼ੋਰ ਦਿੰਦਿਆਂ ਕਿਹਾ, ਸਾਨੂੰ ਭਗਤ ਸਿੰਘ ਦੇ ਵਿਚਾਰਾਂ ਨਾਲ ਇੱਕ
ਮਿੱਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦੇਣ ਦੀ
ਲੋੜ ਹੈ । ਮਾਸਟਰ ਹਰਨੇਕ ਸਿੰਘ ਸ਼ੇਰਪੁਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਅਸੀਂ ਭਗਤ
ਸਿੰਘ ਨੂੰ ਤਾਹੀਂ ਜਿਉਂਦਾ ਰੱਖ ਸਕਦੇ ਹਾਂ ਜੇਕਰ ਉਸ ਦੀ ਸੋਚ ਨੂੰ ਅਪਣਾਉਂਦੇ ਹਾਂ । ਲੋਕ
ਮੰਚ ਪੰਜਾਬ ਦੇ ਪ੍ਰਧਾਨ, ਲੋਕ ਘੋਲਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਬੜੀ ਨੇ ਭਗਤ ਸਿੰਘ ਦੇ
ਪਰਿਵਾਰਕ ਪਿਛੋਕੜ, ਦੇਸ਼ ਭਗਤੀ ਪ੍ਰਤੀ ਅਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ ਤੇ ਜ਼ੋਰ
ਦਿੰਦਿਆਂ ਕਿਹਾ ਸਾਨੂੰ ਆਪਣੀਆਂ ਜ਼ਮੀਰਾਂ ਨੂੰ ਜਗਾਉਣ ਦੀ ਲੋੜ ਹੈ , ਉਨ੍ਹਾਂ ਕਿਹਾ ਟੀ ਸ਼ਰਟਾਂ
ਤੇ ਪੱਗਾਂ ਦੇ ਰੰਗ ਭਗਤ ਸਿੰਘ ਦੀ ਸੋਚ ਦਾ ਹਿੱਸਾ ਨਹੀਂ ਹਨ ਸਾਥੀ ਬੜੀ ਨੇ ਜ਼ੋਰ ਦਿੰਦਿਆਂ
ਕਿਹਾ ਸਾਨੂੰ ਸਮਾਜਿਕ ਅਤੇ ਰਾਜਨੀਤਿਕ ਫਰੰਟ ਉੱਤੇ ਬਗੈਰ ਕਿਸੇ ਸਿਆਸੀ ਵਖਰੇਵੇਂ ਤੋਂ ਉਪਰ
ਉੱਠ ਕੇ ਲੜਾਈ ਦਾ ਹਿੱਸਾ ਬਣਨਾ ਚਾਹੀਦੈ, ਮੈਂ ਅਹਿਦ ਕਰਦਾ ਹਾਂ ਕਿ ਜਦੋਂ ਤੱਕ ਮੇਰੇ ਸਾਹ
ਚੱਲਣਗੇ ਮੈਂ ਲੋਕ ਘੋਲਾਂ ਦਾ ਹਿੱਸਾ ਬਣਦਾ ਰਹਾਂਗਾ । ਇਸ ਭ੍ਰਿਸ਼ਟ ਢਾਂਚੇ ਨੂੰ ਖ਼ਤਮ ਕਰਨ ਲਈ
ਹਰ ਆਮ ਆਦਮੀ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ ਇਹੋ 23 ਮਾਰਚ
ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।ਇਸ ਮੌਕੇ ਮੰਚ ਸੰਚਾਲਨ ਸਰਵਾਗੀ ਲੇਖਕ ਸੁਖਦੇਵ
ਸਿੰਘ ਔਲਖ ਸ਼ੇਰਪੁਰ ਵੱਲੋਂ ਬਾਖੂਬੀ ਕੀਤਾ ਗਿਆ । ਸਤਨਾਮ ਸਿੰਘ ਸੱਤਾ ਅਤੇ ਬੇਅੰਤ ਸਿੰਘ ਦੀ
ਜੋੜੀ ਨੇ ਬਾਬੂ ਰਜਬ ਅਲੀ ਦੀ ਕਵੀਸ਼ਰੀ 72 ਕਲਾ ਛੰਦ ਪੇਸ਼ ਕੀਤਾ । ਇਸ ਸਮਾਰੋਹ ਵਿੱਚ ਇਲਾਕੇ
ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਜਿਸ ਵਿੱਚ ਹਰਬੰਸ ਲਾਲ ਟਿੱਬਾ , ਹਰਦੇਵ ਸਿੰਘ
ਛੰਨਾ, ਭੋਲਾ ਸਿੰਘ ਟਿੱਬਾ, ਇੰਦਰਜੀਤ ਸਿੰਘ ਬੜੀ , ਬਹਾਦਰ ਸਿੰਘ ਪੰਚ ਸ਼ੇਰਪੁਰ, ਪਰਮਤ੍ਰਿਪਤ
ਸਿੰਘ ਕਾਲਾਬੂਲਾ , ਸ਼ਿਵਦੇਵ ਸਿੰਘ ਛੰਨਾ, ਅਜਾਇਬ ਸਿੰਘ ਬੜੀ, ਮਹਿੰਦਰ ਸਿੰਘ ਟਿੱਬਾ ,ਮਾਸਟਰ
ਦਿਆਲ ਸਿੰਘ ਸ਼ੇਰਪੁਰ , ਦਰਸ਼ਨ ਸਿੰਘ ਛਾਪਾ , ਪ੍ਰਗਟਪ੍ਰੀਤ ਸਿੰਘ, ਮਾਸਟਰ ਮਹਿੰਦਰ ਪ੍ਰਤਾਪ
,ਹਰਵਿੰਦਰ ਸਿੰਘ ਬਿੰਦਰੀ , ਸਤਿੰਦਰਪਾਲ ਸਿੰਘ ਸੋਨੀ , ਮਾਸਟਰ ਰਘਵਿੰਦਰ ਸਿੰਘ ਢੰਡਾ,
ਰਾਜਵਿੰਦਰ ਸਿੰਘ ਗਿੱਲ, ਜੰਗ ਸਿੰਘ ਢੰਡਾ, ਜਸਵੰਤ ਸਿੰਘ ਬੜੀ , ਮਾਸਟਰ ਗੁਰਨਾਮ ਸਿੰਘ
,ਸੁਖਵਿੰਦਰ ਸਿੰਘ ਨੰਗਲ, ਰਣਜੀਤ ਸਿੰਘ ਕਾਲਾਬੂਲਾ, ਪ੍ਰਲਾਦ ਕੁਮਾਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.