ਪੰਜਾਬ ਸਰਕਾਰ ਦੇ ਬਜਟ ਦੇ ਖਿਲਾਫ ਪੂਰੇ ਪੰਜਾਬ ਵਿੱਚ ਬਜਟ ਦੀਆਂ ਕਾਪਆਂ ਸਾੜ ਕੀਤਾ ਰੋਸ ਪ੍ਰਦਰਸ਼ਨ

0
321

ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਜਿਲ੍ਹਾ
ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਸੈਕੜੇ ਆਂਗਣਵਾੜ
ਵਰਕਰਾਂ—ਹੈਲਪਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਜਟ ਦੇ ਖਿਲਾਫ਼
ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਗੂਆਂ ਵੱਲੋਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਪੇਸ਼ ਬਜਟ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਤਰ੍ਹਾ ਹੀ ਆਂਗਣਵਾੜੀ
ਮੁਲਾਜ਼ਮ ਨੂੰ ਅੱਖੋ ਪਰੋਖੇ ਕਰਦੇ ਹੋਏ ਮਤਰਈਆਂ ਵਾਲਾ ਵਿਵਾਰ ਜਾਰੀ ਰੱਖਿਆ ਗਿਆ ਹੈ। ਉਹਨਾਂ
ਨੇ ਕਿਹਾ ਕੇ ਆਂਗਣਵਾੜੀ ਮੁਲਾਜਮਾਂ ਨੂੰ ਪ੍ਰਦੇਸ਼ ਦੀ ਕਾਂਗਰਸ ਸਰਕਾਰ ਤੋਂ ਬਹੁਤ ਉਮੀਦਾ ਸਨ
ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ
ਸੀ ਕਿ ਜੇਕਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਆਂਗਣਵਾੜੀ ਵਰਕਰਾਂ—ਹੈਲਪਰਾਂ
ਦੀਆਂ ਮੁਸ਼ਕਲਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਪਰ ਕੈਪਟਨ ਸਰਕਾਰ ਵੱਲੋਂ
ਪੇਸ਼ ਦੂਜੇ ਬਜਟ ਵਿੱਚ ਵੀ ਆਂਗਣਵਾੜੀ ਮੁਲਾਜ਼ਮਾਂ ਦੇ ਮਾਨ ਭੱਤੇ ਵਿੱਚ ਵਾਧਾ ਨਾ ਕਰ, ਵਾਧੇ
ਤੋਂ ਵਾਂਝਾ ਰੱਖਣ ਨਾਲ ਪੰਜਾਬ ਵਿੱਚ ਕੰਮ ਕਰਨ ਵਾਲੀਆਂ 54000 ਆਂਗਣਵਾੜੀ ਵਰਕਰਾਂ ਅਤੇ
ਹੈਲਪਰਾਂ ਵਿੱਚ ਗੁੱਸਾ ਅਤੇ ਤਿੱਖਾ ਰੋਸ ਹੈ। ਇਸ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਪੂਰੇ
ਪੰਜਾਬ ਦੇ ਜਿਲ੍ਹਾ ਹੈਡਕੁਆਟਰਾਂ ਉਪਰ ਪੰਜਾਬ ਸਰਕਾਰ ਦੇ ਜਾਰੀ ਬਜਟ ਦੀਆਂ ਕਾਪੀਆਂ ਸਾੜ ਦੇ
ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੈ ਸਰਕਾਰ ਤੋਂ ਮੰਗ ਕੀਤੀ ਕੇ ਹਰਿਆਣਾ ਦੀ ਤਰਜ ਤੇ ਪੰਜਾਬ
ਸਰਕਾਰ ਵੀ ਆਂਗਣਵਾੜੀ ਵਰਕਰਾਂ ਨੂੰ ਕੁਸ਼ਲ ਅਤੇ ਅਰਧ ਕੁਸ਼ਲ ਦਾ ਦਰਜਾ ਦਿੰਦੇ ਹੋਛੇ 11429 ਰੁ:
ਵਰਕਰ ਅਤੇ 5750 ਰੁ: ਹੈਲਪਰ ਨੂੰ ਤਨਖਾਹ ਦੇਣਾ ਲਾਗੂ ਕਰੇ। 3 ਤੋਂ 6 ਸਾਲ ਦੇ ਬੱਚਿਆਂ ਦਾ
ਦਾਖਲਾ ਆਂਗਣਵਾੜੀ ਕੇਂਦਰ ਵਿੱਚ ਯਕੀਨੀ ਬਣਾਉਂਦੇ ਹੋਏ ਪ੍ਰੀ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ
ਜਾਵੇ। ਅਡਵਾਇਜਰੀ ਬੋਰਡ ਅਧੀਨ ਚਲਦੇ ਪ੍ਰੋਜੈਕਟਾਂ ਵਿੱਚ ਕੰਮ ਕਰਦੀਆਂ ਵਰਕਰਾਂ ਹੈਲਪਰਾਂ ਦੇ
ਮਾਨਭੱਤੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਆਗਣਵਾੜੀ ਕੇਂਦਰਾਂ ਦੀਆਂ ਬਿਲਡਿੰਗਾਂ ਦੇ
ਕਿਰਾਏ ਫਰਵਰੀ 2018 ਤੱਕ ਤੁਰੰਤ ਦਿੱਤੇ ਜਾਣ। ਦੂਜੇ ਸੂਬਿਆਂ ਵਾਂਗ ਵੈਲਫੇਅਰ ਫੰਡ ਲਾਗੂ
ਕੀਤਾ ਜਾਵੇ, ਪੈਨਸ਼ਨ ਅਤੇ ਗ੍ਰੈਚੂਟੀ ਦਾ ਪ੍ਰਬੰਧ ਕੀਤਾ ਜਾਵੇ, ਅਡਵਾਈਜ਼ਰੀ ਬੋਰਡ ਅਤੇ ਚਾਈਲਡ
ਵੈਲਫੇਅਰ ਅਧੀਨ ਚਲਦੇ ਪ੍ਰੋਜੈਕਟਾਂ ਨੂੰ ਮੁਡ ਆਈ.ਸੀ.ਡੀ.ਐੱਸ. ਸਕੀਮ ਅਧੀਨ ਲਿਆਂਦਾ ਜਾਵੇ
ਅਤੇ ਆਂਗਣਵਾੜੀ ਵਰਕਰ ਤੋ਼ ਸੁਪਰਵਾਈਜਰਾਂ ਦੀ ਪ੍ਰੋਮੋਸ਼ਨ ਲਈ ਖਾਲੀ ਪਈਆਂ ਅਸਾਮੀਆਂ ਉੱਤੇ
ਭਰਤੀ ਸੀਨੀਅਰਤਾ ਸੂਚੀ ਅਨੁਸਾਰ ਜਲਦੀ ਤੋਂ ਜਲਦੀ ਕੀਤੀ ਜਾਵੇ। ਉਹਨਾਂ ਨੇੇ ਕਿਹਾ ਕੇ ਜੇਕਰ
ਆਂਗਣਵਾੜੀ ਮੁਲਾਜ਼ਮ ਦੀਆਂ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ
ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਰਣਜੀਤ ਬਰੇਟਾ, ਅਵਿਨਾਸ਼ ਕੌਰ, ਦਲਜੀਤ ਕੌਰ,
ਮਨਜੀਤ ਕੌਰ, ਮੀਨੂੰ ਰਾਣੀ ਆਦਿ ਨੇ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.