ਮਿੰਨੀ ਕਹਾਣੀ ” ਲੋਕਾਂ ਦੀ ਅਦਾਲਤ “

0
430

ਸੀਬੂ ਇੱਕ ਫੈਕਟਰੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਸੀ । ਉਸ ਦਾ ਛੋਟਾ ਜਿਹਾ ਪੀੑਵਾਰ ਸੀ ਜੋ
ਇੱਕ ਪਿੰਡ ਵਿੱਚ ਰਹਿ ਰਿਹਾ ਸੀ ” ਸੀਬੂ ” ਦੀ ਇੱਕ ਬੇਟੀ ਸੀ ” ਰਮਨ ” ਜੋ ਪੜਦੀ ਸੀ ਸੀਬੂ
ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ” ਸੀਬੂ ” ਦੇ ਘਰਵਲੀ ” ਦਾਨੀ ” ਵੀ ਬਹੁਤ ਮਿੱਠੇ
ਸੁਭਾਅ ਵਾਲੀ ਸੀ ਦੇਂਹਨੇ ਰਹਇੱਕ ਦੇ ਦੁੱਖ ਵਿੱਚ ਸਰੀਕ ਹੁੰਦੇ ਸੀ ਕਦੇ ਵੀ ਕਿਸੇ ਨੂੰ ਮਾੜਾ
ਚੰਗਾ ਨਹੀਂ ਬੋਲਦੇ ਸੀ ਸਾਰੇ ਪਿੰਡ ਵਾਲੇ ਉਹਨਾਂ ਦਾ ਸਤਿਕਾਰ ਕਰਦੇ ਸਨ ।
” ਸੀਬੂ ” ਨੂੰ ਫੈਕਟਰੀ ਵਿੱਚ ਚੌਕੀਦਾਰ ਦਾ ਕੰਮ ਕਰਦਿਆਂ ਵੀਹ , ਪੰਚੀ ਸਾਲ ਹੋ
ਚੁੱਕੇ ਸੀ , ਸੀਬੂ ” ਨੇ ਕਦੇ ਵੀ ਫੈਕਟਰੀ ਵਿਚੋਂ ਆਪਣੀ ਪੂਰੀ ਤਨਖਾਹ ਨਹੀਂ ਸੀ ਲਈ ਉਹ
ਸਿਰਫ਼ ਘਰ ਦੇ ਖਰਚ ਯੋਗੇ ਹੀ ਪੈਸੇ ਲੈਂਦਾ ਸੀ , ਬਾਕੀ ਫੈਕਟਰੀ ਦੇ ਮਾਲਕ ” ਰਾਮ ਚੰਦ ” ਨੂੰ
ਕਹਿ ਦਿੰਦਾ ਸੀ ਮੈਂ ਮੇਰੀ ਬੇਟੀ “ਰਮਨ ” ਦੇ ਵਿਆਹ ਨੂੰ ਇਕੱਠੇ ਪੈਸੇ ਲਵਾਗਾ ਅੱਗਿਓ ” ਰਾਮ
ਚੰਦ ” ਵੀ ਕਹਿ ਦਿੰਦਾ ਚਲੋ ਇਕੱਠੇ ਲੈ ਲੈਣੇ ਪੈਸੇ ।
ਹੁਣ ” ਰਮਨ ” ਵੀ ਆਪਣੀ ਪੜਾਈ ਪੂਰੀ ਕਰ ਚੁੱਕੀ ਸੀ ” ਸੀਬੂ ” ਨੇ ਚੰਗਾ ਘਰ ਵਾਰ ਦੇਖ
ਕੇ ਆਪਣੀ ਬੇਟੀ ਦਾ ਵਿਆਹ ਰੱਖ ਦਿੱਤਾ ਫਿਰ ” ਸੀਬੂ ” ਨੇ ਬਾਬੂ ” ਰਾਮ ਚੰਦ “” ਨੂੰ ਪੂਰੇ
ਪੈਸੇ ਦੇਣ ਲਈ ਕਿਹਾ ” ਰਾਮ ਚੰਦ ” ਨੇ ਸੀਬੂ ” ਨੂੰ ਕਿਹਾ ਤੇਰਾ ਕੱਲ ਹਿਸਾਬ ਕਰ ਦੇਵਾਂਗੇ
ਪਰ ਦੂਸਰੇ ਦਿਨ ਵੀ ਹਿਸਾਬ ਨਹੀਂ ਕੀਤਾ ਕਿਉਂਕਿ ਹੁਣ ਜਿਆਦਾ ਰਕਮ ਬਣ ਚੁੱਕੀ ਸੀ ਵਿਆਹ ਵੀ
ਨੇਡ਼ੇ ਆ ਗਿਆ ਸੀ ਹੁਣ ਫੈਕਟਰੀ ਦਾ ਮਾਲਕ ” ਰਾਮ ਚੰਦ ” ਵੀ ਜਿਆਦਾ ਰਕਮ ਦੇਖ ਕੇ ਬਈਮਾਨ ਹੋ
ਗਿਆ ਸੀ ਉਸਨੇ ” ਸੀਬੂ ” ਨੂੰ ਪੈਸਿਆਂ ਤੋਂ ਬਿਲਕੁਲ ਜਵਾਬ ਦੇ ਦਿੱਤਾ ਅਤੇ ਕਿਹਾ ਤੇਰਾ ਕੋਈ
ਪੈਸਾ ਨਹੀ ਮੇਰੇ ਵੱਲ ਨਹੀ ਨਿਕਲਦਾ ਤੂੰ ਸਾਰੇ ਪੈਸੇ ਲੈ ਚੁੱਕਿਆ ਹੈ ।
” ਸੀਬੂ ” ਬਾਬੂ ਜੀ ਇਹ ਤੁਸੀਂ ਕੀ ਕਹਿ ਰਹੇ ਹੋ ” ਬਾਬੂ ” ਬੋਲਿਆ ਮੈ ਠੀਕ ਹੀ ਕਹਿ ਰਿਹਾ
ਹਾ ਹੁਣ ” ਸੀਬੂ ” ਘਰ ਨੂੰ ਵਾਪਸ ਆ ਗਿਆ ਘਰ ਕੇ ਆਪਣੀ ਪਤਨੀ ” ਦਾਨੀ ” ਨੂੰ ਸਾਰੀ ਗੱਲਬਾਤ
ਦੱਸੀ ਦਾਨੀ ਨੇ ਕਿਹਾ ਰੱਬ ਤੇ ਭਰੋਸਾ ਰੱਖੋ ਆਪਣੇ ਹੋਣਗੇ ਤਾਂ ਜਰੂਰ ਮਿਲ ਜਾਣਗੇ ।ਦੂਸਰੇ
ਦਿਨ ” ਸੀਬੂ ” ਆਪਣੇ ਸਾਰੇ ਕਾਗਜ਼ ਪੱਤਰ ਲੈ ਕੇ ਅਦਾਲਤ ਚਲਾ ਗਿਆ ਉਥੇ ਬਾਬੂ ” ਰਾਮ ਚੰਦ ”
ਨੂੰ ਵੀ ਬੁਲਾਇਆ ਗਿਆ ਪਰ ਅਦਾਲਤ ਨੇ ਬਾਬੂ ” ਰਾਮ ਚੰਦ ” ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ।
” ਸੀਬੂ ” ਹੁੁਣ ਮੈਲੇ ਜਿਹੇ ਪਰਨੇ ਨਾਲ ਅੱਖਾਂ ਦੇ ਹੰਝੂ ਸਾਫ ਕਰਦਾ ਹੋਇਆ
ਅਦਾਲਤ ਚੋ ਬਹਾਰ ਆ ਰਿਹਾ ਸੀ ਬਹਾਰ ਆਉਦਿਆ ਹੀ ਉਸਨੂੰ ” ਮੀਤ ” ਮਿਲ ਗਿਆ ” ਮੀਤ ” ਨੇ
ਪੁਛਿਆ ਕੀ ਗੱਲ ਹੋਈ ਆ ਜੀ ਰੋ ਰਹੇ ਹੋ ” ਸੀਬੂ ” ਨੇ ਆਪਣੀ ਸਾਰੀ ਗੱਲਬਾਤ ” ਮੀਤ ” ਨੂੰ
ਦੱਸੀ ਅਤੇ ਕਿਹਾ ਮੈਂ ਸੋਚਿਆ ਸੀ ਅਦਾਲਤ ਵਿੱਚ ਇੰਨਸਾਫ ਮਿਲਦਾ ਹੈ
ਪਰ ਨਹੀਂ ਮੀਤ ।
” ਮੀਤ ” ਕਹਿਣ ਲੱਗਿਆ ” ਸੀਬੂ ” ਜੀ ਇਹ ਅਦਾਲਤ ਨਹੀ ਹੈ ਇਹ ਤਾਂ ਲੁੱਟ ਦਾ ਬਜ਼ਾਰ ਹੈ ਸਾਡਾ
ਕਾਨੂੰਨ ਫੈਸਲਾ ਹੋਣ ਤੋਂ ਪਹਿਲਾਂ ਵਿੱਕ ਚੁੱਕਿਆ ਹੁੰਦਾ ਹੈ ਇਹ ਅਦਾਲਤ ਤਾਂ ਪੈਸਿਆਂ ਵਾਲਿਆਂ
ਦੀ ਹੈ । ਜੇ ਤੁਸੀਂ ਇੰਨਸਾਫ ਲੈਣਾ ਹੈ ਲੋਕਾਂ ਦੀ ਅਦਾਲਤ ਵਿੱਚ ਜਾਓ ਇੰਨੀ ਗੱਲ ਕਹਿ ਕੇ ”
ਮੀਤ ” ਅੱਗ ਚਲਾ ਗਿਆ ” ਸੀਬੂ ” ਆਪਣੇ ਘਰ ਵੱਲ ਨੂੰ ਚੱਲ ਪਿਆ ਹੁਣ ” ਸੀਬੂ ” ਸੋਚ ਰਿਹਾ ਸੀ
ਲੋਕਾਂ ਦੀ ਅਦਾਲਤ ਕਿਹਡ਼ੀ ਹੁੰਦੀ ਹੈਂ ਇਸ ਵਾਰੇ ” ਸੀਬੂ ” ਨੂੰ  ਬਿਲਕੁਲ ਵੀ ਪਤਾ ਨਹੀ ਸੀ ।
” ਸੀਬੂ ” ਕਿਸੇ ਕੰਮ ਲਈ ਘਰੋਂ ਬਹਾਰ ਜਾ ਰਿਹਾ ਸੀ ਅਤੇ ਸੋਚਾਂ ਵਿੱਚ ਡੁੱਬਿਆ ਹੋਇਆ ਸੀ
ਉਦਰੋਂ ਪਿੰਡ ਦਾ ਸਰਪੰਚ ” ਜੀਤ ” ਵੀ ਆ ਰਿਹਾ ਸੀ ” ਸੀਬੂ ” ਦੇ ਨੇਡ਼ੇ ਆਇਆ ਅਤੇ ਕਿਹਾ ਕੀ
ਹਾਲ ਹੈ” ਸੀਬੂ ” ਸਿਆਂ ” ਸੀਬੂ ” ਡਰ ਗਿਆ ਅਤੇ ਸਰਪੰਚ ਨੇ ਕਿਹਾ ਕੀ ਗੱਲ ਹੋਈ ਬੜਾ ਘਬਰਾਇਆ
ਹੋਇਆ ਲੱਗਦਾ ਹੈ ” ਸੀਬੂ ” ਨੇ ਆਪਣੀ ਸਾਰੀ ਕਹਾਣੀ ” ਸਰਪੰਚ ਜੇੀਤ ” ਅੱਗੇ ਬਿਆਨ ਕਰ ਦਿੱਤੀ
ਫਿਰ “ਸੀਬੂ ” ਨੇ ਕਿਹਾ ਮੈਨੂੰ ” ਮੀਤ ” ਮਿਲਿਆ ਸੀ ਉਹ ਕਹਿੰਦਾ ਸੀ ਤੂੰ ਲੋਕਾਂ ਦੀ ਅਦਾਲਤ
ਵਿੱਚ ਜਾ ਉੱਥੇ ਤੈਨੂੰ ਇੰਨਸਾਫ ਮਿਲ ਜਾਵੇਗਾ , ਫਿਰ ਸਰਪੰਚ ਨੂੰ ਪੁੱਛਿਆ ਉਹ ਕਿੱਥੇ ਹੈ
ਮੈਨੂੰ ਦੱਸ ਦਿਓ ਜੀ ਸਰਪੰਚ ” ਜੀਤ ” ਨੇ ਕਿਹਾ ਚੰਗਾ ਤੂੰ ਕੱਲ੍ਹ ਨੂੰ ਮੇਰੀ ਹਵੇਲੀ ਆ ਜਾਣਾ
ਮੈਂ ਤੇਰੇ ਨਾਲ ਹੀ ਚੱਲਾਗਾ ਅੱਛਿਆ ਸੀ ” ਸੀਬੂ ” ਹੁਣ ਬਹੁਤ ਖੁਸ਼ ਸੀ ।
ਸਰਪੰਚ ” ਜੀਤ ” ਨੇ ਸਾਰੇ ਪਿੰਡ ਵਿੱਚ ਸੁਨੇਹਾਂ ਲਾ ਦਿੱਤਾ ਕਿ ਕੱਲ੍ਹ ਨੂੰ ਮੇਰੀ
ਹਵੇਲੀ ਵਿੱਚ ਲੋਕਾਂ ਦੀ ਅਦਾਲਤ ਲੱਗਣੀ ਸਾਰਿਆਂ ਨੇ ਸਵੇਰੇ 9 ਵਜੇ ਮੇਰੀ ਹਵੇਲੀ ਪਹੁੰਚ ਜਾਣਾ
ਅਤੇ ਫੈਕਟਰੀ ਦੇ ਮਾਲਕ ” ਰਾਮ ਚੰਦ ਨੂੰ ਵੀ ਸੁਨੇਹਾਂ ਲਾ ਦਿੱਤਾ ਸਰਪੰਚ ਨੇ ਬਾਬੂ ਨੂੰ
ਪਹਿਲਾਂ ਕੋਈ ਗੱਲ ਨਹੀਂ ਦੱਸੀ ।
ਹੁਣ ਸੁਨੇਹੇਂ ਮੁਤਾਬਕ ਸਾਰੇ ਸਰਪੰਚ ” ਜੀਤ ” ਦੀ ਹਵੇਲੀ ਪਹੁੰਚ ਗਏ ਅਤੇ ਬਾਬੂ ” ਰਾਮ ਚੰਦ
” ਵੀ ਟਾਈਮ ਮੁਤਾਬਕ ਪਹੁੰਚ ਚੁੱਕੇ ਸੀ।
” ਸੀਬੂ ” ਘਰੋਂ ਤਿਆਰ ਹੋ ਕੇ ਸਰਪੰਚ ਦੀ ਹਵੇਲੀ ਨੂੰ ਵੱਧਦਾ ਜਾ ਰਿਹਾ ਸੀ ਜਦੋਂ ਹਵੇਲੀ
ਅੰਦਰ ਗਿਆ ” ਸੀਬੂ ” ਕੀ ਦੇਖ ਰਿਹਾ ਸੀ ਲੋਕਾਂ ਬਹੁਤ ਇਕੱਠ ਸੀ ” ਸੀਬੂ ” ਨੂੰ ਦੇਖ ਕੇ
ਬਾਬੂ ” ਰਾਮ ਚੰਦ ” ਦਾ ਰੰਗ ਫਿੱਕੇ ਪੈ ਗਿਆ ਸੀ ” ਸੀਬੂ ” ਅੱਗੇ ਅਾਇਆ ਅਤੇ ਸਾਰਿਆਂ ਨੂੰ
ਸਤਿ ਸ਼੍ਰੀ ਅਕਾਲ ਬੁਲਾਈ ਅਤੇ ਸਰਪੰਚ ਨੂੰ ਕਹਿਣ ਲੱਗਿਆ ਆਪਾ ਨੇ ਜਾਣਾ ਵੀ ਇਥੇ ਕਿੰਨਾ ਟਾਈਮ
ਲੱਗੇ ਗਾ ਸਰਪੰਚ ਜੀ ” ਜੀਤ ” ਬੋਲਿਆ ” ਸੀਬੂ ” ਸਿਆਂ । ਜਿੱਥੇ ਆਪਾ ਜਾਣਾ ਹੈਂ ਆਪ ਉਥੇ
ਪਹੁੰਚ ਚੁੱਕੇ ਹਾ ਸਰਪੰਚ ਦੀ ਇਹ ਗੱਲ ਸੁਣ ਕੇ ਕੁੱਝ ਸੋਚਣ ਲੱਗ ਪਿਆ ।
ਫਿਰ ਸਰਪੰਚ ਨੇ ” ਸੀਬੂ ” ਨੂੰ ਕਿਹਾ ਹਾਂ ਦੱਸ ਤੂੰ ਕੀ ਗੱਲ ਹੈਂ ” ਸੀਬੂ ਨੇ ਆਪਣੀ
ਦਰਦ ਭਰੀ ਕਹਾਣੀ ਸਰਪੰਚ ਅਤੇ ਸਾਰੇ ਪਿੰਡ ਅੱਗੇ ਬਿਆਨ ਕਰ ਦਿੱਤੀ ਪਿੰਡ ਵਾਲਿਆਂ ਨੇ ਸੁਣ ਦੀ
ਸਾਰ ਹੀ ਬਾਬੂ “ਰਾਮ ਚੰਦ ” ਨੂੰ ਲਾਹਨਤਾਂ ਪਾਉਣੀਆ ਸੁਰੂ ਕਰ ਦਿੱਤੀਆਂ ਹੁਣ ਬਾਬੂ ਆਪਣੇ ਆਪ
ਤੇ ਸ਼ਰਮ ਮਹਿਸੂਸ ਕਰ ਰਿਹਾ ਸੀ ਆਪਣਾ ਸਿਰ ਤਾ ਉਪਰ ਨੂੰ ਚੱਕ ਹੀ ਨਹੀਂ ਰਿਹਾ ਸੀ ਹੁਣ ਬਾਬੂ ”
ਰਾਮ ਚੰਦ ” ਨੂੰ ” ਸੀਬੂ ” ਦਾ ਪੂਰਾ ਹਿਸਾਬ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ ਜਦ ਕੋਈ
ਪੇਸ਼ ਨਹੀਂ ਚੱਲੀ ਤਾ ਬਾਬੂ ਨੇ ਪੂਰੇ ਹਿਸਾਬ ਦੇ ਨਾਲ ਬਣਦੀ ਰਕਮ ਪਿੰਡ ਅਤੇ ਸਰਪੰਚ ਦੇ
ਸਾਹਮਣੇ ” ਸੀਬੂ ” ਦੇ ਹੱਥ ਉੱਤੇ ਰੱਖ ਦਿੱਤੀ ਅਤੇ ” ਸੀਬੂ” ਨੇ ਪਿੰਡ ਵਾਲਿਆਂ ਅਤੇ ” ਮੀਤ
” ਸਰਪੰਚ ” ਜੀਤ ” ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਮੈਨੂੰ ਨਹੀਂ ਪਤਾ ਸੀ ਕਿ
ਅਦਾਲਤ ਨਾਲੋਂ ਲੋਕਾਂ ਦੀ ਅਦਾਲਤ ਵੱਡੀ ਹੁੰਦੀ ਹੈ ਫਿਰ  ਬਾਬੂ ” ਰਾਮ ਚੰਦ ”  ਨੇ ਵੀ ਕਿਹਾ
“” ਸੀਬੂ ” ਤੂੰ ਮੇਰੀਆਂ ਅੱਖਾਂ ਖੋਲ ਜਿਨ੍ਹਾਂ ਉਪਰ ਗਰੀਬ ਮਾਰੂ ਨੀਤੀਆਂ ਵਾਲੀ ਪੱਟੀ ਬੰਨੀ
ਹੋਈ ਸੀ ਮੈਨੂੰ ਵੀ ਪਤਾ ਲੱਗ ਗਿਆ ਕਿ ਅਦਾਲਤ ਨਾਲੋ ਵੱਡੀ ਲੋਕਾਂ ਦੀ ਅਦਾਲਤ ਹੁੰਦੀ  ਹੈ
ਅਤੇ ” ਸੀਬੂ ” ਖੁਸ਼ੀ ਨਾਲ ਆਪਣੇ ਘਰ ਪਰਤ ਆਇਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.