ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

0
434

ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਮੁੱਖ ਅਧਿਆਪਕ
ਪਰਮਜੀਤ ਸਿੰਘ ਕੱਟੂ ਅਤੇ ਸੈਂਟਰ ਹੈੱਡ ਟੀਚਰ ਬਲਜਿੰਦਰ ਰਿਸ਼ੀ ਦੀ ਅਗਵਾਈ ਹੇਠ ਸਕੂਲ ਦਾ
ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ
ਮਲਕੀਤ ਸਿੰਘ ਖੱਟੜਾ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਸ਼ੇਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ
ਕੀਤੀ । ਇਸ ਮੌਕੇ ਸਕੂਲ ਦੀਆਂ ਸਾਲਾਨਾ ਪ੍ਰਾਪਤੀਆਂ ਬਾਰੇ ਮੁੱਖ ਅਧਿਆਪਕ ਅਤੇ ਸੈਂਟਰ ਹੈੱਡ
ਟੀਚਰ ਨੇ ਸਾਂਝੇ ਤੌਰ ਤੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਇਆ। ਇਸ ਤੋਂ
ਇਲਾਵਾ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਕੋਰੀਓਗ੍ਰਾਫ਼ੀਆਂ, ਕਵਿਤਾਵਾਂ,
ਗੀਤ, ਗਿੱਧੇ ਅਤੇ ਭੰਗੜੇ ਦਾ ਵਧੀਆ ਪ੍ਰਦਰਸ਼ਨ ਕੀਤਾ। ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ
ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਦੀ ਰਸਮ ਪ੍ਰੋਫੈਸਰ ਮਲਕੀਤ ਖਟੜਾ ਵੱਲੋਂ ਨਿਭਾਈ ਗਈ। ਇਸ
ਮੌਕੇ ਸਕੂਲ ਨੂੰ ਸਮੇਂ ਸਮੇਂ ਤੇ ਹਰ ਪ੍ਰਕਾਰ ਦੀ ਮਦਦ ਦੇਣ ਅਤੇ ਇਮਾਨਦਾਰੀ, ਸਮਾਜ ਸੇਵਾ ਲਈ
ਚਮਕੌਰ ਸਿੰਘ ਖੇੜੀ ਖੁਰਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਸਮਾਰੋਹ ਨੂੰ ਨਪੇਰੇ
ਚਾੜ੍ਹਨ ਲਈ ਕਰਮਜੀਤ ਸ਼ਰਮਾ, ਹਰਪ੍ਰੀਤ ਸਿੰਘ ਹੇੜੀਕੇ, ਬੇਅੰਤ ਸਿੰਘ, ਪਾਇਲ ਰਾਣੀ , ਕੁਲਦੀਪ
ਸਿੰਘ , ਜਸਪ੍ਰੀਤ ਕੌਰ ਆਦਿ ਸ਼ਖ਼ਸੀਅਤਾਂ ਨੇ ਵੀ ਆਪਣਾ ਯੋਗਦਾਨ ਦਿੱਤਾ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.