ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ।

0
398

ਜੈਂਤੀਪੁਰ / ਅੰਮ੍ਰਿਤਸਰ 3 ਅਪ੍ਰੈਲ (   ) ਉੱਘੇ ਖਿਡਾਰੀ ਰਣਜੀਤ ਸਿੰਘ ਟੀ ਟੀ ਅਤੇ ਕੁਲਜੀਤ
ਸਿੰਘ ਟੀ ਟੀ ਨੂੰ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ ਪਿਤਾ ਉੱਘੇ ਸਮਾਜ ਸੇਵਕ ਅਤੇ
ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਸੰਖੇਪ ਬਿਮਾਰੀ ਉਪਰੰਤ ਸਦੀਵੀ
ਵਿਛੋੜਾ ਦੇ ਗਏ। ਅਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਪਾਖਰ ਪੁਰਾ ਵਿਖੇ ਕਰਦਿਆਂ ਹਜ਼ਾਰਾਂ
ਨਮ ਅੱਖਾਂ ਨਾਲ ਆਖ਼ਰੀ ਵਿਦਾਈ ਦਿਤੀ ਗਈ।  ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਉਨ੍ਹਾਂ ਪੁੱਤਰ
ਰਣਜੀਤ ਸਿੰਘ ਟੀ ਟੀ ਨੇ ਅਗਨੀ ਦਿਖਾਈ। ਇਸ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ
ਆਗੂਆਂ ਵਿਚ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਪ੍ਰੋ: ਸਰਚਾਂਦ ਸਿੰਘ ਮੀਡੀਆ
ਸਲਾਹਕਾਰ ਸ: ਬਿਕਰਮ ਸਿੰਘ ਮਜੀਠੀਆ, ਡੀ ਪੀ ਆਰ ਓ ਅੰਮ੍ਰਿਤਸਰ ਸ: ਸ਼ੇਰਜੰਗ ਸਿੰਘ ਹੁੰਦਲ,
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਵੀਨ ਪੁਰੀ,
ਬਾਬਾ ਸੁਖਦੇਵ ਸਿੰਘ ਡਾਇਰੈਕਟ ਸਪੋਰਟਸ ਯੂਨੀਵਰਸਿਟੀ, ਅਮਰਬੀਰ ਸਿੰਘ ਮੀਰਾਂ ਕੋਟ, ਸ:
ਬੇਅੰਤ ਸਿੰਘ ਭਰਾਤਾ ਜਨਰਲ ਸੁਬੇਗ ਸਿੰਘ ਸ਼ਹੀਦ, ਭਾਈ ਮਨਜੀਤ ਸਿੰਘ ਭੋਮਾ, ਅਵਤਾਰ ਸਿੰਘ
ਕਾਹਲੋਂ, ਪ੍ਰੋ: ਜਸਵੰਤ ਸਿੰਘ ਬਾਜ, ਪ੍ਰਭਜੋਤ ਸਿੰਘ ਦੀਪੇਵਾਲ, ਕੁਲਵੰਤ ਸਿੰਘ ਚਬਾ, ਨਿਰਮਲ
ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਜੇਠੂਵਾਲ, ਪਰਮਜੀਤ ਸਿੰਘ ਪੰਮਾ ਰੰਧਾਵਾ, ਓਲੰਪੀਅਨ
ਬਲਵਿੰਦਰ ਸਿੰਘ ਸ਼ੰਮੀ, ਸਰਪੰਚ ਜਸਬੀਰ ਸਿੰਘ ਬਲ, ਦਲਜੀਤ ਸਿੰਘ ਔਲਖ, ਬਚਨ ਲਾਲ ਕਾਲਾ ਸ਼ਾਹ,
ਕਾਲਾ ਸਰਪੰਚ ਚੋਗਾਵਾਂ, ਸੁਖਵਿੰਦਰ ਸਿੰਘ ਢਿੱਲੋਂ, ਪ੍ਰਗਟ ਸਿੰਘ ਚੋਗਾਵਾਂ ਆਪ ਆਗੂ, ਕੁੰਦਨ
ਸਿੰਘ ਅਬਦਾਲ, ਸਵਰਨਜੀਤ ਸਿੰਘ ਕੁਰਾਲੀਆ, ਗੁਰਮੀਤ ਸਿੰਘ ਸਹਿਣੇ ਵਾਲੀ, ਗੁਰਮੀਤ ਸਿੰਘ ਬਲ,
ਸਤਨਾਮ ਸਿੰਘ ਪਾਖਰ ਪੁਰਾ, ਕੁਲਜੀਤ ਸਿੰਘ ਮੰਗਟ, ਰੰਧਾਵਾ ਟੀ ਟੀ , ਪਰਸ਼ਨ ਟੀ ਟੀ, ਸ਼ਮਸ਼ੇਰ
ਸ਼ੇਰਾ ਨੰਬਰਦਾਰ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.