ਸਰਵਹਿੱਤਕਾਰੀ ਵਿਦਿਆ ਮੰਦਰ ਦੇ 245 ਵਿਦਿਆਰਥੀਆ ਨੂੰ ਖਸਰਾ ਰੁਬੈਲਾ ਦੇ ਟੀਕੇ ਲਗਾਏ

0
488

ਮਾਲੇਰਕੋਟਲਾ 07 ਮਈ () ਪੰਜਾਬ ਸਰਕਾਰ ਦੀਆ ਹਦਾਇਤਾਂ ਤੇ ਖਸਰਾ ਅਤੇ ਰੁਬੈਲਾ ਦੀ ਸਿਹਤ ਵਿਭਾਗ ਵੱਲੋ ਸ਼ੁਰੂ ਕੀਤੀ ਕੰਪੇਨ ਅਧੀਨ ਸੰਜੇ ਕੁਮਾਰ ਗੋਇਲ ਐਸ.ਐਮ.ਓ ਅਮਰਗੜ੍ਹ ਅਤੇ ਨੋਡਲ ਅਫਸਰ ਡਾ.ਅਮਿ੍ਤਪਾਲ ਐਚ.ਐਮ.ਓ ਦੀ ਅਗਵਾਈ ‘ਚ ਸਰਵਹਿੱਤਕਾਰੀ ਵਿਦਿਆ ਮੰਦਰ ਰਟੋਲਾਂ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਮਿੰਨੀ ਪੀ.ਐਚ.ਸੀ ਭਸੌੜ ਅਤੇ ਸਬ ਸੈਂਟਰ ਰਟੋਲਾਂ ਦੀ ਟੀਮ ਜਿਸ ਵਿੱਚ ਡਾ.ਰੁਬੀਨਾ ਏ.ਐਮ.ਓ ਭਸੋੜ, ਰਵਿੰਦਰ ਸਿੰਘ ਮ.ਪ.ਹ.ਵ.ਸਬ-ਸੈਟਰ ਰਟੋਲਾਂ, ਕੇਵਲ ਸਿੰਘ ਹੈਲਥ ਇੰਸਪੈਕਟਰ, ਬਿਸ਼ਨ ਸਿੰਘ ਮ.ਪ.ਹ.ਵ., ਬਿਮਲਾ ਰਾਣੀ, ਮਨਪੀ੍ਤ ਕੌਰ ਏ.ਐਨ.ਐਮ., ਰਾਜਵਿੰਦਰ ਕੌਰ, ਅਮਿ੍ਤ ਕੌਰ, ਜਰਨੈਲ ਕੌਰ ਅਤੇ ਆਸ਼ਾ ਦੇ ਸਹਿਯੋਗ ਨਾਲ ਬਿਾਮਰੀਆਂ ਤੋ ਬਚਾਅ ਲਈ 245 ਵਿਦਿਆਰਥੀ ਨੂੰ ਟੀਕੇ ਲਗਾਏ ਗਏ| ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ.ਰੁਬੀਨਾ ਏ.ਐਮ.ਓ ਭਸੋੜ ਨੇ ਕਿਹਾ ਕਿ ਲੋਕਾਂ ਨੂੰ ਇਸ ਟੀਕਾਕਰਨ ਸਬੰਧੀ ਗਲਤ ਅਫਵਾਹਾਂ ਤੋ ਬਚਦਿਆ ਇੰਨ੍ਹਾਂ ਬਿਮਾਰੀਆ ਤੋਂ ਬਚਾਅ ਦੇ ਲਈ ਅਪਣੇ ਬੱਚਿਆਂ ਨੂੰ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ| ਸਿਹਤ ਅੀਧਕਾਰੀ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਵਰਲਡ ਹੈਲਥ ਆਰਗੇਨੀਜੇਸ਼ਨ ਵੱਲੋ ਪ੍ਮਾਨਿਤ ਇੰਨ੍ਹਾਂ ਟੀਕਿਆਂ ਦੇ ਲਗਾਉਣ ਨਾਲ ਕਿਸ ਤਰਾਂ ਕਿਸੇ ਧਰਮ ਵਿਸ਼ੇਸ਼ ਦੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ ਜਦੋਂ ਕਿ ਇੱਕੋ ਸਮੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ| ਇਸ ਮੌਕੇ ਸਰਵਹਿੱਤਕਾਰੀ ਸਕੂਲ ਦੇ ਪਿੀ੍ਸਪਲ ਪੇ੍ਮ ਸਿੰਘ ਖੇਮਟਾ ਅਤੇ ਸਕੂਲ ਸਟਾਫ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਦਿੱਤਾ ਗਿਆ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.