ਈ ਟੀ ਟੀ ਟੈੱਟ ਪਾਸ ਟੀਚਰਜ਼ ਯੂਨੀਅਨ ਦੇ ਆਗੂਆਂ ਦੀ ਸਰਬਸੰਮਤੀ ਨਾਲ ਹੋਈ ਚੋਣ

0
489

ਜਗਪ੍ਰੀਤ ਸਿੰਘ ਬਠਿੰਡਾ ਕਾਰਜਕਾਰੀ ਪ੍ਰਧਾਨ ਨਿਯੁਕਤ

ਲੁਧਿਆਣਾ 27 ਮਈ (noi24) ਅੱਜ ਸਥਾਨਕ ਚਤਰ ਸਿੰਘ ਪਾਰਕ ਵਿਖੇ ਈ ਟੀ ਟੀ ਟੈਟ ਪਾਸ ਅਧਿਆਪਕਾ ਦੇ ਸੂਬਾਈ ਆਗੂਆਂ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਪ੍ਰੀਤ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਸਬੰਧੀ ਬਲਜੀਤ ਸਿੰਘ ਟੌਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਵੇ ਦੱਸਿਆ ਕਿ ਮੀਟਿੰਗ ਦੌਰਾਨ ਅਧਿਆਪਕਾਂ ਨੂੰ ਆ ਰਹੀਆ ਮੁਸ਼ਕਲਾਂ, ਵੈਰੀਫਿਕੇਸ਼ਨ, ਦੂਰ ਦੁਰਾਡੇ ਬੈਠੇ ਅਧਿਆਪਕਾਂ ਦੀਆਂ ਬਦਲੀਆ ਕਰਨ ਬਾਰੇ, 4500 ਅਤੇ 2005 ਈ ਟੀ ਟੀ ਅਧਿਆਪਕਾਂ ਦੇ ਭਰਤੀ ਇਸਤਿਹਾਰ ਮੁਤਾਬਿਕ ਪਰਖਕਾਲ ਦਾ ਸਮਾਂ ਸਪੱਸ਼ਟ ਕਰਨ ਬਾਰੇ, ਬੇਰੁਜ਼ਗਾਰ ਟੈਟ ਪਾਸ ਸਾਥੀਆਂ ਨੂੰ ਰੁਜਗਾਰ ਦੇਣ ਬਾਰੇ ਅਤੇ ਹੋਰ ਭਖਦਿਆਂ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਐਕਸ਼ਨ ਕਮੇਟੀ ਨੂੰ ਭੰਗ ਕਰਕੇ ਨਵੀਂ ਯੂਨੀਅਨ ਈ ਟੀ ਟੀ ਟੈਟ ਪਾਸ ਟੀਚਰਜ਼ ਯੂਨੀਅਨ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਜਗਪ੍ਰੀਤ ਸਿੰਘ ਬਠਿੰਡਾ ਨੂੰ ਕਾਰਜਕਾਰੀ ਪ੍ਰਧਾਨ ਅਤੇ ਰਾਮ ਭਜਨ ਬਠਿੰਡਾ, ਪ੍ਰਵੇਸ਼ ਕੁਮਾਰ ਗੁਰਦਾਸਪੁਰ, ਬਲਜੀਤ ਸਿੰਘ ਟੋਮ ਤਰਨਤਾਰਨ, ਜਸਵਿੰਦਰ ਸਿੰਘ ਸਿੱਧੂ ਰੋਪੜ, ਵਿਪਨ ਕੁਮਾਰ ਲੁਧਿਆਣਾ, ਜਸਵੀਰ ਬਰਨਾਲਾ, ਅਜੈ ਕੁਮਾਰ ਹੁਸ਼ਿਆਰਪੁਰ, ਸੀਤਾ ਰਾਮ ਮਾਨਸਾ, ਸੁਖਦੇਵ ਸਿੰਘ ਫੀਦਕੋਟ, ਰਵਿੰਦਰ ਕੰਬੋਜ ਫਾਜ਼ਿਲਕਾ ਨੂੰ ਸਰਬਸੰਮਤੀ ਨਾਲ ਕਮੇਟੀ ਮੈਬਰ ਨਿਯੁਕਤ ਕੀਤਾ ਗਿਆ। ਨਵੀ ਗਠਨ ਹੋਈ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਅਧਿਆਪਕ ਸਾਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾ ਈ ਟੀ ਟੀ ਟੈਟ ਪਾਸ ਟੀਚਰਜ਼ ਯੂਨੀਅਨ ਉਸ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੀ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.