ਅਕਾਲੀ ਤੇ ਕਾਂਗਰਸੀ ਇਕੋ ਸਿੱਕੇ ਦੇ ਦੋ ਪਹਿਲੂ – ਅਮਰੀਕ ਵਰਪਾਲ

0
ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਗਏ ਨਜਾਇਜ ਧੱਕਿਆਂ ਦੇ ਕਾਰਨ ਹੀ ਅੱਜ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਖੁਦ ਸੜਕਾਂ ‘ਤੇ ਬੈਠਣਾ ਪੈ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਅਕਾਲੀਆਂ ਵੱਲੋਂ ਵੀ ਪਹਿਲਾਂ ਇਸ ਤਰ੍ਹਾਂ ਹੀ ਵੱਖ-ਵੱਖ ਚੋਣਾਂ ‘ਚ ਧੱਕੀਆਂ ਕੀਤੀਆਂ ਜਾਂਦੀਆਂ ਸਨ ਤੇ ਲੋਕਾਂ ‘ਤੇ ਨਜਾਇਜ ਪਰਚੇ ਕਰਕੇ ਜਲੀਲ ਕੀਤਾ ਜਾਂਦਾ ਸੀ। ਪਰ ਅੱਜ ਜਦੋਂ ਅਕਾਲੀਆਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਹਨ ਤਾਂ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਆਦਿ ਅਕਾਲੀ ਲੀਡਰ ਲਈ ਰੋਲਾਂ ਪਾ ਕੇ ਦੁਹਾਈਆਂ ਪਾ ਰਹੇ ਹਨ। ਵਰਪਾਲ ਨੇ ਆਖਿਆ ਕਿ ਹੁਣ ਕਾਂਗਰਸ ਸਰਕਾਰ ਵੀ ਅਕਾਲੀਆਂ ਦੇ ਰਾਹ ‘ਤੇ ਚੱਲ ਕੇ ਧੱਕੇ ਕਰ ਰਹੀ ਹੈ, ਜਿਸ ਦੇ ਸਿੱਟੇ ਜਲਦੀ ਹੀ ਕੈਪਟਨ ਸਰਕਾਰ ਨੂੰ ਭੁਗਤਣੇ ਪੈ ਸਕਦੇ ਹਨ। ਉਹਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ, ਜਨਤਾ ਨੂੰ ਕੁਝ ਵੀ ਨਹੀ ਮਿਲਣਾ, ਸਗੋਂ ਨਜਾਇਜ ਧੱਕੇਸ਼ਾਹੀਆਂ ਦਾ ਸ਼ਿਕਾਰ ਹੀ ਹੋਣਾ ਪੈਣਾ ਹੈ। ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ ਸਿੰਘ ਮਥਰੇਵਾਲੀਆ, ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਜਥੇਦਾਰ ਸਰਦੂਲ ਸਿੰਘ, ਜਥੇਦਾਰ ਗੁਰਪਾਲ ਸਿੰਘ, ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ ਪੱਪੂ, ਬਾਬਾ ਰਾਜ ਸਿੰਘ ਗਿੱਲ, ਪ੍ਰੇਮ ਸਿੰਘ ਵਰਪਾਲ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਮਾਡੇ ਕਲਾਂ, ਬਲਵਿੰਦਰ ਸਿੰਘ ਬੋਪਾਰਾਏ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਬਾਬਾ ਰੇਸ਼ਮ ਸਿੰਘ ਛੀਨਾ, ਮਾਸਟਰ ਸਵਰਨ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਨਵਾਂ ਕੋਟ, ਗੁਰਪ੍ਰੀਤ ਸਿੰਘ, ਫੁਲਜੀਤ ਸਿੰਘ ਆਦਿ ਹਾਜਰ ਸਨ।

ਸੈਕਰਡ ਸੋਲਜ ਸਕੂਲ ਵਿਖੇ ਪ੍ਰਭੂ ਜੱਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ

0
ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਪਬਲਿਕ ਸਕੂਲ ਕਾਲੇ ਵਿਖੇ ਈਸਾਈ ਮਤ ਦੇ ਪਿਤਾਮਾ ਪ੍ਰਭੂ ਜੱਸੂ ਮਸੀਹ ਦਾ ਜਨਮ ਦਿਹਾੜਾ ਪਾਸਟਰ ਸਾਗਰ ਤੇ ਨਰਿੰਦਰ ਮਿੰਟੂ, ਪਾਸਟਰ ਸ਼ੁਸ਼ਮਾ, ਪਾਸਟਰ ਕੁਲਦੀਪ ਦੀ ਅਗਵਾਈ ਹੇਠ ਕੇਕ ਕੱਟ ਕੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਡਾਂਸ ਤੋਂ ਇਲਾਵਾ ਕਰਤੱਬ ਕੀਤੇ ਗਏ। ਸਕੂਲ ਡਾਇਰੈਕਟਰ ਸਰਪੰਚ ਸਾਹਿਬ ਸਿੰਘ ਸੈਦੋ ਨੇ ਪ੍ਰਭੂ ਜੱਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਭੂ ਜੱਸੂ ਨੇ ਜੁਲਮ ਦੇ ਖਿਲਾਫ ਕੁਰਬਾਨੀ ਦੇ ਕੇ ਲੋਕਾਂ ਦੀ ਰੱਖਿਆ ਕੀਤੀ ਸੀ। ਪਾਸਟਰ ਨਰਿੰਦਰ ਮਿੰਟੂ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਜੱਸੂ ਮਸੀਹ ਦੀ ਕੁਰਬਾਨੀ ਤੋਂ ਸੇਧ ਲੈ ਕੇ ਵਾਪਸ ਵਿਚ ਪਿਆਰ ਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸਿੰਘ, ਸ਼ਿਵਾਨੀ, ਪੂਨਮ, ਕਿਰਨਦੀਪ ਕੌਰ, ਗੁਰਲਾਲ ਸਿੰਘ, ਦਵਿੰਦਰ ਸਿੰਘ, ਰਮਨਦੀਪ ਸਿੰਘ, ਸਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਦਲਜੀਤ ਕੌਰ, ਬਲਵੀਰ ਸਿੰਘ ਆਦਿ ਸਕੂਲ ਸਟਾਫ ਹਾਜਰ ਸੀ। ਕੈਪਸ਼ਨ :- ਪ੍ਰਭੂ ਜੱਸੂ ਮਸੀਹ ਦੇ ਜਨਮਦਿਹਾੜੇ ਮੌਕੇ ਕੇਕ ਕੱਟਦੇ ਸਕੂਲ ਡਾਇਰੈਕਟਰ ਸਾਹਿਬ ਸਿੰਘ ਸੈਦੋ ਤੇ ਕਰਤੱਬ ਵਿਖਾਉਦੇ ਹੋਏ ਬੱਚੇ।

“ਧਰਨੇ ਦੇਣ ਵਾਲੇ ਵਿਹਲੇ ਹੁੰਦੇ ਹਨ” ਕਹਿਣ ਵਾਲਾ ਆਗੂ ਅੱਜ ਆਪ ਰਾਤ ਭਰ ਧਰਨਾ ਦੇਕੇ ਬੈਠਾ

0
ਜੰਡਿਆਲਾ ਗੁਰੂ 8 ਦਸੰਬਰ ਵਰਿੰਦਰ ਸਿੰਘ :- ਕਹਿੰਦੇ ਹਨ ਕਿ ਪਰਮਾਤਮਾ ਵਕਤ ਆਉਣ ਤੇ ਅਪਨੇ ਆਪ ਹਿਸਾਬ ਕਰ ਦਿੰਦਾ ਹੈ ਚਾਹੇ ਕਿਸੇ ਵਿਅਕਤੀ ਵਿਚ ਕਿੰਨਾ ਹੀ ਹੰਕਾਰ ਕਿਉਂ ਨਾ ਹੋਵੇ । ਅਜਿਹਾ ਹੀ ਅੱਜ ਕਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਵਕਤ ਨੇ ਅੱਜ ਉਸਨੂੰ ਉਹੀ ਸੜਕਾਂ ਅਤੇ ਜਗਾਂ ਤੇ ਬਿਠਾ ਦਿੱਤਾ ਜਿਨ੍ਹਾਂ ਸੜਕਾਂ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਅਤੇ ਇਨਸਾਫ ਲੈਣ ਲਈ ਹਜਾਰਾਂ ਲੱਖਾਂ ਸੰਗਤਾਂ ਨੇ ਸੜਕਾਂ ਤੇ ਉਤਰਕੇ ਪੂਰੇ ਪੰਜਾਬ ਦੀ ਆਵਾਜਾਈ ਬੇਹਾਲ ਕਰ ਦਿਤੀ ਸੀ । ਅੱਜ ਜਿਸ ਜਗ੍ਹਾ ਤੇ ਸਾਬਕਾ ਉਪ ਮੁੱਖ ਮੰਤਰੀ ਧਰਨੇ ਤੇ ਬੈਠੇ ਹਨ ਇਸ ਜਗ੍ਹਾ ਤੇ ਹੀ ਸਿੱਖ ਨੌਜਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਲਗਾਤਾਰ ਧਰਨਾ ਲਗਾਇਆ ਸੀ ਤੇ ਉਸ ਸਮੇ ਦੀ ਅਕਾਲੀ ਸਰਕਾਰ ਨੇ ਉਲਟਾ ਧਰਨਾ ਦੇਣ ਵਾਲਿਆਂ ਉਪਰ ਮਾਮਲੇ ਦਰਜ ਕਰ ਦਿਤੇ ਸਨ । ਇਥੋਂ ਤੱਕ ਕਿ ਇਸ ਸੰਘਰਸ਼ ਵਿਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦੀ ਦਾ ਜਾਮ ਵੀ ਪੀਣਾ ਪਿਆ ਸੀ । ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ ਉਲਟਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਪਨੇ ਇਕ ਭਾਸ਼ਣ ਦੌਰਾਨ ਬੜੇ ਜੋਰ ਸ਼ੋਰ ਨਾਲ ਕਿਹਾ ਸੀ ਕਿ ਧਰਨੇ ਲਗਾਉਣ ਵਾਲੇ ਸਾਰੇ ਵਿਹਲੇ ਹੁੰਦੇ ਹਨ । ਸ਼ੋਸ਼ਲ ਮੀਡੀਆ ਤੇ ਅੱਜ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਵਾਲੀ ਖਬਰ ਦੀ ਖੂਬ ਚਰਚਾ ਹੋ ਰਹੀ ਹੈ ਕਿ ਕੱਲ੍ਹ ਤੱਕ ਧਰਨਾਕਾਰੀਆਂ ਨੂੰ ਵਿਹਲੇ ਕਹਿਣ ਵਾਲਾ ਅੱਜ ਸੱਚਾ ਸਾਬਿਤ ਹੋ ਗਿਆ ਕਿਉਂ ਕਿ ਅਕਾਲੀ ਦਲ ਵੀ ਹੁਣ ਸਰਕਾਰੇ ਦਰਬਾਰੇ ਵਿਹਲਾ ਹੋ ਚੁਕਾ ਹੈ ਅਤੇ ਧਰਨੇ ਦੇਣ ਲਈ ਸੜਕਾਂ ਤੇ ਆ ਗਿਆ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਵੱਖ ਵੱਖ ਕੋਨਿਆਂ ਵਿਚ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਧਰਨੇ ਲਗਾਕੇ ਪੂਰੇ ਪੰਜਾਬ ਵਾਸੀਆਂ ਨੂੰ ਬੇਹਾਲ ਕਰਕੇ ਰੱਖ ਦਿੱਤਾ । ਸੜਕਾਂ ਤੇ ਸਫ਼ਰ ਕਰਨ ਵਾਲਾ ਹਰ ਇਕ ਵਿਅਕਤੀ ਪ੍ਰੇਸ਼ਾਨ ਹੋਇਆ ਹੈ । ਕੀ ਹੁਣ ਵੀ ਕਾਂਗਰਸ ਸਰਕਾਰ ਇਹਨਾਂ ਧਰਨਾਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰੇਗੀ ਜਾਂ ਫਿਰ ਅਕਾਲੀ ਆਗੂਆਂ ਨੂੰ ਖੁਲੀ ਛੁੱਟੀ ਦੇਕੇ ਜਨਤਾ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਦੇਵੇਗੀ ? ਜਨਤਾ ਵਿਚ ਇਸ ਗੱਲ ਦੀ ਵੀ ਖੂਬ ਚਰਚਾ ਚਲ ਰਹੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਖੁੱਲੀ ਛੁੱਟੀ ਦੇਣ ਕਰਕੇ ਹੀ ਅਕਾਲੀ ਦਲ ਦਾ ਹਸ਼ਰ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਇਹਨਾਂ ਮਾੜਾ ਹੋਇਆ ਹੈ ਜਦੋ ਕਿ ਉਹ ਪੰਜਾਬ ਵਿਚ ਹਮੇਸ਼ਾਂ ਪਹਿਲੇ ਜਾਂ ਦੂਸਰੇ ਨੰਬਰ ਦੀ ਪਾਰਟੀ ਹੁੰਦੀ ਸੀ ਪਰ ਇਸ ਵਾਰ ਚੋਣਾਂ ਵਿਚ ਉਸਨੂੰ ਵਿਧਾਨ ਸਭਾ ਵਿਚ ਤੀਸਰੇ ਨੰਬਰ ਦੀਆਂ ਕੁਰਸੀਆਂ ਤੇ ਬੈਠਣਾ ਪੈ ਰਿਹਾ ਹੈ। ਰਾਜਨੀਤਿਕ ਆਗੂ ਸੱਤਾ ਦੇ ਨਸ਼ੇ ਵਿਚ ਭਾਵੇਂ ਕੁਝ ਵੀ ਗਲਤ ਕਰ ਦੇਣ ਪਰ ਵਕਤ ਇਕ ਨਾ ਇਕ ਦਿਨ ਉਸਨੂੰ ਅਪਨੀ ਗਲਤੀ ਦਾ ਅਹਿਸਾਸ ਜਰੂਰ ਕਰਵਾਉਂਦਾ ਹੈ ।

ਅਕਾਲੀ ਵਰਕਰਾਂ ਨਾਲ ਹੁੰਦੀ ਧੱਕੇਸਾਹੀ ਵਿਰੁੱਧ ਬਠਿੰਡਾ ਚੰਡੀਗੜ੍ਹ ਰੋਡ ਜਾਮ ਕੀਤੀ

0
ਰਾਮਪੁਰਾ ਫੂਲ , 8 ਦਸੰਬਰ ,ਦਲਜੀਤ ਸਿੰਘ ਸਿਧਾਣਾ ਪੰਜਾਬ ਚ ਕਾਂਗਰਸ ਸਰਕਾਰ ਵੱਲੋ ਅਕਾਲੀ ਦਲ ਬਾਦਲ ਦੇ ਵਰਕਰਾਂ ਨਾਲ ਕੀਤੀ ਜਾਦੀ ਧੱਕੇਸਾਹੀ ਵਿਰੁੱਧ  ਹਲਕਾਂ ਰਾਮਪੁਰਾ ਫੂਲ ਦੇ ਸਾਬਕਾਂ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਚ ਬਠਿੰਡਾ ਚੰਡੀਗੜ੍ਹ ਰੋਡ ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰੋਡ ਜਾਮ ਕਰ ਦਿੱਤੀ ਗਈ । ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀ ਹੋਵੇਗੀ ਅਤੇ ਨਾ ਹੀ ਮਿਊਸਪਲ ਚੋਣਾਂ ਚ ਕਾਂਗਰਸ ਨੂੰ ਧੱਕੇਸਾਹੀ ਕਰਨ ਦਿੱਤੀ ਜਾਵੇਗੀ  ਉਹਨਾਂ ਕਿਹਾ ਕਿ ਕਾਗਰਸ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ।ਕਾਂਗਰਸ ਨੇ ਸੱਤਾ ਚ ਆਉਣ ਲਈ ਝੂਠ ਦਾ ਸਹਾਰਾ ਲਿਆ। ਜਿਕਰਯੋਗ ਹੈ ਕੇ ਇਸ ਧਰਨੇ ਕਾਰਨ ਸਕੂਲ ਵੈਨਾ ਵਾਲਿਆ ਨੂੰ ਵੀ ਲਾਘਾਂ ਨਾ ਦਿੱਤਾ ਗਿਆ ਜਿਸ ਕਾਰਨ ਸਕੂਲੀ ਬੱਚਿਆ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਇਸ ਸਰਦੀ ਦੇ ਮੌਸਮ ਕਾਰਨ ਹੋਰ ਵਹੀਕਲਾਂ ਵਾਲੇ ਖੱਜਲ ਖੁਆਰ ਹੁੰਦੇ ਰਹੇ । ਧਰਨੇ ਕਾਰਨ ਟ੍ਰੈਫਿਕ ਜਾਮ ਚ ਫਸੇ ਰਾਹਗੀਰ ਕਾਗਰਸ ਸਰਕਾਰ ਤੇ ਅਕਾਲੀ ਦਲ ਨੂੰ ਪਾਣੀ ਪੀ ਪੀ ਕੋਸ ਰਹੇ ਸਨ ਕਿ ਇਹ ਦੋਵੇ ਪਾਰਟੀਆਂ ਲੋਕਾ ਦਾ ਧਿਆਨ ਹੋਰ ਮੁੱਦਿਆ ਤੋ ਪਾਸੇ ਕਰਨ ਲਈ ਡਰਾਮੇ ਕਰ ਰਹੀਆ ਹਨ ।ਇੱਕ ਪਾਸੇ ਆਮ ਲੋਕ ਆਰਥਿਕ ਮੰਦਹਾਲੀ ਦਾ ਸਿਕਾਰ ਹੋ ਰਹੇ ਹਨ ਦੂਸਰੇ ਪਾਸੇ ਦੋਵੇ ਪਾਰਟੀਆ  ਫ੍ਰੈਡਲੀ ਮੈਚ ਖੇਡ ਕੇ ਪੰਜਾਬ ਦੇ ਲੋਕਾ ਨਾਲ ਧੋਖਾਂ ਕਰ ਰਹੀਆ ਹਨ । ਕਾਗਰਸ ਸਰਕਾਰ ਵਿਰੁੱਧ ਲਾਏ ਗਏ ਧਰਨੇ ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤ੍ਰਿੰਗ ਮੈਬਰ ਗੁਰਤੇਜ ਸਿੰਘ ਢੱਡੇ , ਸਾਬਕਾ ਸ੍ਰੋਮਣੀ ਕਮੇਟੀ ਮੈਬਰ ਸਤਨਾਮ ਸਿੰਘ ਭਾਈਰੂਪਾ ,ਪ੍ਰਿੰਸ ਨੰਦਾ, ਕੌਸਲਰ ਸੁਰਜੀਤ ਸਿੰਘ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਆਦਿ ਸਾਮਲ ਹੋਏ।

ਡੀ.ਸੀ ਤਰਨ ਤਾਰਨ ਨੇ ਜਗੀਰਦਾਰ ਤੇ ਮਿੱਠਾ ਨੂੰ ਕੀਤਾ ਸਨਮਾਨਿਤ

0
ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਇਕ ਪਾਸੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ ਕਿਸਾਨ ਵੀ ਹਨ, ਜੋ ਪਰਾਲੀ ਨਾ ਸਾੜ ਕੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣ ਰਹੇ। ਜਿਸਦੀ ਪ੍ਰਤੱਖ ਮਿਸਾਲ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਫਲ ਕਿਸਾਨ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਤੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਤੋਂ ਮਿਲਦੀ ਹੈ। ਪਰਾਲੀ ਸਾੜਣ ਦੀ ਬਜਾਏ ਗਊਸ਼ਾਲਾਂ ਨੂੰ ਦਾਨ ਦੇ ਕੇ ਮਿਸਾਲ ਕਾਇਮ ਕਰਨ ਵਾਲੀ ਚਾਚੇ-ਭਤੀਜੇ ਦੀ ਜੋੜੀ ਨੂੰ ਬੀਤੇਂ ਦਿਨੀ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਦੁਬਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦਿਆਂ ਹੌਸਲਾਂ ਅਫਜਾਈ ਕੀਤੀ। ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਪਰਾਲੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਦਾ ਹੈ ਤਾਂ ਉਸਦਾ ਹਜਾਰਾਂ ਰੁਪਏ ਪ੍ਰਤੀ ਏਕੜ ਖਰਚ ਆਉਦਾ ਹੈ, ਜਦੋਂ ਕਿ ਗਰੀਬ ਕਿਸਾਨ ਖਰਚਾ ਕਰਨ ਦੀ ਬਜਾਏ ਅੱਗ ਲਗਾਉਣਾ ਹੀ ਮੁਨਾਸਿਬ ਸਮਝਦਾ ਹੈ। ਮਾੜੀਮੇਘਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਗਾਉਣ ਤੋਂ ਕਿਸਾਨਾਂ ਨੂੰ ਰੋਕਣਾ ਚਾਹੰੁਦੀ ਹੈ ਤਾਂ ਕਿਸਾਨਾਂ ਨੂੰ 150 ਰੁਪਏ ਪ੍ਰਤੀ ਕੁਇੰਟਲ ਜਾਂ 5000 ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਸੋਨੇ ਵਰਗੀ ਪਰਾਲੀ ਨੂੰ ਬਚਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਿਆ ਜਾ ਸਕਦਾ ਹੈ।

ਸੈਕਰਡ ਸੋਲਜ ਕਾਨਵੈਂਟ ਸਕੂਲ਼ ਵਿਖੇ ਤਿੰਨ ਰੋਜਾ ਖੇਡ ਮੁਕਾਬਲੇ ਸੰਪਨ

0
ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਕਾਨਵੈਂਟ ਸਕੂਲ਼ ਕਾਲੇ ਵਿਖੇ ਚੇਅਰਮੈਂਨ ਕੰਧਾਲ ਸਿੰਘ ਬਾਠ ਤੇ ਡਾਇਰੈਕਟਰ ਸਾਹਿਬ ਸਿੰਘ ਸੈਦੋ ਦੀ ਅਗਵਾਈ ਹੇਠ ਤਿੰਨ ਰੋਜਾ ਖੇਡ ਮੁਕਾਬਲੇ ਕਰਵਾਏ ਗਏ। ਇਸ ਖੇਡ ਮੁਕਾਬਲੇ ਦੌਰਾਨ ਸ਼ਾਟਪੁੱਟ, ਦੌੜ, ਖੋ-ਖੋ, ਵਾਲੀਬਾਲ, ਫੁੱਟਬਾਲ ਆਦਿ ਮੁਕਬਾਲੇ ਕਰਵਾਏ ਗਏ, ਜਿਸ ‘ਚ ਪਵਨਪ੍ਰੀਤ ਕੌਰ, ਕਮਲਨੂਰ ਕੌਰ, ਕੁਲਬੀਰ ਕੌਰ ਨੇ ਦੌੜ ਨੂੰ ਕ੍ਰਮਵਾਰ ਪਹਿਲਾ, ਦੂਜਾ, ਤੀਸਰਾ ਸਥਾਨ ਹਾਸਲ ਕੀਤਾ। ਅਖੀਰਲੇ ਦਿਨ ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਚੇਅਰਮੈਂਨ ਕੰਧਾਲ ਸਿੰਘ ਬਾਠ, ਡਾਇਰੈਕਟਰ ਸਾਹਿਬ ਸਿੰਘ ਸੈਦੋ, ਪਿ੍ਰੰਸੀਪਲ ਮੈਡਮ ਬਲਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਮਾਰੂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਸਰੀਰ ਪੱਖੋਂ ਇਨਸਾਨ ਮਜਬੂਤ ਬਣ ਸਕੇ ਤੇ ਖੇਡ ਮੁਕਾਬਲੇ ‘ਚ ਜਿੱਤਾਂ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ਅਮੈਜਨ ਇੰਟਰਨੈਸ਼ਨਲ ਪ੍ਰਬਲਿਸਿੰਗ ਸੋਸਾਇਟੀ ਦੇ ਮੈਨੇਜਰ ਬਲਵੀਰ ਸਿੰਘ ਤੇ ਵਰੂਣ ਵੱਲੋਂ ਜੇਤੂ ਖਿਡਾਰੀਆਂ ਨੂੰ ਸਪੋਰਟਸ ਕਿੱਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ਼ਿਵਾਨੀ ਸ਼ਰਮਾ, ਗੁਰਪ੍ਰੀਤ ਕੌਰ, ਡੀਪੀ ਦਵਿੰਦਰ, ਦਲਜੀਤ ਕੌਰ, ਗੁਰਲਾਲ ਸਿੰਘ ਆਦਿ ਸਕੂਲ ਸਟਾਫ ਹਾਜਰ ਸੀ।

ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਤੋਂ ਇਲਾਕੇ ਦੇ ਲੋਕ ਡਾਹਢੇ ਪ੍ਰੇਸ਼ਾਨ

0
ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੀਆਂ ਚੋਹਾਂ-ਸੜਕਾਂ ਉਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ ਬਾਜਾਰ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਟਰੈਫਿਕ ਦੀ ਗੰਭੀਰ ਸਮੱਸਿਆ ਕਾਰਨ ਹਰ ਰੋਜ ਸੜਕੀ ਹਾਦਸ਼ੇ ਵੀ ਵਾਪਰ ਰਹੇ ਹਨ। ਇਹ ਸਭ ਕੁਝ ਵੇਖਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸ਼ਣ ਤੇ ਸਥਾਨਕ ਕਸਬਾ ਭਿੱਖੀਵਿੰਡ ਦੀ ਨਗਰ ਪੰਚਾਇਤ ਕਮੇਟੀ ਅੱਖਾਂ ਬੰਦ ਕਰਕੇ ਘੂਕ ਸੁੱਤੀ ਘਰਾੜ੍ਹੇ ਮਾਰ ਰਹੀ ਹੈ, ਜਦੋਂ ਕਿ ਕਸਬੇ ਦੀਆਂ ਸੜਕਾਂ ‘ਤੇ ਰੋਜਾਨਾਂ ਗੁਜਰਨ ਵਾਲੇ ਲੋਕ ਹਾਏ ਤੋਬਾ-ਹਾਏ ਤੋਬਾ ਕਰਕੇ ਕੰਨਾ ਨੂੰ ਹੱਥ ਲਾਉਦੇ ਇਹ ਕਹਿੰਦੇ ਹਨ ਕਿ ਇਸ ਕਸਬੇ ਦੀ ਟਰੈਫਿਕ ਸਮੱਸਿਆ ਦਾ ਕੌਣ ਹੱਲ ਕਰੇਗਾ ? ਟਰੈਫਿਕ ਸਮੱਸਿਆ ਸੰਬੰਧੀ ਪੰਜਾਬ ਪੁਲਿਸ ਟਰੈਫਿਕ ਵਿੰਗ ਇੰਚਾਰਜ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਮੇਰੇ ਕੋਲ ਦੋ ਹੀ ਕਰਮਚਾਰੀ ਹਨ, ਜੋ ਭਿੱਖੀਵਿੰਡ ਵਿਖੇ ਡਿਊਟੀ ਦੇ ਕੇ ਸਮੱਸਿਆ ਨੂੰ ਕੰਟਰੋਲ ਕਰ ਰਹੇ ਹਨ। ਪੁਲਿਸ ਦੇ ਸਹਿਯੋਗ ਨਾਲ ਅੱਜ ਹਟਾਏ ਜਾਣਗੇ ਕਬਜੇ – ਈ.ੳ ਜਗਤਾਰ ਸਿੰੰਘ ਇਸ ਸਮੱਸਿਆ ਸੰਬੰਧੀ ਜਦੋਂ ਕਾਰਜ ਸਾਧਕ ਅਫਸਰ ਭਿੱਖੀਵਿੰਡ ਜਗਤਾਰ ਸਿੰਘ ਨਾਲ ਉਹਨਾਂ ਦੇ ਦੋਵਾਂ ਨੰਬਰਾਂ ‘ਤੇ ਵਾਰ-ਵਾਰ ਸੰਪਰਕ ਕੀਤਾ ਤਾਂ ਉਹਨਾਂ ਨੇ ਫੋਨ ਨੂੰ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ। ਪਰ ਜਦੋਂ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਸੋਰਭ ਅਰੋੜਾ ਨੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਦੇ ਫੋਨ ਦੀ ਘੰਟੀ ਖੜਕਾਈ ਤਾਂ ਕੁਝ ਸਮੇਂ ਬਾਅਦ ਕਾਰਜ ਸਾਧਕ ਅਫਸਰ ਨੇ ਬੈਕ ਕਾਲ ਕਰਕੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸ਼ੁਕਰਵਾਰ ਨੂੰ ਪੁਲਿਸ ਦੇ ਸਹਿਯੋਗ ਨਾਲ ਕਬਜੇ ਹਟਾ ਕੇ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਕਬਜਿਆਂ ਨੂੰ ਹਟਾਉਣ ਕਾਰਜ ਸਾਧਕ ਅਫਸਰ ਦੀ ਡਿਊਟੀ – ਡਿਪਟੀ ਡਾਇਰੈਕਟਰ ਮਹਿਕਮਾ ਸਥਾਨਕ ਸਰਕਾਰ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸੋਰਭ ਅਰੋੜਾ ਨੂੰ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਸੜਕਾਂ ‘ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਪੈਦਾ ਹੰੁਦੀ ਟਰੈਫਿਕ ਸਮੱਸਿਆ ਸੰਬੰਧੀ ਪੁੱਛਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਕਬਜਿਆਂ ਨੂੰ ਖਤਮ ਕਰਕੇ ਟਰੈਫਿਕ ਸਮੱਸਿਆ ਦਾ ਹੱਲ ਕਰਨਾ ਕਾਰਜ ਸਾਧਕ ਅਫਸਰ ਭਿੱਖੀਵਿੰਡ ਦੀ ਡਿਊਟੀ ਹੈ। ਸਮੱਸਿਆ ਦੇ ਹੱਲ ਸੰਬੰਧੀ ਆਖਿਆ ਕਿ ਮੈਨੂੰ ਲਿਖਤੀ ਤੌਰ ‘ਤੇ ਰਿਪੋਰਟ ਕੀਤੀ ਜਾਵੇ ਤਾਂ ਮੈਂ ਬਣਦੀ ਕਾਰਵਾਈ ਕਰਾਂਗਾ। ਟਰੈਫਿਕ ਸਮੱਸਿਆ ਨੂੰ ਹੱਲ ਕਰੇ ਜਿਲ੍ਹਾ ਪ੍ਰਸ਼ਾਸ਼ਨ – ਸਤਵਿੰਦਰ ਪਾਸੀ ਭਿੱਖੀਵਿੰਡ ਟਰੈਫਿਕ ਦੀ ਗੰਭੀਰ ਸਮੱਸਿਆ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸਮਾਜਸੇਵਕ ਸਤਵਿੰਦਰ ਸਿੰਘ ਪਾਸੀ ਨੇ ਕਿਹਾ ਕਿ ਕਸਬਾ ਭਿੱਖੀਵਿੰਡ ਦੀਆਂ ਸੜਕਾਂ ‘ਤੇ ਟਰੈਫਿਕ ਸਮੱਸਿਆ ਦੀ ਇੰਨੀ ਮੰਦੀ ਹਾਲਤ ਹੈ ਕਿ ਆਮ ਨਾਗਰਿਕ ਦਾ ਸੜਕ ‘ਤੇ ਚੱਲਣਾ ਵੀ ਮੁਸ਼ਕਿਲ ਹੈ। ਪਾਸੀ ਨੇ ਆਖਿਆ ਕਿ ਜੇਕਰ ਐਮਰਜੈਂਸੀ ਦੌਰਾਨ ਮਰੀਜ ਨੂੰ ਹਸਪਤਾਲ ਲਿਜਾਣਾ ਪੈ ਜਾਵੇ ਤਾਂ ਬਾਜਾਰ ਵਿਚ ਲੰਘਣਾ ਨਾ ਮੁਮਕਿਨ ਹੈ। ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਤੋਂ ਪੁਰਜੋਰ ਮੰਗ ਕੀਤੀ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਸਖਤ ਕਦਮ ਉਠਾਏ ਜਾਣ ਤਾਂ ਜੋ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਸਕੇ। ਕੌਣ ਕਰੇਗਾ ਟਰੈਫਿਕ ਸਮੱਸਿਆ ਦਾ ਹੱਲ – ਕਾਮਰੇਡ ਦਿਆਲਪੁਰਾ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਆਖਿਆ ਕਿ ਸਰਹੱਦੀ ਹਲਕਾ ਖੇਮਕਰਨ ਦਾ ਕਸਬਾ ਭਿੱਖੀਵਿੰਡ ਮੇਂਨ ਧੁਰਾ ਹੈ ਅਤੇ ਖਾਲੜਾ, ਖੇਮਕਰਨ, ਅਟਾਰੀ ਬਾਰਡਰ ਨੂੰ ਜਾਣ ਵਾਲੀਆਂ ਸੁਰੱਖਿਆਵਾਂ ਫੋਰਸਾਂ ਤੇ ਭਾਰਤੀ ਫੌਜ ਨੂੰ ਭਿੱਖੀਵਿੰਡ ਵਿਚੋਂ ਦੀ ਹੀ ਗੁਜਰਣਾ ਪੈਂਦਾ ਹੈ। ਜੇਕਰ ਅਚਾਨਕ ਸੁਰੱਖਿਆ ਫੋਰਸਾਂ ਨੂੰ ਸਰਹੱਦਾਂ ‘ਤੇ ਤੁਰੰਤ ਜਾਣਾ ਪੈ ਜਾਵੇ ਤਾਂ ਫਿਰ ਕੀ ਹੋਵੇਗਾ ? ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਸਬਾ ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਦਾ ਠੋਸ ਹੱਲ ਨਿਕਲਣ ਦੀ ਬਜਾਏ ਇਹ ਸਮੱਸਿਆ ਗੰਭੀਰ ਹੰੁਦੀ ਜਾ ਰਹੀ ਹੈ, ਜਦੋਂ ਕਿ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਤੇ ਪੁਲਿਸ ਪ੍ਰਸ਼ਾਸ਼ਨ ਬੇਖਬਰ ਹੋਇਆ ਪਿਆ ਹੈ। ਕੈਪਸ਼ਨ :- ਭਿੱਖੀਵਿੰਡ ਵਿਖੇ ਟਰੈਫਿਕ ਸਮੱਸਿਆ ਦੀ ਮੂੰਹ ਬੋਲਦੀ ਤਸਵੀਰ। ਡਿਪਟੀ ਡਾਇਰੈਕਟਰ ਸੋਰਭ ਅਰੋੜਾ। ਸਮਾਜਸੇਵਕ ਸਤਵਿੰਦਰ ਸਿੰਘ ਪਾਸੀ। ਕਾਮਰੇਡ ਦਲਜੀਤ ਸਿੰਘ ਦਿਆਲਪੁਰਾ।

ਸਾਹਿਤ ਸਭਾ ਸ਼ੇਰਪੁਰ ਦੀ ਮਾਸਿਕ ਮਿਲਣੀ ਹੋਈ।

0
ਸ਼ੇਰਪੁਰ ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸ਼ੇਰ ਸਿੰਘ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਨੇਤਰਜੋਤ ਭਵਨ ਵਿਖੇ ਹੋਈ। ਜਿਸ ਵਿੱਚ ਮਰਹੂਮ ਗਲਪਕਾਰ ਬੰਤ ਸਿੰਘ ਚੱਠਾ ਅਤੇ ਮਾਲਵੇ ਦੇ ਉੱਘੇ ਕਵੀਸ਼ਰ ਸੱਜਣ ਸਿੰਘ ਭੂੰਦਨ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਨਾਂ ਸਖਸ਼ੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਪਰੰਤ ਰਚਨਾਵਾਂ ਦੇ ਦੌਰ ਵਿੱਚ ਗੁਰਦਿਆਲ ਸਿੰਘ ਸ਼ੀਤਲ ਨੇ ਸਾਕਾ ਸਰਹਿੰਦ ਨੂੰ ਅੱਜ ਦੇ ਸਮੇਂ ਨਾਲ ਜੋੜਦੀ ਕਵਿਤਾ ਪੇਸ਼ ਕੀਤੀ ,ਨਾਹਰ ਸਿੰਘ ਮੁਬਾਰਕਪੁਰੀ ਨੇ ‘ ਇਨਸਾਨੀਅਤ ਮਰ ਗਈ ਹੈ ‘,ਮੱਖਣ ਸਿੰਘ ਕਾਲਾਬੂਲਾ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੀ ” ਵਸੀਅਤ ” ਅਤੇ ਸ਼ਹੀਦ ਭਗਤ ਸਿੰਘ ਨੂੰ ਸੰਬੋਧਿਤ ਗੀਤ ਪੇਸ਼ ਕੀਤੇ। ਹਰਜੀਤ ਕਾਤਿਲ ਨੇ “ਰੁੱਖਾਂ ਦੇ ਗਲ ਲੱਗ ਰੋਂਦੀਆਂ ਬਾਹਾਰਾਂ ਨੂੰ ਵੇਖਿਆਂ ” ਗ਼ਜ਼ਲ ਤਰਨੁਮ ਚ ਪੇਸ਼ ਕੀਤੀ , ਸ਼ੇਰ ਸਿੰਘ ਸ਼ੇਰਪੁਰੀ ਨੇ ‘ ਹੱਸ ਕੇ ਜਵਾਬ ਦਿੱਤਾ ਘੁੰਡ ਮੁਖੋਂ ਲਾਹ ਦੀਏ ਜੇ ‘, ਸਰਵਾਂਗੀ ਲੇਖਕ ਸੁਖਦੇਵ ਸਿੰਘ ਔਲਖ ਨੇ ਮਿੰਨੀ ਕਹਾਣੀ ” ਸਬੰਧ “, ਸਤਨਾਮ ਸੱਤਾ ਅਤੇ ਬੇਅੰਤ ਸਿੰਘ ਸ਼ੇਰਪੁਰ ਦੀ ਜੋੜੀ ਨੇ ਬਾਬੂ ਰਜਬ ਅਲੀ ਦੀ ਕਵੀਸ਼ਰੀ ” ਭੇਜੇ ਤਾਰ ਵਾਈਸ ਰਾਏ ” ਗਾ ਕੇ ਚੰਗਾ ਰੰਗ ਬੰਨਿਆ। ਗੁਰਚਰਨ ਸਿੰਘ ਦਿਲਬਰ ਨੇ ਗ਼ਜ਼ਲ “ਗਲੀਆਂ ਵਿੱਚ ਬੁਲਾਇਆ ਨਾ ਕਰ ” , ਰਣਜੀਤ ਸਿੰਘ ਕਾਲਾਬੂਲਾ ਨੇ ‘ ਕੱਚੇ ਦੀ ਥਾਂ ਪੱਕਾ ਜਦ ਤੋਂ ਉਸਾਰ ਲਿਆ “, ਇੰਸ ਤੋਂ ਇਲਾਵਾ ਅਨੀਸ਼ ਸ਼ੇਰਪੁਰੀਆਂ, ਜੰਗ ਸਿੰਘ ਫੱਟੜ, ਡਾ. ਕੰਵਲਜੀਤ ਸਿੰਘ ਟਿੱਬਾ, ਮਾ. ਮਹਿੰਦਰ ਪ੍ਰਤਾਪ, ਕੇਸਰ ਸਿੰਘ ਗਰੇਵਾਲ, ਰਾਜਿੰਦਰਜੀਤ ਸਿੰਘ ਕਾਲਾਬੂਲਾ, ਅਤੇ ਫੌਜੀ ਦਰਸ਼ਨ ਸਿੰਘ ਮਿੱਠਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਰਚਨਾਵਾਂ ਤੇ ਉਸਾਰੂ ਬਹਿੰਸ ਵੀ ਹੋਈ। 16 ਦਸੰਬਰ ਨੂੰ ਪਿੰਡ ਟਿੱਬਾ ਅਤੇ 17 ਦਸੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੇ ਸਾਹਿਤਿਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ

ਪਿੰਡ ਬੈਂਕਾ ਵਿਖੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ

0
ਭਿੱਖੀਵਿੰਡ 10 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਪਿੰਡ ਬੈਂਕਾ ਦੇ ਵਿਕਾਸ ਕੰਮ ਜੰਗੀ ਪੱਧਰ ‘ਤੇ ਕਰਵਾਏ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੈਂਕਾ ਦੇ ਕਿਸਾਨ ਸਤਨਾਮ ਸਿੰਘ, ਹਰਦੇਵ ਸਿੰਘ ਆਦਿ ਦੀਆਂ ਬਹਿਕਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਲਈ ਸ਼ੁਰੂ ਕੀਤੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਬਲਾਕ ਭਿੱਖੀਵਿੰਡ ਦੇ ਮੀਤ ਪ੍ਰਧਾਨ ਕਰਮਬੀਰ ਸਿੰਘ ਬੈਂਕਾ ਨੇ ਕੀਤਾ ਤੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਪਿੰਡ ਵਾਸੀਆਂ ਨੂੰ ਲਾਭ ਦਿੱਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਬਿੱਟੂ, ਸੂਬੇਦਾਰ ਰਾਮ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਸਾਬਕਾ ਪੰਚ ਅਰਜਨ ਸਿੰਘ, ਚਰਨ ਸਿੰਘ, ਦਾਰਾ ਸਿੰਘ, ਹਰਦੀਪ ਸਿੰਘ ਪ੍ਰਧਾਨ, ਫੋਜੀ ਅਜੀਤ ਸਿੰਘ, ਗੁਰਦਿਆਲ ਸਿੰਘ ਆਦਿ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਉਸਾਰੂ ਕੰਮਾਂ ਦੀ ਸ਼ਲਾਘਾ ਕੀਤੀ। ਕੈਪਸ਼ਨ :- ਪਿੰਡ ਬੈਂਕਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਹੋਏ ਬਲਾਕ ਮੀਤ ਪ੍ਰਧਾਨ ਕਰਮਬੀਰ ਸਿੰਘ ਬੈਂਕਾ ਆਦਿ।

ਰਾਹੁਲ ਗਾਂਧੀ ਦੀ ਨਿਯੁਕਤੀ ਨੇ ਵਿਰੋਧੀਆਂ ਦੀ ਬੋਲਤੀ ਕੀਤੀ ਬੰਦ – ਸਰਪੰਚ ਸਿਮਰਜੀਤ ਭੈਣੀ

0
ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਰਾਹੁਲ ਗਾਂਧੀ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਚਾਰ-ਚੰਨ ਲਾਏਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੰਦਿਆਂ ਕੀਤਾ ਤੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਦੇ ਆਗੂਆਂ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਆਦਿ ਵੱਲੋਂ ਸਮੇਂ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਦੇ ਮਸੀਹਾ ਰਾਹੁਲ ਗਾਂਧੀ ਨੂੰ ਕਾਂਗਰਸ ਹਾਈ ਕਮਾਂਡ ਦੀ ਜਿੰਮੇਵਾਰੀ ਦੇ ਕੇ ਨੌਜਵਾਨਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਤੇ ਪਾਰਟੀ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਸਰਪੰਚ ਸਿਮਰਜੀਤ ਸਿੰਘ ਭੈਣੀ ਨੇ ਆਖਿਆ ਕਿ ਰਾਹੁਲ ਗਾਂਧੀ ਇਮਾਨਦਾਰ ਤੇ ਨਿਧਕੜ ਲੀਡਰ ਹਨ, ਜੋ ਆਪਣੇ ਪਿਤਾ ਸਵ: ਰਾਜੀਵ ਗਾਂਧੀ ਤੇ ਮਾਤਾ ਸੋਨੀਆ ਗਾਂਧੀ ਵੱਲੋਂ ਵਿਖਾਏ ਹੋਏ ਮਾਰਗ ‘ਤੇ ਚੱਲ ਕੇ ਪਾਰਟੀ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਬਾਸਰਕੇ, ਸਰਪੰਚ ਹਰਦਿਆਲ ਸਿੰਘ ਬਾਸਰਕੇ, ਰਵੀ ਬਾਸਰਕੇ, ਜੱਸ ਵਾਂ, ਸਰਪੰਚ ਮਿਲਖਾ ਸਿੰਘ ਅਲਗੋਂ, ਜੱਸ ਦੁਆਬੀਆ, ਸਰਪੰਚ ਕਸ਼ਮੀਰ ਸਿੰਘ ਵਾਂ, ਸਰਪੰਚ ਅਮਰੀਕ ਸਿੰਘ ਮੱਦਰ, ਸਰਵਨ ਸਿੰਘ ਮੱਦਰ, ਸਰਪੰਚ ਸੁੱਖ ਹੰੁਦਲ, ਸਰਪੰਚ ਹਰਪਾਲ ਸਿੰਘ ਚੂੰਗ, ਜੱਸ ਮਾੜੀਗੋੜ ਸਿੰਘ, ਸੁਖਬੀਰ ਸਿੰਘ ਸਿੱਧੂ, ਕੁਲਦੀਪ ਸਿੰਘ ਵਾੜਾ ਤੇਲੀਆਂ, ਸਰਪੰਚ ਛੱਤਰਪਾਲ ਸਿੰਘ ਬਹਾਦਰਨਗਰ, ਸਰਪੰਚ ਹਰਦਿਆਲ ਸਿੰਘ ਰਾਮਖਾਰਾ ਆਦਿ ਨੇ ਵੀ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।