ਕਾਂਗਰਸੀ ਆਗੂਆਂ ਨੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ

0
ਭਿੱਖੀਵਿੰਡ 12 ਦਸੰਬਰ (ਹਰਜਿੰਦਰ ਸਿੰਘ ਗੋਲਣ)-ਆਲ ਇੰਡੀਆ ਕਾਂਗਰਸ ਕਮੇਟੀ ਨੇ ਨੌਜਵਾਨ ਦਿਲਾਂ ਦੀ ਧੜਕਣ ਰਾਹੁਲ ਗਾਂਧੀ ਨੂੰ ਸਰਬਸੰਮਤੀ ਨਾਲ ਕਾਂਗਰਸ ਦਾ ਕੌਮੀ ਪ੍ਰਧਾਨ ਬਣਾ ਕੇ ਪਾਰਟੀ ਵਿਚ ਨਵਾਂ ਜੋਸ਼ ਭਰਿਆ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ, ਇੰਦਰਬੀਰ ਸਿੰਘ ਪਹੂਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਬੱਬੂ ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਸੁੱਚਾ ਸਿੰਘ ਕਾਲੇ, ਗੋਰਾ ਸਾਂਧਰਾ, ਬਲਜੀਤ ਸਿੰਘ ਚੂੰਗ, ਗੁਰਪਾਲ ਸਿੰਘ ਭਗਵਾਨਪੁਰਾ, ਸਰਬ ਸੁਖਰਾਜ ਸਿੰਘ ਨਾਰਲਾ ਨੇ ਵਧਾਈ ਦਿੰਦਿਆਂ ਕੀਤਾ ਤੇ ਆਖਿਆ ਕਿ ਰਾਹੁਲ ਗਾਂਧੀ ਅਗਾਂਹ ਵਧੂ ਸੋਚ ਦੇ ਮਾਲਕ ਹਨ, ਜਿਹਨਾਂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ “ਦਿਨ-ਦੁਗਣੀ, ਰਾਤ ਚੁਗਣੀ” ਤਰੱਕੀ ਕਰੇਗੀ। ਉਪਰੋਕਤ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਉਸਾਰੂ ਸੋਚ ਦਾ ਮਾਲਕ ਦੱਸਦਿਆਂ ਕਿਹਾ ਕਿ ਪਾਰਟੀ ਦੀ ਕਮਾਂਡ ਨੌਜਵਾਨ ਦੇ ਹੱਥਾਂ ਵਿਚ ਜਾਣ ਨਾਲ ਪਾਰਟੀ ਜਿਥੇ ਬੁਲੰਦੀਆਂ ਨੂੰ ਛੂਹੇਗੀ, ਉਥੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦੇਵੇਗੀ। ਇਸ ਤੋਂ ਇਲਾਵਾ ਪੀ.ਏ ਕੰਵਲ ਭੁੱਲਰ, ਪੀ.ਏ ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ, ਗੁਰਬੀਰ ਸਿੰਘ ਭੁੱਲਰ, ਨੰਬਰਦਾਰ ਕਰਤਾਰ ਸਿੰਘ ਬਲੇਰ, ਰਵੀ ਬਾਸਰਕੇ, ਜੱਸ ਵਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਦੀਪ ਖਹਿਰਾ, ਸਿਮਰਪਾਲ ਸਿੰਘ ਸੁੱਗਾ, ਹਰਜੀਤ ਸਿੰਘ ਸ਼ਾਹ ਬਲੇਰ, ਰਣਜੀਤ ਸਿੰਘ ਢਿਲੋਂ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਬਲਜੀਤ ਸਿੰਘ ਫਰੰਦੀਪੁਰ, ਗੁਰਜੰਟ ਸਿੰਘ ਭਗਵਾਨਪੁਰਾ, ਗੁਲਸ਼ਨ ਅਲਗੋਂ, ਦਿਲਬਾਗ ਸਿੰਘ ਸਿੱਧਵਾਂ, ਮਖਤੂਲ ਸਿੰਘ ਬੂੜਚੰਦ, ਵਿਲਸਨ ਮਸੀਹ, ਨਵੀ ਭਿੱਖੀਵਿੰਡ, ਵਰਿੰਦਰਬੀਰ ਸਿੰਘ ਗਿੱਲ, ਸੁਰਿੰਦਰ ਸਿੰਘ ਉਦੋਕੇ, ਸਰਬਜੀਤ ਸਿੰਘ ਡਲੀਰੀ, ਸਰਪੰਚ ਗੁਲਾਬ ਸਿੰਘ ਫਰੰਦੀਪੁਰ, ਬਿਕਰਮਜੀਤ ਸਿੰਘ ਡਲੀਰੀ, ਸੁਖੀ ਸੁਖਬੀਰ ਆਦਿ ਨੇ ਵੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਕੈਪਸ਼ਨ :- ਵਿਧਾਇਕ ਸੁਖਪਾਲ ਸਿੰਘ ਭੁੱਲਰ, ਇੰਦਰਬੀਰ ਸਿੰਘ ਪਹੂਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਬੱਬੂ ਸ਼ਰਮਾ, ਸੁਰਿੰਦਰ ਸਿੰਘ ਬੁੱਗ, ਸੁੱਚਾ ਸਿੰਘ ਕਾਲੇ ਆਦਿ ਵਧਾਈ ਦਿੰਦੇ ਹੋਏ।

ਸਰਕਾਰੀ ਜਬਰ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ : ਮਜੀਠੀਆ।

0
ਅੰਮ੍ਰਿਤਸਰ 12 ਦਸੰਬਰ (  ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਲੋਕਤੰਤਰ ਦਾ ਗਲਾ ਘੁਟਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰੀ ਮਸ਼ੀਨਰੀ ਨੂੰ ਆਪਣੇ ਵਿਰੋਧੀਆਂ ‘ਤੇ ਜ਼ੁਲਮ ਕਰਨ ਲਈ ਵਰਤ ਰਹੀ ਹੈ। ਸਰਕਾਰੀ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਅਕਾਲੀ ਵਰਕਰਾਂ ‘ਚ ਹੌਸਲੇ ਦੀ ਕੋਈ ਕਮੀ ਨਹੀਂ ਆਈ ਅਤੇ ਉਹ ਦੂਣੇ ਜੋਸ਼ ਨਾਲ ਮੈਦਾਨ ਵਿੱਚ ਕੁੱਦ ਰਹੇ ਹਨ। ਸਰਕਾਰੀ ਜਬਰ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ : ਮਜੀਠੀਆ। ਕਾਂਗਰਸ ‘ਤੇ ਸਰਕਾਰੀ ਮਸ਼ੀਨਰੀ ਨੂੰ ਆਪਣੇ ਵਿਰੋਧੀਆਂ ‘ਤੇ ਧੱਕੇਸ਼ਾਹੀ ਲਈ ਵਰਤਣ ਦਾ ਦੋਸ਼। ਜਿਹੜਾ ਲਾਹੌਰ ਝੱਲਾ ਉਹ ਪਿਸ਼ੌਰ ਵੀ ਝੱਲਾ,ਨਹੀਂ ਹੋਵੇਗਾ ਰਾਹੁਲ ਤੋਂ ਕਾਂਗਰਸ ਦਾ ਭਲਾ। ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਵਡਾਲੀ ਦੇ ਹੱਕ ‘ਚ ਬੈਠੇ ਜਗਤਾਰ ਸਿੰਘ ਮਾਨ ਨੂੰ ਕੀਤਾ ਸਨਮਾਨ। ਅੰਮ੍ਰਿਤਸਰ 12 ਦਸੰਬਰ (  ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਲੋਕਤੰਤਰ ਦਾ ਗਲਾ ਘੁਟਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰੀ ਮਸ਼ੀਨਰੀ ਨੂੰ ਆਪਣੇ ਵਿਰੋਧੀਆਂ ‘ਤੇ ਜ਼ੁਲਮ ਕਰਨ ਲਈ ਵਰਤ ਰਹੀ ਹੈ। ਸਰਕਾਰੀ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਅਕਾਲੀ ਵਰਕਰਾਂ ‘ਚ ਹੌਸਲੇ ਦੀ ਕੋਈ ਕਮੀ ਨਹੀਂ ਆਈ ਅਤੇ ਉਹ ਦੂਣੇ ਜੋਸ਼ ਨਾਲ ਮੈਦਾਨ ਵਿੱਚ ਕੁੱਦ ਰਹੇ ਹਨ। ਸ: ਮਜੀਠੀਆ ਚੋਣ ਪ੍ਰਚਾਰ ਦੌਰਾਨ ਦਿਲਬਾਗ ਸਿੰਘ ਵਡਾਲੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਇਸ ਮੌਕੇ ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਵਡਾਲੀ ਦੇ ਹੱਕ ਵਿੱਚ ਚੋਣ ਮੈਦਾਨ ਛੱਡਣ ਵਾਲੇ ਜਗਤਾਰ ਸਿੰਘ ਮਾਨ ਨੂੰ ਉਹਨਾਂ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕ ਕਾਂਗਰਸ ਆਗੂਆਂ ਨੂੰ ਕਈ ਕਈ ਸਵਾਲ ਕਰ ਰਹੇ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ ਜਿਸ ਕਾਰਨ ਉਸ ਦੇ ਵਰਕਰ ਬੌਖਲਾਹਟ ਵਿੱਚ ਹਨ ਅਤੇ ਚੋਣਾਂ ਦੌਰਾਨ ਕੁੱਝ ਵੀ ਅਣਸੁਖਾਵੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ। ਉਹਨਾਂ ਨਗਰ ਨਿਗਮ ਦੀਆਂ ਨਿਰਪੱਖ ਚੋਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਧੀਆਂ ਭੈਣਾਂ ਦੀ ਇਜਤਾਂ ਵੀ ਸੁਰਖਿਅਤ ਨਹੀਂ ਹਨ। ਉਨ੍ਹਾਂ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਹੋਈ ਕੁੱਟਮਾਰ ਨੂੰ ਅਤਿ ਸ਼ਰਮਨਾਕ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇੱਕ ਸਵਾਲ ਦੇ ਜਵਾਬ ਵਿੱਚ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪਰ ਕਿਸੇ ਹੋਰ ਆਗੂ ਦਾ ਮੁਕਾਬਲੇ ਲਈ ਅਗੇ ਨਾ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਲੀਡਰਸ਼ਿਪ ਦੇ ਸੰਕਟ ਨਾਲ ਦੋ ਚਾਰ ਹੋ ਰਹੀ ਹੈ ਜਿਸ ਕਾਰਨ ਉਹਨਾਂ ਨੂੰ  ਪਹਿਲਾਂ ਤੋਂ ਹੀ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋ ਚੁੱਕੇ ਰਾਹੁਲ ਗਾਂਧੀ ‘ਤੇ ਹੀ ਪ੍ਰਧਾਨਗੀ ਲਈ ਰਸਮੀ ਮੋਹਰ ਲਾ ਕੇ ਬੁੱਤਾ ਸਾਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਹੁਲ ਹੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਕਾਂਗਰਸ ਦੀ ਕਮਾਨ ਸੰਭਾਲਿਆ ਹੋਇਆ ਸੀ ਜਿਸ ਦੀ ਅਗਵਾਈ ‘ਚ ਕਾਂਗਰਸ ਦਾ ਗਰਾਫ਼ ਤੇਜੀ ਨਾਲ ਹੇਠਾਂ ਲੁੜ੍ਹਕਿਆ ਰਿਹਾ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਲਾਹੌਰ ਝੱਲਾ ਉਹ ਪਿਸ਼ੌਰ ਵੀ ਝੱਲਾ, ਹੁਣ ਕਿਹੜਾ ਉਹ ਨਵਾਂ ਕੱਦੂ ‘ਚ ਤੀਰ ਮਾਰ ਲੂ।ਫਿਰ ਵੀ ਉਹ ਰਾਹੁਲ ਨੂੰ ਸੁੱਭ ਕਾਮਨਾ ਦਿੰਦੇ ਹਨ। ਇਸ ਮੌਕੇ ਦਿਲਬਾਗ ਸਿੰਘ ਵਡਾਲੀ, ਉਮੀਦਵਾਰ ਵਾਰਡ ਨੰਬਰ 80 ਗੁਰਪ੍ਰੀਤ ਸਿੰਘ ਵਡਾਲੀ, ਤਲਬੀਰ ਸਿੰਘ ਗਿੱਲ, ਰਵੀ ਕਰਨ ਕਾਹਲੋਂ, ਮਗਵਿੰਦਰ ਸਿੰਘ ਖਾਪੜਖੇੜੀ, ਅਵਤਾਰ ਸਿੰਘ ਮਾਨ, ਜਗਤਾਰ ਸਿੰਘ ਮਾਨ, ਨਿਸ਼ਾਨ ਸਿੰਘ ਡੇਰੀਵਾਲੇ, ਗੁਰਜਿੰਦਰ ਸਿੰਘ , ਜਸਪਾਲ ਸਿੰਘ ਜਸ, ਅਵਤਾਰ ਸਿੰਘ ਸੁਖ, ਅਮਰਬੀਰ ਸਿੰਘ ਗਿੱਲ, ਲਾਲ ਜੀਤ ਸਿੰਘ, ਸੁਰਜੀਤ ਸਿੰਘ ਭਠੇਵਾਲੇ, ਤਰਸੇਮ ਸਿੰਘ ਖ਼ਾਲਸਾ, ਸ਼ੁਗਰਗੁਜਾਰ ਸਿੰਘ, ਨਵਰੂਪ ਵਡਾਲੀ , ਗੁਰਸੇਵਕ ਸਿੰਘ ਗਿੱਲ, ਲਾਡੀ ਗਿੱਲ, ਅਤੇ  ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

ਸਰਬਜੀਤ ਸਿੰਘ ਧੂੰਦੇ ਦੀ ਕਥਾ ਕਰਵਾਉਣ ਲਈ ਪ੍ਰਬੰਧਕਾਂ ਨੂੰ ਲੈਣਾ ਪਿਆ ਪੰਜਾਬ ਪੁਲਿਸ ਦਾ ਸਹਾਰਾ

0
ਜੰਡਿਆਲਾ ਗੁਰੂ 11 ਦਸੰਬਰ ਵਰਿੰਦਰ ਸਿੰਘ :- ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਬੀਤੀ ਰਾਤ ਸ਼ਹੀਦ ਊਧਮ ਸਿੰਘ ਚੋਂਕ ਤੋਂ ਪੀਰ ਬਾਬਾ ਘੋੜੇ ਸ਼ਾਹ ਨੂੰ ਜਾਂਦੀ ਸੜਕ ਤੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ । ਜਿਸ ਵਿਚ ਪਹੁੰਚੇ ਰਾਗੀ, ਢਾਡੀ ਜਥੇ ਨੇ ਕੀਰਤਨ ਅਤੇ ਰਾਗਾਂ ਰਾਹੀ ਸੰਗਤ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਜਾਣੂ ਕਰਵਾਉਂਦੇ ਹੋਏ ਸੰਗਤ ਨੂੰ ਗੁਰੂ ਸਾਹਿਬ ਵਲੋਂ ਦਸੇ ਮਾਰਗ ਤੇ ਚੱਲਣ ਲਈ ਪ੍ਰੇਰਿਆ । ਇਸਤੋਂ ਇਲਾਵਾ ਕਥਾਵਾਚਕ ਸਰਬਜੀਤ ਸਿੰਘ ਧੂੰਦੇ ਨੂੰ ਲੈਕੇ ਗਰਮਾਏ ਮਾਹੌਲ ਦੇ ਕਾਰਨ ਪ੍ਰਬੰਧਕਾਂ ਵਲੋਂ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਪਰ ਧੂੰਦੇ ਦਾ ਵਿਰੋਧ ਕਰਨ ਵਾਲੀ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨਾਲ ਗੱਲ ਕੀਤੀ ਗਈ ਤਾਂ ਮੁੱਖ ਸੇਵਾਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਅਗਰ ਸਰਬਜੀਤ ਸਿੰਘ ਧੂੰਦਾ ਅਪਨੇ ਪਹਿਲੇ ਬਿਆਨਾਂ ਦੇ ਅਨੁਸਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ, ਦਰਬਾਰ ਸਾਹਿਬ ਦੇ ਸਰੋਵਰ ਬਾਰੇ, ਜਾਪ ਸਾਹਿਬ ਜੀ ਦੀ ਬਾਣੀ ਆਦਿ ਗੁਰਮਤਿ ਦੇ ਖਿਲਾਫ ਕੋਈ ਬਿਆਨ ਸਮਾਗਮ ਵਿਚ ਬੋਲਦਾ ਤਾਂ ਉਸ ਨਾਲ ਤੁਰੰਤ ਨਜਿੱਠਣ ਲਈ ਸਿੰਘ ਪੰਡਾਲ ਦੇ ਬਾਹਰ ਤਿਆਰ ਬਰ ਤਿਆਰ ਖੜੇ ਸਨ । ਉਹਨਾਂ ਨੇ ਰੋਸ ਪ੍ਰਗਟ ਕੀਤਾ ਕਿ ਇਕ ਧਾਰਮਿਕ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ਜੋ ਕਿ ਅਤਿ ਨਿੰਦਣਯੋਗ ਹੈ । ਇਥੇ ਇਹ ਦੱਸਣਯੋਗ ਹੈ ਉਪਰੋਕਤ ਧਾਰਮਿਕ ਸਮਾਗਮ ਪਹਿਲਾਂ ਜਗ੍ਹਾ ਨੂੰ ਲੈਕੇ ਵਿਵਾਦਾਂ ਵਿਚ ਆ ਗਿਆ ਸੀ ਜਿਸਦਾ ਸਤਿਕਾਰ ਕਮੇਟੀ ਤੋਂ ਇਲਾਵਾ ਭਿੰਡਰਾਂਵਾਲਾ ਫੈਡਰੇਸ਼ਨ ਨੇ ਵੀ ਵਿਰੋਧ ਕੀਤਾ ਸੀ  । ਇਸਤੋਂ ਇਲਾਵਾ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਕਥਾਵਾਚਕ ਸਰਬਜੀਤ ਸਿੰਘ ਧੂੰਦੇ ਦਾ ਵਿਰੋਧ ਕਰਨ ਬਾਰੇ ਕਿਹਾ ਸੀ । ਜਥੇਬੰਦੀਆਂ ਦੇ ਕਹਿਣ ਤੇ ਪ੍ਰਬੰਧਕਾਂ ਨੇ ਜਗ੍ਹਾ ਤਾਂ ਬਦਲ ਲਈ ਸੀ ਪਰ ਕਥਾਵਾਚਕ ਨੂੰ ਸੱਦਣ ਤੇ ਉਹ ਬਜਿੱਦ ਰਹੇ ਕਿਉਂ ਕਿ ਉਹ ਮੋਟੀ ਸੇਵਾ ਉਸ ਤੱਕ ਪਹੁੰਚਾ ਚੁੱਕੇ ਸਨ । ਕਥਾਵਾਚਕ ਸਰਬਜੀਤ ਸਿੰਘ ਧੂੰਦੇ ਨੇ ਵੀ ਕੋਈ ਵਿਵਾਦਿਤ ਬਿਆਨ ਨਾ ਦਿੰਦੇ ਹੋਏ ਅਪਨੀ ਕਥਾ ਵਿਚ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀ ਨੂੰ ਹੀ ਕੇਂਦਰ ਬਿੰਦੂ ਰੱਖਿਆ  । ਕਿਉਂ ਕਿ ਪਤਾ ਲੱਗਾ ਹੈ ਕਿ ਜਿਸ ਮੁਹੱਲੇ ਵਿਚ ਇਹ ਸਮਾਗਮ ਹੋ ਰਿਹਾ ਸੀ ਉਸ ਮੁਹੱਲੇ ਦੇ ਮੋਹਤਬਰ ਅਤੇ ਸਾਬਕਾ ਕੋਂਸਲਰ ਨੇ ਭਰੋਸਾ ਦਿੱਤਾ ਸੀ ਕਿ ਅਗਰ ਧੁੰਦਾ ਕੋਈ ਗਲਤ ਸ਼ਬਦਾਵਲੀ ਵਰਤੇਗਾ ਤਾਂ ਸਭ ਤੋਂ ਪਹਿਲਾਂ ਉਹ ਖੁਦ ਆਪ ਵਿਰੋਧ ਕਰਨਗੇ । ਸਮਾਗਮ ਤਾਂ ਸਫਲਤਾਪੂਰਵਕ ਸ਼ਾਂਤੀਪੂਰਵਕ ਰਿਹਾ ਪਰ ਸ਼ਹਿਰ ਵਾਸੀਆਂ ਦੇ ਨਾਲ ਨਾਲ ਖੁਦ ਪੁਲਿਸ ਅਧਿਕਾਰੀ ਵੀ ਪ੍ਰੇਸ਼ਾਨ ਦੇਖੇ ਗਏ ਕਿ ਪਹਿਲੀ ਵਾਰ ਧਾਰਮਿਕ ਸਮਾਗਮ ਲਈ ਦਰਜਨਾਂ ਪੁਲਿਸ ਮੁਲਾਜਮਾ ਦੀ ਡਿਊਟੀ ਲਗਾਈ ਗਈ ਹੈ ਜਿਸਦੀ ਅਗਵਾਈ ਖੁਦ ਡੀ ਐਸ ਪੀ ਟਰੇਨਿੰਗ ਮਨਿੰਦਰਪਾਲ ਸਿੰਘ ਕਰ ਰਹੇ ਸਨ । ਪਹਿਲਾ ਹੀ ਵਿਵਾਦਾਂ ਵਿਚ ਰਹੇ ਸਮਾਗਮ ਦੇ ਪ੍ਰਬੰਧਕਾਂ ਨੇ ਇਕ ਵਾਰ ਫਿਰ ਮਾਹੌਲ ਨੂੰ ਗਰਮਾਉਂਦੇ ਹੋਏ ਮੌਕੇ ਤੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਣ ਤੋਂ ਮਨ੍ਹਾ ਕਰ ਦਿਤਾ । ਜਿਸਦਾ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਸ ਸਬੰਧੀ ਡੀ ਐਸ ਪੀ ਮਨਿੰਦਰਪਾਲ ਸਿੰਘ ਨੂੰ ਪ੍ਰੈਸ ਦੀ ਆਜ਼ਾਦੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਹ ਸਿੱਧਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ । ਡੀ ਐਸ ਪੀ ਵਲੋਂ ਚੌਂਕੀ ਇੰਚਾਰਜ ਲਖਬੀਰ ਸਿੰਘ ਦੀ ਡਿਉਟੀ ਲਗਵਾਕੇ ਪੱਤਰਕਾਰਾਂ ਨੂੰ ਫੋਟੋਆਂ ਖਿੱਚਣ ਦੀ ਇਜਾਜ਼ਤ ਦਿੱਤੀ । ਚੇਅਰਮੈਨ ਸੁਨੀਲ ਦੇਵਗਨ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ ਪਰ ਪੱਤਰਕਾਰਾਂ ਨੂੰ ਕਿੰਨਾ ਕਾਰਨਾਂ ਕਰਕੇ ਫੋਟੋ ਖਿੱਚਣ ਤੋਂ ਰੋਕਿਆ ਗਿਆ ਸੀ ।

ਸੂਬਾ ਪੱਧਰੀ ਗੱਤਕਾ ਮੁਕਾਬਲੇ ‘ਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ

0
ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਸੂਬਾ ਪੱਧਰੀ ਗੱਤਕਾ ਮੁਕਾਬਲੇ ਵਿਚ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ਼ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਸੂਬਾ ਪੱਧਰੀ ਗੱਤਕਾ ਮੁਕਾਬਲੇ ‘ਚ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀਆਂ ਦੋ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਰੀਨਾ ਰਾਣੀ ਨੇ ਭਾਗ ਲਿਆ, ਜਿਸ ਵਿਚ ਅੰਡਰ 17 ਦੇ ਸਿੰਗਲ ਸੋਟੀ ਮੁਕਬਾਲੇ ‘ਚ ਮਨਪ੍ਰੀਤ ਕੌਰ ਨੇ ਆਪਣੇ ਹਿੱਸੇ ਦੇ ਸਾਰੇ ਮੁਕਾਬਲੇ ਜਿੱਤਦੇ ਹੋਏ ਸਿੰਗਲ ਸੋਟੀ ਨੂੰ ਪਹਿਲਾ ਸਥਾਨ ਤੇ ਟੀਮ ਈਵੈਂਟ ਵੱਲੋਂ ਖੇਡਦੇ ਹੋਏ ਸਿੰਗਲ ਸੋਟੀ ਟੀਮ ਮੁਕਾਬਲੇ ‘ਚ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪਹੰੁਚਣ ‘ਤੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਨੇ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ‘ਚ ਭਾਗ ਲੈ ਕੇ ਆਪਣੇ ਭਵਿੱਖ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ ਤੇ ਉੱਚ ਅਹੁਦੇ ਦੀਆਂ ਨੌਕਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਰਾਜ ਪੱਧਰੀ ਮੁਕਾਬਲੇ ‘ਚ ਸਰਕਾਰੀ ਆਦਰਸ਼ ਸਕੂਲ਼ ਬਲ੍ਹੇਰ ਦੇ ਵਿਦਿਆਰਥੀ ਪੁਜੀਸ਼ਨਾਂ ਹਾਸਲ ਕਰਕੇ ਸਕੂਲ਼ ਦਾ ਨਾਮ ਰੋਸ਼ਨ ਕਰ ਰਹੇ ਹਨ, ਜੋ ਬਹੁਤ ਮਾਣ ਵਾਲੀ ਗੱਲ ਹੈ। ਜਿਲ੍ਹਾ ਸਿੱਖਿਆ ਅਫਸਰ ਨੇ ਵੀ ਵਿਦਿਆਰਥਣ ਮਨਪ੍ਰੀਤ ਕੌਰ, ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ, ਕੋਚ ਹੀਰਾ ਲਾਲ ਆਦਿ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਹੀਰਾ ਲਾਲ, ਜਸਦੀਪ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ, ਹੀਰਾ ਲਾਲ, ਸਰਬਜੀਤ ਕੌਰ, ਮਨਦੀਪ ਕੌਰ, ਅਮਨਜੌਤ ਕੌਰ, ਰਿਤਿਕਾ ਚਾਵਲਾ, ਸੁਰਿੰਦਰ ਕੌਰ, ਜਸਬਿੰਦਰ ਕੌਰ, ਰੇਖਾ ਰਾਣੀ, ਨਾਜਿਸ਼ ਰੰਧਾਵਾ ਆਦਿ ਸਟਾਫ ਵੱਲੋਂ ਵੀ ਸਕੂਲ ਵਿਦਿਆਰਥਣਾਂ ਨੂੰ ਵਧਾਈ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਕੈਪਸ਼ਨ :- ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਖੁਰਦ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਪ੍ਰਬੰਧਕ।

ਸਰਪੰਚ ਹਰਜੀਤ ਸਿੰਘ ਬਲ੍ਹੇਰ ਨੂੰ ਸਦਮਾ, ਚਚੇਰੇ ਭਰਾ ਦਾ ਦਿਹਾਂਤ

0
ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਲ੍ਹੇਰ ਦੇ ਸਰਪੰਚ ਹਰਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਚਚੇਰੇ ਭਰਾ ਨਿਰਮਲ ਸਿੰਘ ਪੁੱਤਰ ਦਵਿੰਦਰ ਸਿੰਘ ਬੀਤੇ ਕੱਲ੍ਹ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਨਿਰਮਲ ਸਿੰਘ ਦੇ ਦਿਹਾਂਤ ‘ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਠੇਕੇਦਾਰ ਵਿਰਸਾ ਸਿੰਘ, ਸਰਪੰਚ ਰਸਾਲ ਸਿੰਘ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਹਰਜੀਤ ਸਿੰਘ ਬੱਬੀ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਰਪੰਚ ਹਰਜੀਤ ਸਿੰਘ ਚੂੰਗ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਪੀਏ ਸੰਦੀਪ ਸਿੰਘ ਸੁੱਗਾ, ਪੀਏ ਨਸ਼ਿੰਦਰ ਸਿੰਘ, ਸਰਪੰਚ ਜਸਬੀਰ ਸਿੰਘ ਮਰਗਿੰਦਪੁਰਾ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਐਮਸੀ ਮਨਜੀਤ ਸਿੰਘ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਸਤਵਿੰਦਰ ਸਿੰਘ ਪਾਸੀ, ਗੁਰਿੰਦਰ ਸਿੰਘ ਲਾਡਾ, ਸਰਪੰਚ ਅਮਰਜੀਤ ਸਿੰਘ ਬਾਠ, ਐਮਸੀ ਹਰਪਾਲ ਸਿੰਘ, ਸਰਪੰਚ ਹਰਜਿੰਦਰ ਸਿੰਘ, ਐਮਸੀ ਰਿੰਕੂ ਧਵਨ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਸਰਪੰਚ ਰਣਜੋਧ ਸਿੰਘ ਚੇਲਾ, ਸਰਪੰਚ ਗੁਰਪ੍ਰਤਾਪ ਸਿੰਘ ਫੱਤਾਖੋਜਾ, ਜਸਪਾਲ ਸਿੰਘ ਦਿਆਲਪੁਰਾ, ਸਰਪੰਚ ਲਖਵਿੰਦਰ ਸਿੰਘ ਭੈਣੀ, ਸਰਪੰਚ ਪ੍ਰਗਟ ਸਿੰਘ ਸਮਰਾ, ਸਰਪੰਚ ਸੁੱਖਾ ਸਿੰਘ ਸਿੰਘਪੁਰਾ, ਸਰਪੰਚ ਸਮਸੇਰ ਸਿੰਘ ਪੂਹਲਾ, ਸਰਪੰਚ ਯਾਦਵਿੰਦਰ ਸਿੰਘ ਅਕਬਰਪੁਰਾ, ਸਰਪੰਚ ਯਾਦਵਿੰਦਰ ਸਿੰਘ ਥੇਹਚਾਹਲ, ਸਰਪੰਚ ਬਲਜੀਤ ਸਿੰਘ, ਚਰਨਜੀਤ ਸਿੰਘ ਭੱਠੇ ਵਾਲੇ, ਸਰਪੰਚ ਸਰਵਨ ਸਿੰਘ ਨਾਰਲਾ, ਸਰਪੰਚ ਗੁਰਸਾਹਿਬ ਸਿੰਘ ਅਮੀਸਾਹ, ਸਰਪੰਚ ਰਣਜੀਤ ਸਿੰਘ ਨਾਰਲੀ, ਸਰਪੰਚ ਅਵਤਾਰ ਸਿੰਘ ਨਾਰਲਾ, ਸਾਬਕਾ ਸਰਪੰਚ ਗੁਰਦੇਵ ਸਿੰਘ ਬਲ੍ਹੇਰ ਆਦਿ ਨੇ ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ, ਦਾਦਾ ਜਥੇਦਾਰ ਹਰਨਾਮ ਸਿੰਘ, ਭਰਾ ਸਰਪੰਚ ਹਰਜੀਤ ਸਿੰਘ ਬਲ਼੍ਹੇਰ, ਤਾਇਆ ਜਥੇਦਾਰ ਦਯਾ ਸਿੰਘ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਕੈਪਸ਼ਨ :- ਸਰਪੰਚ ਹਰਜੀਤ ਸਿੰਘ ਬਲ੍ਹੇਰ ਆਦਿ ਪਰਿਵਾਰਕ ਮੈਂਬਰਾ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ।

ਪੁਰਾਣੇ ਮੁਲਾਜਮਾਂ ਨੂੰ ਇਨਸਾਫ ਨਾ ਦਿੱਤਾ ਤਾਂ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ

0
20 ਦਸੰਬਰ ਨੂੰ ਮੀਟਿੰਗ ਕਰਕੇ ਉਲੀਕੀ ਜਾਵੇਗੀ ਰਣਨੀਤੀ ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵਿਚ ਸੱਤ-ਸੱਤ ਸਾਲ ਤੱਕ ਨੌਕਰੀ ਕਰ ਚੁੱਕੇ ਪੁਰਾਣੇ ਮੁਲਾਜਮਾਂ ਦੀ ਇਕ ਵਿਸ਼ੇਸ ਮੀਟਿੰਗ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੱਸ ਅੱਡਾ ਭਿੱਖੀਵਿੰਡ ਵਿਖੇ ਹੋਈ। ਮੀਟਿੰਗ ਵਿਚ ਮੁਲਾਜਮ ਆਗੂ ਧਰਮ ਸਿੰਘ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਸੇਵਕ ਯੂਨੀਅਨ ਦੇ ਸੂਬਾ ਵਾਈਸ ਪ੍ਰਧਾਨ ਰਾਮੇਸ਼ ਕੁਮਾਰ ਸ਼ੇਰਗਿੱਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਤੇ ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਮਾੜੀਗੋੜ, ਸੰਦੀਪ ਸਿੰਘ ਦਾਊਦਪੁਰਾ, ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਦੇ ਜਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਬਲ੍ਹੇਰ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਏਟਕ) ਦੇ ਸਰਕਲ ਤਰਨ ਤਾਰਨ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਬਲਦੇਵ ਰਾਜ ਆਦਿ ਮੁਲਾਜਮ ਆਗੂਆਂ ਤੋਂ ਇਲਾਵਾ ਪ੍ਰਧਾਨ ਲਾਟੀ ਸਿੰਘ, ਉਪ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ, ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਦੀਪਕ ਕੁਮਾਰ, ਸਤਪਾਲ ਸਿੰਘ, ਕੋਮਲ ਰਾਣੀ, ਅਨੀਤਾ ਧਵਨ, ਉਧਮ ਸਿੰਘ, ਜੀਤੋ, ਹਰਦੀਪ ਸਿੰਘ, ਜਸਬੀਰ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ, ਅਵਤਾਰ ਸਿੰਘ ਬੂੜਚੰਦ, ਮੁਖਤਾਰ ਸਿੰਘ ਲਖਣਾ, ਬਲਵਿੰਦਰ ਸਿੰਘ, ਬਿੰਦਰ ਸਿੰਘ, ਗੁਰਦੀਪ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ, ਕੁਲਦੀਪ ਸਿੰਘ, ਹਰਦਿਆਲ ਸਿੰਘ, ਰੇਸ਼ਮ ਸਿੰਘ, ਚੈਂਚਲ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ ਆਦਿ ਪੁਰਾਣੇ ਮੁਲਾਜਮ ਹਾਜਰ ਸਨ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਪੱਟੀ, ਪੂਰਨ ਸਿੰਘ ਮਾੜੀਮੇਘਾ, ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਤੇ ਨਗਰ ਪੰਚਾਇਤ ਭਿੱਖੀਵਿੰਡ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਡਾਇਰੈਕਟਰ ਦੇ ਹੁਕਮਾਂ ‘ਤੇ ਤਿੰਨ ਪੁਰਾਣੇ ਮੁਲਾਜਮਾਂ ਨੂੰ ਕਮੇਟੀ ਵਿਚ ਰੈਗੂਲਰ ਰੱਖਿਆ ਗਿਆ ਹੈ, ਉਥੇ ਦੂਜੇ ਪਾਸੇ ਬਾਕੀ ਪੁਰਾਣੇ ਮੁਲਾਜਮਾਂ ਨੂੰ ਰੱਖਣ ਲਈ ਮਹਿਕਮੇ ਤੇ ਕਾਰਜ ਸਾਧਕ ਅਫਸਰ ਭਿੱਖੀਵਿੰਡ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜੋ ਪੁਰਾਣੇ ਮੁਲਾਜਮਾਂ ਦੇ ਹੱਕਾਂ ‘ਤੇ ਡਾਕਾ ਮਾਰਨ ਦੇ ਤੁਲ ਹੈ। ਉਪਰੋਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜਮਾਂ ਨੂੰ ਇਨਸਾਫ ਨਾ ਦਿੱਤਾ ਤਾਂ ਮੁਲਾਜਮ ਜਥੇਬੰਦੀਆਂ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੀਆਂ। ਪ੍ਰਧਾਨ ਲਾਟੀ ਸਿੰਘ ਨੇ ਕਿਹਾ ਕਿ ਮੌਸਮ ਦੀ ਖਰਾਬੀ ਤੇ ਪਿੰਡ ਸੁਰਸਿੰਘ ਦੇ ਬਿਜਲੀ ਮੁਲਾਜਮ ਦਾ ਭੋਗ ਹੋਣ ਕਾਰਨ ਕੁਝ ਮੁਲਾਜਮ ਆਗੂ ਮੀਟਿੰਗ ਵਿਚ ਪਹੰੁਚ ਨਹੀ ਸਕੇ, ਜਿਸ ਕਰਕੇ ਅਗਲੀ ਮੀਟਿੰਗ 20 ਦਸੰਬਰ ਨੂੰ ਹੋਵੇਗੀ। ਉਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 20 ਦਸੰਬਰ ਨੂੰ ਹੋ ਰਹੀ ਮੀਟਿੰਗ ਵਿਚ ਪਹੰੁਚ ਕੇ ਆਪਣੇ ਵਿਚਾਰ ਪੇਸ਼ ਕਰਨ ਤਾਂ ਜੋ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕੇ। ਕੈਪਸ਼ਨ :- ਭਿੱਖੀਵਿੰਡ ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਣ ਕਰਦੇ ਮੁਲਾਜਮ ਆਗੂ ਤੇ ਪੁਰਾਣੇ ਮੁਲਾਜਮ।

ਸਿੱਖ ਸੰਘਰਸ ਦੇ ਮਹਾਨ ਸਹੀਦ ਦੋ ਸਕੇ ਭਰਾਵਾਂ ਦੀ ਬਰਸੀ ਮਨਾਈ ।

0
ਰਾਮਪੁਰਾ ਫੂਲ , 11 ਦਸੰਬਰ ( ਦਲਜੀਤ ਸਿੰਘ ਸਿਧਾਣਾ ) ਬੀਤੇ ਦਿਨੀ ਪਿੰਡ ਨਥਾਣਾ ਵਿਖੇ ਸਿੱਖ ਸੰਘਰਸ ਦੌਰਾਨ ਦੋ ਸਕੇ ਭਾਈ ਸਹੀਦ ਸਿੰਘਾਂ ਭਾਈ ਤੇਜਿੰਦਰ ਸਿੰਘ ਗੋਰਾਂ ਤੇ ਭਾਈ ਮਨਜੀਤ ਸਿੰਘ ਦੀ ਬਰਸੀ ਸਿੱਖ ਸਟੂਡੈਟਸ ਦੇ ਕੌਮੀ ਸੇਵਾਦਾਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਮਨਾਈ ਗਈ  । ਪਿੰਡ ਦੇ ਗੁਰਦੁਆਰਾ ਸਹਿਬ ਚ ਸਵੇਰੇ ਦਸ ਵਜੇ ਪਾੲੇ ਗੲੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ੳੁਪਰੰਤ ਕੌਮ.ਦੇ ਮਹਾਨ ਪ੍ਰਚਾਰਿਕ ਸਰਪੰਚ ਨਾਂਥ ਸਿੰਘ ਹਮੀਦੀ ਦੇ ਢਾਡੀ ਜਥੇ ਨੇ “ਬੀਰ ਰਸ ਵਾਰਾ” ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ.  ਬੀਬੀ ਅਮਨਦੀਪ ਕੌਰ ਮਜੀਠਾ ਵਾਲਿਅਾ ਦੇ ਰਾਗੀ ਜੱਥੇ ਨੇ ਕਰੀਬ ਡੇਢ ਘੰਟਾ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਅਾ. ਵੱਖ ਵੱਖ ਜੱਥੇਬੰਦੀਅਾ ਦਾ ਅਾਗੂ ਸਾਹਿਬਾਨ ਨੇ “ਜਝਾਰੂ ਸਿੰਘਾ ਦੇ ਪਰਥਾੲੇ ਸਰਧਾਜਲੀਅਾ ਭੇਟ ਕੀਤੀਅਾ ਤੇ ਤੇ ਸਹੀਦਾ ਦੇ ਜੀਵਨ ਨਾਲ ਜੁੜੀਅਾ ਘਟਨਾਵਾ ਸੁਣਾ ਕੇ ਸੰਗਤ ਨੂੰ ਸਿੱਖ ਸੰਘਰਸ ਦੇ ਯੋਧਿਅਾ ਦੇ ਜੀਵਨ ਬਾਰੇ ਚਾਨਣਾ ਪਾੲਿਅਾ. ੳੁਪਰੰਤ ਕੌਮ ਦੇ ਮਹਾਨ ਸਹੀਦਾ ਦੇ ਪਰਿਵਾਰਾ ਨੂਂ ਸਨਾਮਿਨਤ ਕਰਨ ਦੀ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਅਾਨੀ ਗੁਰਜੰਟ ਸਿਂਘ ਖਾਲਸਾ  ਭਾੲੀ ਦਲਜੀਤ ਸਿੰਘ ਬਿੱਟੂ ਭਾੲੀ ਕਰਨੈਲ ਸਿੰਘ ਪੀਰ ਮੁੰਹਮਦ, ਭਾੲੀ ਸੁਰਿੰਦਰ ਸਿੰਘ ਨਥਾਣਾ ,ਭਾੲੀ ਪਰਗਟ ਸਿੰਘ ਭੋਡੀਪੁਰਾ ਬੀਬੀ ਅਮਨਦੀਪ ਕੌਰ ਮਜੀਠਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਾਝੇ ਰੂਪ ਵਿੱਚ ਨਿਭਾੲੀ.  ਗੁਰੁ ਕਾ ਅਟੁਟ ਲੰਗਰ ਵਰਤਿਅਾ ਵੱਡੀ ਗਿਣਤੀ ਵਿਚ ਸਿੱਖ ਸੰਗਤਾ ਨੇ ਸਹੀਦਾ ਸਿਂਘਾ ਦੀ ਯਾਦ ਵਿਚ ਛੇਵੇ ਪਾਤਸਾਹ ਦੇ ੲਿਤਿਹਾਸਿਕ ਗੁਰਦੁਅਾਰਾ ਸਾਹਿਬ ਵਿਖੇ ਹਾਜਰੀ ਭਰੀ.।ੲਿਸ ਮੌਕੇ ਤੇ ਭਾੲੀ ਪ੍ਰਭਜੋਤ ਸਿੰਘ ਫਰੀਦਕੋਟ ,ਦਲਜੀਤ ਸਿੰਘ ਸਿਧਾਣਾ ਕਾਰਜ ਸਿੰਘ ਧਰਮ ਸਿੰਘ ਵਾਲਾ ਗੁਰਪ੍ਰੀਤ ਸਿਂਘ ਹਠੂਰ, ਸੁਖਦੇਵ ਸਿੰਘ ਚੜਿੱਕ ਬੀਬੀ ਰਮਨਦੀਪ ਕੌਰ ਪਟਿਅਾਲਾ, ਬੀਬੀ ਸਿਮਰਜੀਤ ਕੌਰ ਰਾਜਾਸਾਸੀ, ਤਲਜੀਤ ਸਿੰਘ ਮਜੀਠਾ ਅਰਸਜੋਤ ਕੌਰ ਨਥਾਣਾ ਮਾਤਾ ਜੰਗੀਰ ਕੌਰ, ਰਾਜਿੰਦਰ ਸਿੰਘ ਕੋਟਲਾ, ਗੁਰਮੁਖ ਸਿਂਘ ਸੰਧੂ ,ਬਲਬਿੰਦਰ ਸਿੰਘ ਪੂਹਲਾ,  ਹਰਮਨਦੀਪ ਸਿੰਘ ਹਮੀਦੀ ਹਰਪ੍ਰੀਤ ਸਿਂਘ ਗਗਨ ਤੇ ਮੈਬਰ ਸੁਰਜੀਤ ਸਿੰਘ  ਕੱਦੂ ਨਥਾਣਾ ਅਾਦਿ ਹਾਜਿਰ ਸਨ

ਕਾਂਗਰਸ ਸਰਕਾਰ ਬੁਖਲਾਹਟ ‘ਚ ਅਕਾਲੀਆਂ ‘ਤੇ ਪਰਚੇ ਦਰਜ ਕਰ ਰਹੀ ਹੈ: ਮਜੀਠੀਆ।ਕਾਂਗਰਸ ਸਰਕਾਰ ਬੁਖਲਾਹਟ ‘ਚ ਅਕਾਲੀਆਂ ‘ਤੇ ਪਰਚੇ ਦਰਜ ਕਰ ਰਹੀ ਹੈ: ਮਜੀਠੀਆ।

0
ਅੰਮ੍ਰਿਤਸਰ 11 ਦਸੰਬਰ () ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸਰਕਾਰ ਬੁਖਲਾਹਟ ‘ਚ ਆਕੇ ਜਿੰਨੇ ਮਰਜ਼ੀ ਅਕਾਲੀਆਂ ‘ਤੇ ਪਰਚੇ ਦਰਜ ਕਰ ਲੈਣ ਪਰ ਅਸੀਂ ਲੋਕਤੰਤਰ ਨੂੰ ਬਹਾਲ ਰੱਖਣ ਲਈ ਲੜਾਈ ਜਾਰੀ ਰੱਖਾਂਗੇ। ਸ: ਮਜੀਠੀਆ ਜੋ ਵੱਖ ਵੱਖ ਵਾਰਡਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲਗਾ ਜਦ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਪ ‘ਚ ਸ਼ਾਮਿਲ ਹੋਣ ਵਾਲੇ ਨਗਰ ਨਿਗਮ ਦੇ ਅਕਾਲੀ ਕੌਂਸਲਰ ਗਰੁੱਪ ਦੇ ਆਗੂ ਸੁਰਿੰਦਰ ਸਿੰਘ ਸੁਲਤਾਨ ਵਿੰਡ ਅਤੇ ਆਪ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਖੱਦਰ-ਭੰਡਾਰ ਵੱਲੋਂ ਆਪ ਨੂੰ ਅਲਵਿਦਾ ਕਹਿ ਕੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਘਰ ਵਾਪਸੀ ਦਾ ਐਲਾਨ ਕਰਦਿਤਾ ਗਿਆ।ਸ: ਮਜੀਠੀਆ ਨੇ ਸੁਲਤਾਨਵਿੰਡ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਹੀ ਅਕਾਲੀ ਲੀਡਰਸ਼ਿਪ ‘ਤੇ ਦਬਾਅ ਬਣਾਉਣ ਲਈ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਧੱਕਾ ਕਰਦਿਆਂ 1500 ਤੋਂ ਵੱਧ ਉਹਨਾਂ ਅਕਾਲੀ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ ਜੋ ਲੋਕਤੰਤਰਿਕ ਹੱਕਾਂ ਲਈ ਲੜ ਰਹੇ ਸਨ। ਉਹਨਾਂ ਕਾਂਗਰਸ ਨੂੰ ਅਕਾਲੀ ਦਲ ਦਾ ਇਤਿਹਾਸ ਮੁੜ ਪੜ੍ਹਨ ਦੀ ਸਲਾਹ ਦਿੰਦਿਆਂ ਕਿਹਾ ਕਿ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਦਾ ਡਰਾਵਾ ਦੇ ਕੇ ਅਕਾਲੀ ਦਲ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ, ਅਕਾਲੀ ਝੁਕਣ ਵਾਲੇ ਨਹੀਂ ਹਨ। ਉਹਨਾਂ ਦੱਸਿਆ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਸਰਕਾਰ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਐਨ À ਸੀ ਲੈਣ ਗਏ ਅਕਾਲੀ ਵਰਕਰਾਂ ‘ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ‘ਤੇ ਪਰਚਾ ਕਰਨ ਦੀ ਥਾਂ ਉਲਟਾ ਹਮਲੇ ਦੇ ਸ਼ਿਕਾਰ ਹੋਏ ਅਕਾਲੀ ‘ਤੇ ਹੀ ਪਰਚੇ ਦਰਜ ਕਰਦਿਤੇ , ਅਕਾਲੀ ਦਲ ਵੱਲੋਂ ਮਜਬੂਰੀ ਵਸ ਧਰਨਾ ਦੇਣ ਨਾਲ ਬਾਅਦ ‘ਚ ਇਹ ਪਰਚੇ ਵੀ ਵਾਪਸ ਲੈਣੇ ਪਏ।ਉਹਨਾਂ ਕਿਹਾ ਕਿ ਸਮਾਂ ਆਉਣ ‘ਤੇ ਧਕਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ ਅਤੇ ਨਿਰਪੱਖ ਚੋਣ ਹੋਣ ‘ਤੇ ਅਕਾਲੀ ਭਾਜਪਾ ਉਮੀਦਵਾਰ ਭਾਰੀ ਗਿਣਤੀ ‘ਚ ਜਿਤ ਦਰਜ ਕਰਨਗੇ।ਪਰ ਹੇਰਾ ਫੇਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਵੱਡਾ ਦਲ ਬਦਲੂ ਅਤੇ ਵਾਰ ਵਾਰ ਪਿਤਾ ਬਦਲਣ ਵਾਲਾ ਦੱਸਿਆ।ਉਹਨਾਂ ਕਿਹਾ ਰਾਹੁਲ ਗਾਂਧੀ ਦੇ ਅਗੇ ਆਉਣ ਨਾਲ ਕੋਈ ਫਰਕ ਨਹੀਂ ਪਵੇਗਾ। ਸ: ਮਜੀਠੀਆ ਨੇ ਘਰ ਵਾਪਸੀ ਕਰਨ ਵਾਲੇ ਸ: ਸੁਲਤਾਨਵਿੰਡ ਅਤੇ ਸ: ਖੱਦਰ-ਭੰਡਾਰ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਰਿਹਾ। ਉਹਨਾਂ ਕਿਹਾ ਕਿ ਦਿਲੀ ਦਾ ਮੁੱਖ ਮੰਤਰੀ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਕੇ ਅਤੇ ਆਪਣੇ ਅਸੂਲਾਂ ‘ਤੇ ਪਹਿਰਾ ਨਾ ਦੇਣ ਕਰਦੇ ਪੂਰੀ ਤਰਾਂ ਨਾਕਾਮ ਸਿੱਧ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕੇਜਰੀਵਾਲ ਦੇ ਪੰਜਾਬ ਵਿਰੋਧੀ ਗੁਪਤ ਏਜੰਡੇ ਨੂੰ ਸਮਝਦਿਆਂ ਉਸ ਦੇ ਸਭ ਮਨਸੂਬੇ ਫੇਲ੍ਹ ਕਰਦਿਤੇ ਹਨ। ਕੇਜਰੀਵਾਲ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਆਪ ਵਰਕਰ ਪ੍ਰੇਸ਼ਾਨ ਅਤੇ ਮਾਯੂਸ ਹਨ। ਇਸ ਮੌਕੇ ਆਪ ਨੂੰ ਤਿਲੰਜਲੀ ਦੇਣ ਵਾਲਿਆਂ ਨੇ ਸ: ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ‘ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਅਤੇ ਪੰਜਾਬ ਦੇ ਆਪ ਆਗੂਆਂ ਦੀਆਂ ਸ਼ੱਕੀ ਕਾਰਗੁਜ਼ਾਰੀਆਂ ਤੋਂ ਆਪ ਵਰਕਰ ਮਾਯੂਸ ਹਨ। ਜਿਸ ਕਾਰਨ ਉਹਨਾਂ ਬਿਨਾ ਸ਼ਰਤ ਅਕਾਲੀ ਦਲ ਵਿੱਚ ਵਾਪਸੀ ਦਾ ਰਾਹ ਚੁਣਿਆ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ, ਜਗਰੂਪ ਸਿੰਘ ਚੰਦੀ, ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਵਾਰਡ ਨੰ: 41 ਤੋਂ ਉਮੀਦਵਾਰ ਪ੍ਰਿੰਸੀਪਲ ਇੰਦਰਜੀਤ ਕੌਰ, ਸੁਰਿੰਦਰ ਸਿੰਘ, ਵਾਰਡ ਨ: 37 ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ, ਹਜਾਰਾ ਸਿੰਘ ਅਮੀਸ਼ਾਹ , ਸੁਰਜੀਤ ਸਿੰਘ ਕੰਡਾ, ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

ਜੰਗਲਾਂ ਵਿੱਚ ਮੰਗਲ ਵਾਂਗ ਹੈ, ਸਰਹੱਦੀ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾਂ ।

0
ਜਿਲਾਂ ਫਾਜ਼ਿਲਕਾਂ ਦਾਂ ਪਿੰਡ ਬਿਲਕੁਲ ਭਾਰਤ-ਪਾਕਿ ਸਰਹੱਦ ਤੇ ਵੱਸੇ ਦੋਨਾਂ ਨਾ਼ਨਕਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਪ੍ਰਾਪਤੀਆਂ ਤੇ ਨਜ਼ਰ ਮਾਰੀੲੇ ਤਾਂ ਸਰਹੱਦੀ ਇਲਾਕੇਂ ਦਾਂ ਸਕੂਲ ਵੱਡੇ ਤੋ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਦਾਂ ਹੈ।ਸਕੂਲ ਦਾਂ ਸਾਰਾਂ ਹੀ ਸਥਾਨ ਪੱਕਾਂ ਹੈ, ਬੱਚਿਆਂ ਦੇ ਹਰ ਪ੍ਰਕਾਰ ਦੀ ਸਹੂਲਤ ਦਾਂ ਸਝੁੱਜਾਂ ਪ੍ਰਬੰਧਹੈ।। ਸਕੂਲ ਵਿੱਚ 234 ਬੱਚੇ ਹਨ,ਜਿਨਾਂ ਵਿੱਚ 114 ਲਡ਼ਕੇ ਅਤੇ 120 ਲਡ਼ਕੀਆਂ ਹਨ। ਪ੍ਰੀ- ਨਰਸਰੀ ਕਲਾਸਾਂ ਵੀ ਕਾਫੀ ਸਮੇ ਤੋ ਬਿਨਾਂ ਸਰਕਾਰੀ ਸਹਾਇਤਾਂ ਤੋ ਚੱਲ ਰਹੀ ਹੈ।ਸਕੂਲ ਦੀ ਬਿਲਡਿੰਗ ਬਹੁਤ ਹੀ ਵਧੀਆਂ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਸਾਰੀਆਂ ਜਮਾਤਾਂ ਦੇ ਕਮਰਿਆਂ ਨੂੰ ਬਿਲਡਿੰਗ ਐਡਂ ਲਰਨਿੰਗ ਵਿਧੀ ਰਾਹੀ ਸਮਰਾਟ ਰੂਮਜ਼ ਤੋਰ ਤੇ ਵਿਕਸਿਤ ਕੀਤਾਂ ਗਿਆਂ ਹੈ। ਹਰ ਕਲਾਸ ਅੰਦਰ ਡਿਜਾਇ਼ਨੰਗ ਗਰੀਨ ਬੋਰਡ ਤਿਆਰ ਕੀਤੇ ਹਨ ।ਪਹਿਲੀ ਤੇ ਦੂਸਰੀ ਕਲਾਸ ਲਈ ਸਮਾਰਟ ਲੈਬ ਤੇ ਐਲ ਈ ਡੀ ਲਗਾਈਆਂ ਹਨ। ਸਕੂਲ ਵਿੱਚ ਬੱਚਿਆਂ ਦੀ ਸੁੰਦਰ ਲਿਖਾਈ ਤੇ ਖਾਂਸ ਧਿਆਨ ਦਿੱਤਾਂ ਜਾਦਾਂ ਹੈ। ਸਕੂਲ ਦੇ ਕੁਝ ਹੈਰਾਨ ਕਰਨ ਵਾਲੇ ਤੱਥ ਵੀ ਹਨ, ਇਸ ਸਕੂਲ ਦੇ ਬੱਚੇ 2 ਤੋ ਲੈ ਕੇ 2500 ਤੱਕ ਦੇ ਪਹਾਡ਼ੇ ਮਸ਼ੀਨ ਵਾਂਗ ਸੁਣਾਂ ਦੇਦੇ ਹਨ, ਇਸ ਤੇ ਵਿਦਿਆਰਥੀਆਂ ਨੇ ਸੂਬਾਂ ਅਤੇ ਕੋਮੀਂ ਪੱਧਰ ਤੇ ਇਨਾਮ ਜਿੱਤ ਚੁੱਕੇ ਹਨ।  ਗਣਿਤ ਦੇ ਬਾਦਸ਼ਾਹਾਂ ਦੀ ਨਰਸਰੀ ਕਹਿ ਸਕਦੇ ਆਂ ਦੋਨਾਂ ਨਾਨਕਾਂ ਸਕੂਲ ਨੂੰ। ਸਾਲ 2008 ਵਿੱਚ ਇਸ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450 ਵਿੱਚੋ 446 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜਿਲੇ ਦਾਂ ਨਾਮ ਰੋਸ਼ਨ ਕੀਤਾਂ ਹੈ।   ਭਰੂਣ ਹੱਤਿਆਂ ਨੂੰ ਕਿਸ ਤਰਾਂ ਰੋਕਣਾਂ ਇਸ ਸਕੂਲ ਦੇ ਬੱਚਿਆਂ ਤੋ ਸਿੱਖਣਾਂ ਚਾਹੀਦਾਂ ਹੈ, ਪੀਟੀਸੀ ਨਿਊਜ ਚੇੈਨਲ ਤੇ ਆਪਣੇ ਜੋਹਰ ਵਿਖਾਂ ਚੁੱਕੇ ਹਨ ।     ਬੀ ਬੀ ਸੀ ਨਿਉਜ ਲੰਡਨ ਚੈਨਲ ਵਾਲੇ ਵੀ ਸਕੂਲ ਦਾਂ ਦੋਰਾਂ ਕਰ ਚੁੱਕੇ ਹਨ। ਇਸ ਸਕੂਲ  ਵਿੱਚ ਧੀਆਂ ਬਚਾਉ ਲਡ਼ੀ ਤਹਿਤ ਨਾਲ ਲੱਗਦੇ 3/4 ਪਿੰਡਾਂ ਦੀ ਲੋਹਡ਼ੀ ਮਨਾਈ ਜਾਦੀਂ ਹੈ। ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਸਕੂਲ ਅੰਦਰ ਹਰ ਸਾਲ ਬੱਚਿਆਂ ਨੂੰ ਬੂਟੇ ਵੰਡੇ ਜਾਦੇਂ ਹਨ। ਹੁਣ ਸਕੂਲ ਦੀ ਗਿੱਧਾ ਟੀਮ ਨੇ ਸਟੇਟ ਪੱਧਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਵੀ ਸਕੂਲ ਲਈ ਬਹੁਤ ਸਹਿਯੋਗ ਕੀਤਾਂ ਹੈ।ਲਵਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਸਿੱਖਿਆਂ ਵਿਭਾਗ ਵੋਲੋ 5 ਸਤੰਬਰ 2015 ਨੂੰ ਸਟੇਟ ਐਵਾਰਡ ਅਤੇ 5 ਸਤੰਬਰ ਨੂੰ 2017 ਨੂੰ ਨੈਸ਼ਨਲ ਐਵਾਰਡ ਪ੍ਰਾਪਤ ਕੀਤੇ ਹਨ।ਦੋੋਨਾਂ ਨਾਨਕਾਂ ਸਕੂਲ ਬਿਲਕੁੱਲ ਭਾਰਤ ਪਾਕਿ ਬਾਰਡਰ ਦੇ ਨਾਲ ਸਥਿਤ ਹੈ, ਕਦੇ ਹਡ਼ਾਂ ਦੀ ਮਾਰ ਕਦੇ ਜੰਗ ਦੀ ਮਾਰ ਵਿੱਚੋ ਵੀ ਗੁਜਰਨਾਂ ਪੈਦਾਂ ਹੈ, ਪਹਿਲੀ ਵਾਰ ਦੋਨਾਂ ਨਾਨਕਾਂ ਸਕੂਲ ਵਿੱਚ ਜਾਣ  ਲਈ ਹੋ ਸਕਦਾਂ ਭਾਰਤੀ ਸੁੱਰਖਿਆਂ ਫੋਜ ਦੀ ਤਲਾਸ਼ੀ ਅਭਿਆਨ ਵਿੱਚੋ ਗੁਜ਼ਰਨਾਂ ਪੈ ਸਕਦਾ ਹੈ।  ਲਵਜੀਤ ਸਿੰਘ ਗਰੇਵਾਲ ਜੀ ਦਾਂ ਜਨਮ 13 ਸਤੰਬਰ1978 ਨੂੰ ਸਰਹੱਦੀ ਜਿਲਾਂ ਫਾਜ਼ਿਲਕਾਂ ਦੇ ਪਿੰਡ ਆਵਾਂ ਵਿੱਚ ਪਿਤਾਂ ਸੁਲੱਖਣ  ਸਿੰਘ ਦੇ ਘਰ, ਮਾਤਾਂ ਮਨਜੀਤ ਕੋਰ ਜੀ ਦੀ ਕੁੱਖੋਂ ਹੋਇਆਂ ਸੀ। ਅਧਿਆਪਕ  ਕਿੱਤੇ ਦੇ ਖੇਤਰ ਵਿੱਚ ਸ: ਲਵਜੀਤ ਸਿੰਘ ਗਰੇਵਾਲ ਦਾਂ ਪਹਿਲਾਂ ਕਦਮ ਅਧਿਆਪਕ ਕਿੱਤੇ ਵਿੱਚ  10-12-2001 ਦੇ ਸਰਹੱਦੀ ਪਿੰਡ ਤੇਜਾਂ ਰੁਹੇਲਾਂ ਸ਼ੁਰੂ ਕੀਤਾਂ ਸੀ, ਇਸ ਤੋ ਬਾਅਦ ਪਰਤ ਕੇ ਨਹੀ ਦੇਖਿਆਂ ਅਤੇ ਨਵੇ ਤੋ ਨਵੇ ਕੀਰਤੀਮਾਨ ਸਥਾਪਿਤ ਕਰ ਰਹੇ ਹਨ ਲਵਜੀਤ ਸਿੰਘ ਗਰੇਵਾਲ ਦੇ ਹੋਸਲੇ ਅੱਗੇ ਦੋਨਾਂ ਨਾਨਕਾਂ ਪੰਜਾਬ ਦੇ ਹੀ ਨਹੀ  ਦੁਨੀਆਂ ਦੇ ਨਕਸ਼ੇ ਤੇ ਨਿਵਕਲੇ ਢ਼ੰਗ ਨਾਲ ਅੱਗੇ ਆ ਰਿਹਾਂ ਹੈ। ਭਾਰਤ ਪਾਕਿ ਸਰਹੱਦ ਤੇ ਦੋਨਾਂ ਨਾ਼ਨਕਾਂ ਸਕੂਲ ਦੇਖ ਕੇ ਹਰ ਕੋਈ ਗਦਗਦ ਹੋ ਉੱਠਦਾ਼ਂ ਹੈ, ਅਤੇ ਗਰੇਵਾਲ ਦੀ ਤਾਰੀਫ ਕੀਤੇ ਬਿਨਾਂ ਨਹੀ ਰਹਿ ਸਕਦਾਂ ਹੈ। । ਸਰਹੱਦ ਤੇ ਹੋਣ ਕਰੇ ਲੋਕਾਂ ਦਾਂ ਜੀਵਨ ਪੱਧਰ ਵੀ ਬਹੁਤਾਂ ਚੰਗਾਂ ਨਹੀ ਹੈ, ਗਰੀਬ ਲੋਕਾਂ ਲਈ ਇਹ ਸਕੂਲ ਵਰਦਾਨ ਸਾਬਤ ਹੋ ਰਿਹਾਂ ਹੈ। ਜਿਸ ਜਗਾਂ ਤੇ ਲੋਕਾਂ ਦਾਂ ਜੀਵਨ ਜਾਂਚ ਬਹੁਤ ਅੋਖੀ ਹੁੰਦੀ ਹੈ,ਉਥੇ ਗਰੇਵਾਲ ਜੀ ਦੀ ਕੀਤੇ ਉਪਰਾਲੇ ਕਾਬਲੇ ਤਾਰੀਫ ਹਨ। ਦੋਨਾਂ ਨਾਨਕਾਂ ਸਕੂਲ ਬਾਰਡਰ ਤੇ ਹੋਣ ਕਰਕੇ ਕੋਈ ਵੀ ਅਧਿਆਪਕ ਬਹੁਤਾਂ ਸਮਾਂ ਨਹੀ ਟਿਕਦਾਂ ਸੀ। ਪਰ ਲਵਜੀਤ ਸਿੰਘ ਗਰੇਵਾਲ ਨੇ ਦੋਨਾਂ ਨਾਨਕਾਂ  ਸਕੂਲ ਨੂੰ ਇੱਕ ਨਵੀ ਰੂਹ ਪ੍ਰਦਾਨ ਕਰਵਾਈ ਹੈ। ਟੈਕਾਂ ਅਤੇ ਤੋਪਾਂ ਦੀ ਅਵਾਜ਼ ਨਾਲੋ ਇਸ ਸਕੂਲ ਦੇ ਬੱਚਿਆਂ ਦੀ ਪਹਾਡ਼ੇ ਸੁਣਾਉਣ ਦੀ ਅਵਾਜ਼ ਪੂਰੇ ਭਾਰਤ ਵਿੱਚ ਗੂੰਜਦੀ ਹੈ। ਲਵਜੀਤ ਸਿੰਘ ਗਰੇਵਾਲ ਨੇ ਜੰਗਲਾਂ ਵਿੱਚ ਮੰਗਲ ਲਾੲੇ ਹੋੲੇ ਹਨ।ਸਚਮੁੱਚ ਗਰੇਵਾਲ ਵਰਗੇ ਅਧਿਆਪਕ ਸਮਾਜ ਅਤੇ ਸਿੱਖਿਆਂ ਦੇ ਖੇਤਰ ਵਿੱਚ ਵੱਖਰੀਆਂ ਪੈਡ਼ਾਂ ਛੱਡਦੇ ਹਨ।

ਮੌੜ – ਰਾਮਪੁਰਾ ਸੜਕ ਤੇ ਲਾਇਆ ਧਰਨਾ ਪੰਜਵੇਂ ਦਿਨ ਵੀ ਜਾਰੀ ।

0
ਬਠਿੰਡਾ ,26 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਵਿਧਾਨ ਸਭਾਂ ਹਲਕਾ ਮੌੜ ਦੇ ਪਿੰਡ ਮੰਡੀਕਲਾਂ ਦਾ ਨੌਜਵਾਨ ਭੁਪਿੰਦਰ ਸਿੰਘ ਜੋ ਪੁਲੀਸ ਦੇ ਕਰਮਚਾਰੀ ਹੱਥੋ ਤੰਗ ਆਕੇ ਖੁੱਦਕਸੀ ਕਰ ਗਿਆ ਸੀ ਦੇ ਪਰੀਵਾਰ ਨੂੰ ਇੰਨਸਾਫ ਦਿਵਾਉਣ ਲਈ ਪਿਛਲੇ ਪੰਜ ਦਿਨਾਂ ਤੋ ਮੌੜ ਰਾਮਪੁਰਾ ਰੋਡ ਤੇ ਧਰਨਾ ਲਾਕੇ ਬੈਠੇ ਲੋਕਾ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਪਰਤੂੰ ਕੋਈ ਵੀ ਸਿਆਸੀ ਪਾਰਟੀ ਦੇ ਲੀਡਰ ਜਾਂ ਸਰਕਾਰ ਦੇ ਅਧਿਕਾਰੀ ਨੇ ਧਰਨੇ ਤੇ ਬੈਠੇ ਲੋਕਾਂ ਦੀ ਗੱਲ ਸੁਣਨੀ ਮੁਨਾਸਫ ਨਹੀ ਸਮਝੀ। ਸਰਕਾਰ ਦੀ ਇਸ ਬੇਰੁਖੀ ਤੇ ਪੁਲੀਸ ਦੀ ਦਹਿਸਤਗਰਦੀ ਤੋ ਸਤਾਏ ਪਰੀਵਾਰ ਤੇ ਸੰਘਰਸਸੀਲ ਜੰਥੇਬੰਦੀਆ ਦੇ ਆਗੂਆ ਨੇ ਕਿਹਾ ਕਿ ਜਦੋ ਤੱਕ ਇਸ ਪਰੀਵਾਰ ਨੂੰ ਇੰਨਸਾਫ ੜਹੀ ਮਿਲਦਾ ਉਹ ਸੰਘਰਸ ਜਾਰੀ ਰੱਖਣਗੇ ਇਸ ਸੰਘਰਸ ਨੂੰ ਤਿੱਖਾ ਕਰਨ ਲਈ ਅੱਜ ਰਾਮਪੁਰਾ ਫੂਲ ਵਿਖੇ ਸੰਕੇਤਕ ਤੌਰ ਤੇ ਐਸ ਐਸ ਪੀ ਬਠਿੰਡਾ ਦਾ ਪੁਤਲਾ ਫੂਕਿਆ ਹੈ। ਇਸ ਸਮੇ ਫੈਸਲਾ ਕੀਤਾ ਗਿਆ ਕੇ ਦੋਸੀ ਪੁਲੀਸ ਮੁਲਾਜਮ ਖਿਲਾਫ ਕੇਸ ਦਰਜ ਕਰਵਾਕੇ ਹੀ ਉਹ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨਗੇ ਨਹੀ ਤਾ ਉਹ ਉਦੋ ਤੱਕ ਅੰਤਿਮ ਸੰਸਕਾਰ ਨਹੀ ਕਰਨਗੇ ਜਦੋ ਤੱਕ ਇੰਨਸਾਫ ਨਹੀ ਮਿਲ ਜਾਦਾ। ਇਸ ਮੌਕੇ ਧਰਨੇ ਤੇ ਬੈਠੇ ਹੋਏ ਪਿੰਡ ਮੰਡੀ ਕਲਾਂ ਵਾਸੀ , ਭਾਰਤੀ ਕਿਸਾਨ ਸਿੱਧੂਪੁਰ  ਦੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ,ਲੋਕ ਮੁਕਤੀ ਮੋਰਚਾ ਦੇ ਕਾਮਰੇਡ  ਪਿਰਤਪਾਲ ਸਿੰਘ ਵੀ ਆਪਣੇ ਮਜ਼ਦੂਰ ਸਾਥੀਆਂ ਨਾਲ ਸ਼ਾਮਿਲ ਹੋਏ।